ਲੋਕ ਸਭਾ ਮੈਂਬਰ ਕੰਗ ਤੇ ਵਿਧਾਇਕ ਚੱਢਾ ਨੇ ਕਣਕ ਦੀ ਖ਼ਰੀਦ ਕਰਵਾਈ ਸ਼ੁਰੂ
ਰੂਪਨਗਰ ਦੀ ਅਨਾਜ ਮੰਡੀ ਵਿਚ ਲੋਕ ਸਭਾ ਮੈਂਬਰ ਕੰਗ ਤੇ ਵਿਧਾਇਕ ਚੱਢਾ ਨੇ ਸ਼ੁਰੂ ਕਰਵਾਈ ਕਣਕ ਦੀ ਖਰੀਦ
Publish Date: Sun, 05 Apr 2026 07:01 PM (IST)
Updated Date: Mon, 06 Apr 2026 04:08 AM (IST)

ਸੂਬਾ ਸਰਕਾਰ ਕਿਸਾਨ ਦੀ ਫਸਲ ਦਾ ਦਾਣਾ-ਦਾਣਾ ਖਰੀਦਣ ਲਈ ਵਚਨਬੱਧ, ਸਰਕਾਰ ਨੇ ਕਣਕ ਦੀ ਖਰੀਦ ਲਈ ਸਾਰੇ ਪ੍ਰਬੰਧ ਕੀਤੇ ਹੋਏ ਨੇ ਮੁਕੰਮਲ, ਕਿਸਾਨ ਕਣਕ ਸੁਕਾ ਕੇ ਮੰਡੀਆ ਵਿਚ ਲਿਆਉਣ ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਰੂਪਨਗਰ ਦੀ ਅਨਾਜ ਮੰਡੀ ਵਿਚ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਤੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕਣਕ ਦੀ ਖਰੀਦ ਐਤਵਾਰ ਨੂੰ ਅਵਤਾਰ ਸਿੰਘ ਐਂਡ ਕੰਪਨੀ ਦੀ ਫੜ੍ਹ ‘ਤੇ ਸ਼ੁਰੂ ਕਰਵਾਈ। ਰੂਪਨਗਰ ਵਿਚ 33 ਮੀਟਰਕ ਟਨ ਤੇ ਮੋਰਿੰਡਾ ਮੰਡੀ ਵਿਚ 10 ਮੀਟਰਕ ਟਨ ਕਣਕ ਦੀ ਆਮਦ ਹੋਈ। ਰੂਪਨਗਰ ਮੰਡੀ ਵਿਚ ਪਨਸਪ ਤੇ ਪਨਗਰੇਨ ਨੇ ਸਰਕਾਰੀ ਰੇਟ ‘ਤੇ ਖਰੀਦ ਕੀਤੀ। ਇਸ ਮੌਕੇ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਭਾਗ ਸਿੰਘ ਮਦਾਨ ਤੇ ਬਲਾਕ ਸੰਮਤੀ ਦੇ ਚੇਅਰਮੈਨ ਮਲਕੀਤ ਸਿੰਘ ਭੰਗੂ,ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਚੇਤਨ ਕਾਲੀਆ ਵਿਸ਼ੇਸ਼ ਤੌਰ ਤੇ ਹਾਜਰ ਸਨ। ਇਸ ਮੌਕੇ ਤੇ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਤੇ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾਕਿ ਸੂਬਾ ਸਰਕਾਰ ਕਣਕ ਦੀ ਫਸਲ ਦਾ ਦਾਣਾ ਦਾਣਾ ਖਰੀਦਣ ਲਈ ਵਚਨਬੱਧ ਹੈ ਤੇ ਖਰੀਦ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ 27 ਅਨਾਜ ਮੰਡੀਆ ਬਣਾਈਆ ਗਈਆ ਹਨ, ਤਾਂ ਕਿ ਕਿਸਾਨ ਨੂੰ ਆਪਣੇ ਘਰ ਤੋਂ ਜਿਆਦਾਂ ਦੂਰ ਅਨਾਜ ਵੇਚਣ ਲਈ ਨਾ ਆਉਣਾ ਪਵੇ। ਉਨ੍ਹਾਂ ਕਿਹਾਕਿ ਕਿਸਾਨ ਵੀਰਾਂ ਨੂੰ ਅਪੀਲ ਹੈ ਕਿ ਉਹ ਮੌਸਮ ਨੂੰ ਧਿਆਨ ਵਿਚ ਰੱਖ ਕੇ ਕਣਕ ਦੀ ਕਟਾਈ ਕਰਨ ਅਤੇ ਫਸਲ ਸੁਕਾ ਕੇ ਮੰਡੀਆ ਵਿਚ ਲਿਆਉਣ ਤਾਂ ਕਿ ਖਰੀਦ ਏਜੰਸੀਆ ਨੂੰ ਖਰੀਦ ਕਰਨ ਵਿਚ ਕੋਈ ਦਿੱਕਤ ਨਾ ਆਵੇ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਅੱਗੇ ਵੀ ਅਰਦਾਸ ਕਰਦੇ ਹਾਂ ਕਿ ਮੀਂਹ ਤੋਂ ਬਚਾਅ ਰਹੇ ਕਿਉਕਿ ਕਿਸਾਨ ਦੀ ਫਸਲ ਕਣਕ ਦੀ ਕਟਾਈ ਸ਼ੁਰੂ ਹੋ ਗਈ ਹੈ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਨੇ ਲੋਕ ਸਭਾ ਮੈਂਬਰ ਕੰਗ ਤੇ ਵਿਧਾਇਕ ਚੱਢਾ ਦਾ ਧੰਨਵਾਦ ਕਰਦਿਆ ਕਿਹਾਕਿ ਸਰਕਾਰ ਨੂੰ ਕਣਕ ਦੀ ਖਰੀਦ ਕਰਨ ਵਿਚ ਆੜ੍ਹਤੀ ਵਰਗ ਪੂਰਨ ਸਹਿਯੋਗ ਦੇਵੇਗਾ, ਕਿਉਂਕਿ ਕਿਸਾਨ ਦੀ ਫਸਲ ਕਟਾਈ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨ ਤਾਂ ਪਹਿਲਾ ਹੀ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆ ਕਾਰਨ ਤਬਾਹ ਹੋ ਰਿਹਾ ਹੈ। ਸਮੂਹ ਆੜ੍ਹਤੀਆ ਵੱਲੋਂ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਤੇ ਹਲਕਾ ਵਿਧਾਇਕ ਦਿਨੇਸ਼ ਚੰਢਾ ਤੇ ਹੋਰ ਸਖਸ਼ੀਅਤਾਂ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ। ਇਸ ਮੌਕੇ ਤੇ ਮੰਡੀ ਪ੍ਰਧਾਨ ਸੁੰਤਤਰਪਾਲ ਕੌਸਲ,ਪਰਮਿੰਦਰ ਕੁਮਾਰ ਬੰਟੀ, ਬਲਦੇਵ ਸਿੰਘ ਗਿੱਲ,ਗਗਨਪ੍ਰਤੀ ਸਿੰਘ,ਕੁਲਦੀਪ ਸਿੰਘ, ਅਸ਼ੋਕ ਕੁਮਾਰ, ਮਨਦੀਪ ਸ਼ਰਮਾ, ਖੰਨਾ ਆੜ੍ਹਤੀ, ਅਰੁਣ ਚੌਧਰੀ, ਗੌਰਵ ਕੋਹਲੀ, ਨਿਰਮਲ ਸਿੰਘ, ਰਿਸ਼ੀ,ਸੰਨੀ,ਰਘਬੀਰ ਸਿੰਘ,ਜਿੰਮੀਦਾਰ ਮੇਹਰ ਸਿੰਘ ਅਵਾਨਕੋਟ,ਕੁਲਦੀਪ ਸਿੰਘ ਆਦਿ ਹਾਜਰ ਸਨ। ਉਧਰ ਜ਼ਿਲ੍ਹਾ ਕੰਟਰੋਲਰ ਖੁਰਾਕ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਕਿੰਮੀ ਵਨੀਤ ਕੌਰ ਸੇਠੀ ਨੇ ਦੱਸਿਆ ਕਿ ਸਰਕਾਰ ਵੱਲੋਂ 1 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਹੋ ਗਈ ਹੈ, ਜਿਸ ਨੂੰ ਲੈ ਕੇ ਲੋੜੀਦੇਂ ਪ੍ਰਬੰਧਕ ਕੀਤੇ ਗਏ ਹਨ ਤੇ ਖਰੀਦ ਏਜੰਸੀਆਂ ਨੂੰ ਕਣਕ ਦੀ ਖਰੀਦ ਲਈ ਜਾਰੀ ਨਿਯਮਾਂ ਦੀਆਂ ਹਦਾਇਤਾਂ ਕੀਤੀ ਗਈਆ ਹਨ, ਤਾਂ ਕਿ ਕਿਸਾਨ ਨੂੰ ਕੋਈ ਖੱਜਲ-ਖੁਆਰੀ ਨਾ ਹੋਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹੇ ਵਿਚ 24 ਪੱਕੇ ਤੇ 3 ਆਰਜੀ ਖਰੀਦ ਕੇਂਦਰ ਬਣਾਏ ਗਏ ਉਹ ਆਪਣੀ ਜਿਣਸ ਨੇੜਲੇ ਖਰੀਦ ਕੇਂਦਰ ਕੋਲ ਸਹੀ ਸਮੇਂ ਤੇ ਸੁਕਾ ਕੇ ਲੈ ਕੇ ਜਾਣ, ਤਾਂ ਕਿ ਖ਼ਰੀਦ ਏਜੰਸੀ ਨੂੰ ਖਰੀਦ ਕਰਨ ਮੌਕੇ ਕੋਈ ਦਿੱਕਤ ਨਾ ਆਵੇ।