ਮੰਗਾਂ ਸਬੰਧੀ ਵਫ਼ਦ ਨੇ ਸਿਹਤ ਮੰਤਰੀ ਨੂੰ ਦਿੱਤਾ ਮੰਗ ਪੱਤਰ
ਸਿਹਤ ਮੰਤਰੀ ਨੇ ਆਸ਼ਾ ਵਰਕਰ ਤੇ ਸੁਪਰਵਾਈਜ਼ਰਾ ਦੀਆ ਮੰਗਾਂ ਜਲਦ ਪੂਰ ਕਰਨ ਦਾ ਦਿੱਤਾ ਭਰੋਸਾ
Publish Date: Wed, 08 Apr 2026 05:11 PM (IST)
Updated Date: Thu, 09 Apr 2026 04:03 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਆਸ਼ਾ ਵਰਕਰ ਤੇ ਸੁਪਰਵਾਈਜ਼ਰ ਸੀਟੂ ਪੰਜਾਬ ਦੇ ਮੀਤ ਪ੍ਰਧਾਨ ਰਣਜੀਤ ਕੌਰ ਨੇ ਰੂਭਨਗਰ ਵਿਖੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਡਾਕਟਰ ਸ਼ਨੀ ਸਿੰਘ ਆਹਲੂਵਾਲੀਆ ਚੇਅਰਮੈਨ ਸੀਵਰੇਜ ਬੋਰਡ ਦੀ ਬਦੌਲਤ ਆਸ਼ਾ ਵਰਕਰ ਤੇ ਸੁਪਰਵਾਈਜ਼ਰ ਸੀਟੂ ਜ਼ਿਲ੍ਹਾ ਮੋਹਾਲੀ ਦੇ ਆਗੂਆਂ ਮੀਟਿੰਗ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ ਬਲਬੀਰ ਸਿੰਘ ਨਾਲ ਹੋਈ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਯੂਨੀਅਨ ਦੀ ਮੁੱਖ ਮੰਗ ਆਸ਼ਾ ਵਰਕਰਾਂ ਦਾ 2500 ਤੋਂ 5000 ਰੁਪਏ ਮਾਣਭੱਤਾ ਦੂਗਣਾ ਕਰਨਾ, ਆਸ਼ਾ ਵਰਕਰ ਦੇ ਕੱਟੇ ਹੋਏ ਭੱਤੇ, ਆਸ਼ਾ ਸੁਪਰਵਾਈਜ਼ਰ ਦੇ ਟੂਰਾਂ ਵਿਚ ਵਾਧਾ ਵਿਸਥਾਰ ਨਾਲ ਗੱਲਬਾਤ ਹੋਈ। ਉਨ੍ਹਾਂ ਦੱਸਿਆ ਕਿ ਸਿਹਤ ਮੰਤਰੀ ਵੱਲੋਂ ਯੂਨੀਅਨਟ ਦੇ ਆਗੂਆ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਹ ਵਾਅਦਾ ਪੂਰਾ ਕਰ ਦਿੱਤਾ ਜਾਵੇਗਾ। ਤੁਹਾਡੀਆਂ ਫਾਈਲਾਂ ਅੱਗੇ ਪਹੁੰਚ ਗਈਆਂ ਤੇ ਜਿਸ ਦਿਨ ਅਨਾਉਸ ਕੀਤਾ ਜਾਵੇਗਾ ਸਾਰੀਆਂ ਯੂਨੀਅਨਾਂ ਨੂੰ ਬੁਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੀਟਿੰਗ ’ਚ ਗੁਰਦੀਪ ਸਿੰਘ, ਤਾਰਾ ਸਿੰਘ, ਬਲਵੰਤ, ਸ਼ਵਿੰਦਰ (ਕੰਗ) ਭੂਪਿੰਦਰ ਕੌਰ ਜ਼ਿਲ੍ਹਾ ਪ੍ਰਧਾਨ ਤੇ ਰਣਜੀਤ ਕੌਰ ਤੇ ਮਨਦੀਪ ਕੌਰ ਹਾਜ਼ਰ ਸਨ।