ਸੈਣੀ ਭਵਨ ‘ਚ ਉਤਸਾਹ ਨਾਲ ਮਨਾਇਆ ਗਿਆ 42ਵਾਂ ਸਾਲਾਨਾ ਸੈਣੀ ਸੰਮੇਲਨ
ਸੈਣੀ ਭਵਨ ‘ਚ ਉਤਸਾਹ ਨਾਲ ਮਨਾਇਆ ਗਿਆ 42ਵਾਂ ਸਾਲਾਨਾ ਸੈਣੀ ਸੰਮੇਲਨ
Publish Date: Sun, 05 Apr 2026 04:57 PM (IST)
Updated Date: Mon, 06 Apr 2026 04:02 AM (IST)

ਨਵੇਂ ਚੁਣੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾ ਦਾ ਸਨਮਾਨ ਤੇ ਮੈਗਜ਼ੀਨ ਸੈਣੀ ਸੰਸਾਰ ਦਾ 60ਵਾਂ ਅੰਕ ਹੋਇਆ ਲੋਕਅਰਪਣ ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਕਾਕਾ ਰਾਮ ਸੈਣੀ ਚੈਰੀਟੇਬਲ ਟਰੱਸਟ (ਰਜਿ.) ਵਲੋਂ ਸੈਣੀ ਭਵਨ ਵਿਖੇ 42ਵਾਂ ਸਾਲਾਨਾ ਸੈਣੀ ਸੰਮੇਲਨ ਬਹੁਤ ਹੀ ਉਤਸਾਹ ਨਾਲ ਮਨਾਇਆ ਗਿਆ। ਸਮਾਗਮ ਦਾ ਅਰੰਭ ਸ੍ਰੀ ਸੁਖਮਣੀ ਸਾਹਿਬ ਦਾ ਪਾਠ ਦੇ ਭੋਗ ਦੀ ਸੰਤ ਬਾਬਾ ਅਵਤਾਰ ਸਿੰਘ ਜੀ ਵਲੋਂ ਸੈਣੀ ਭਵਨ ਦੀ ਚੜਦੀਕਲਾ ਲਈ ਅਰਦਾਸ ਕੀਤੀ ਗਈ। ਇਸ ਮੌਕੇ ਸੰਮੇਲਨ ਦੇ ਮੁੱਖ ਮਹਿਮਾਨ ਤਰਸੇਮ ਸੈਣੀ ਪ੍ਰਧਾਨ ਆਲ ਇੰਡਿਆ ਰਾਈਸ ਸ਼ੈਲਰਜ਼ ਐਸੋਸੀਏਸ਼ਨ ਨੇ ਅਪੀਲ ਕੀਤੀ ਸਾਨੂੰ ਸਭ ਨੂੰ ਵੱਖ ਵੱਖ ਸੰਠਗਨਾ ਦੀ ਵਜਾਏ ਮਿਲਕੇ ਸਮਾਜ ਦੀ ਬੇਹਤਰੀ ਲਈ ਯੌਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਰਾਦਰੀ ਨੂੰ ਖੁਦ ‘ਤੇ ਮਾਣ ਮਹਿਸੂਸ ਕਰਦੇ ਹੋਏ ਆਪਣੇ ਬੱਚਿਆ ਦੇ ਉਜ਼ਲ ਭਵਿਖ ਲਈ ਚੰਗੀ ਸਿੱਖਿਆ ਦੇਣ ਅਤੇ ਵੱਖ ਵੱਖ ਖੇਤਰਾ ‘ਚ ਮੁਹਾਰਤ ਹਾਸਲ ਕਰਕੇ ਸਮਾਜ ਵਿਚ ਆਪਣੀ ਹੋਂਦ ਕਾਇਮ ਕਰਨ ਯੋਗ ਬਣਾਉਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਸੈਣੀ ਬਰਾਦਰੀ ਦੀ ਭਲਾਈ ਤੇ ਹੱਕਾ ਲਈ ਇਕਠੇ ਹੋਕੇ ਸੰਘਰਸ਼ ਕਰਨਾ ਪਵੇਗਾ। ਉਨ੍ਹਾਂ ਸੈਣੀ ਭਵਨ ਦੇ ਵਿਕਾਸ ਲਈ 50 ਹਜਾਰ ਰੁਪਏ ਦੇਣ ਦੀ ਘੋਸ਼ਣਾ ਕੀਤੀ। ਇਸ ਮੌਕੇ ਤੇ ਬੋਲਦਿਆ ਪੰਜਾਬ ਸਰਕਾਰ ਦੇ ਸੰਯੁਕਤ ਸਕੱਤਰ ਤੇਜਦੀਪ ਸਿੰਘ ਸੈਣੀ ਨੇ ਸੈਣੀ ਭਵਨ ਵਲੋਂ ਸਮਾਜ ਸੇਵਾ ਦੇ ਕਾਰਜਾ ਲਈ ਪ੍ਰਬੰਧਕਾ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅੱਜ ਸਮੇਂ ਦੀ ਲੋੜ੍ਹ ਹੈ ਬੱਚਿਆ ਨੂੰ ਮਿਆਰੀ ਤੇ ਮਨੁੱਖੀ ਕਦਰਾ ਕੀਮਤਾ ਵਾਲੀ ਸਿੱਖਿਆ ਦਿੱਤੀ ਜਾਵੇ ਇਹ ਤਾਹੀ ਸੰਭਵ ਹੈ ਅਗਰ ਅਸੀ ਆਪਣੀ ਨਵੀ ਪੀੜੀ ਨੂੰ ਆਪਣੇ ਪਿਛੋਕੜ ਤੇ ਵਿਰਸੇ ਦਾ ਗਿਆਨ ਪਰੋਸਾਗੇ। ਰਾਮ ਕੁਮਾਰ ਮੁਕਾਰੀ ਚੇਅਰਮੈਨ ਪੰਜਾਬ ਰਾਜ ਸੈਣੀ ਭਲਾਈ ਬੋਰਡ ਨੇ ਬਰਾਦਰੀ ਪ੍ਰਤੀ ਸੈਣੀ ਭਵਨ ਦੀ ਸੋਚ ਦੀ ਪ੍ਰਸੰਸਾ ਕੀਤੀ ਅਤੇ ਇਸ ਸੰਸਥਾ ਨੂੰ ਹੋਰ ਮਜਬੂਤ ਕਰਨ ਲਈ ਸਹਿਯੋਗ ਕਰਨ ਲਈ ਕਿਹਾ। ਅਮਰਜੀਤ ਸਿੰਘ ਸੈਣੀ ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਨੇ ਕਿਹਾ ਸੈਣੀ ਭਵਨ ਪੰਜਾਬ ਦੀ ਇਕੋ ਇਕ ਅਜਿਹੀ ਮਹੱਤਵਪੂਰਨ ਸੰਸਥਾ ਹੈ ਜਿਸ ਦੇ ਲੋਕ ਭਲਾਈ ਕੰਮਾ ਤੇ ਸਾਨੂੰ ਮਾਣ ਹੈ। ਉਨ੍ਹਾਂ ਸੰਸਥਾ ਨੂੰ ਆਪਣੇ ਪ੍ਰਬੰਧ ਹੇਠ ਕਟਲੀ ਸਕੂਲ ਵਲੋਂ 21 ਹਜਾਰ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਪਹੁੰਚੇ ਵਿਸ਼ੇਸ਼ ਮਹਿਮਾਨ ਇੰਜ. ਭਗਵਾਨ ਸਿੰਘ ਖੇਤਰੀ ਵਾਤਾਵਰਣ ਅਧਿਕਾਰੀ, ਹਰਿਆਣਾ ਨੇ ਸੰਸਥਾ ਨੂੰ ਵਧਾਈ ਦਿੱਤੀ ਅਤੇ ਇਕ ਲੱਖ ਰੁਪਏ ਦਾਨ ਦਿੱਤਾ। ਇਸ ਤਰਾਂ ਰੋਪੜ ਪ੍ਰਾਪਰਟੀਜ਼ ਐਂਡ ਬਿਲਡਰਜ਼ ਦੇ ਐਮਡੀ ਬਘੇਲ ਸਿੰਘ ਨੇ ਵੀ ਸੰਸਥਾ ਨੂੰ 50 ਹਜਾਰ ਰੁਪਏ ਦਾਨ ਦਿੱਤਾ ਹੈ। ਇਸ ਮੌਕੇ ਤੇ ਸੰਸਥਾ ਦੇ ਵਾਇਸ ਚੇਅਰਮੈਨ ਗੁਰਮੱਖ ਸਿੰਘ ਸੈਣੀ ਨੇ ਵਿਦਿਆਰਥੀਆ ਨੂੰ ਵਜ਼ੀਫੇ ਦੇਣ ਲਈ ਪਹਿਲੇ ਦਿੱਤੇ ਗਏ 6.50 ਲੱਖ ਰੁਪਏ ਤੋਂ ਇਲਾਵਾ 50 ਹਜਾਰ ਰੁਪਏ ਦਾ ਹੋਰ ਦਾਨ ਦਿੱਤਾ। ਸਮਾਗਮ ਦੌਰਾਨ ਨਵੇਂ ਚੁਣੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾ ਅਤੇ ਸਫਲ ਸੈਣੀ ਸ਼ਖਸੀਅਤਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਉੱਘੇ ਚਿੰਤਕ ਬਲਵਿੰਦਰ ਸਿੰਘ ਮੁਲਤਾਨੀ ਵਲੋਂ ਪੰਜਾਬ ਵਿੱਚ ਪੱਛੜੀਆ ਸ਼੍ਰੇਣੀਆ ਦੀਆ ਸਮੱਸਿਆਵਾਂ ਅਤੇ ਮੰਗਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਸਮਾਗਮ ਵਿਚ ਆਏ ਮੁੱਖ ਤੇ ਵਿਸ਼ੇਸ਼ ਮਹਿਮਾਨਾਂ ਅਤੇ ਪਤਵੰਤੇ ਵਿਆਕਤੀਆ ਤੇ ਹਾਜ਼ਰੀਨ ਦਾ ਸੰਸਥਾ ਦੇ ਚੇਅਰਮੈਨ ਡਾ. ਅਜਮੇਰ ਸਿੰਘ ਨੇ ਸਵਾਗਤ ਕਰਦਿਆ ਸੈਣੀ ਭਵਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸੰਸਥਾ ਦੇ ਪ੍ਰਧਾਨ ਰਾਜਿੰਦਰ ਸਿੰਘ ਨਨੂੰਆਂ ਨੇ ਬਰਾਦਰੀ, ਸਮਾਜ ਅਤੇ ਇਲਾਕੇ ਦੀ ਭਲਾਈ ਲਈ ਮਤੇ ਪੜੇ, ਜਿਨ੍ਹਾ ਨੇ ਸੰਗਤ ਨੇ ਹੱਥ ਖੜੇ ਕਰਕੇ ਪ੍ਰਵਾਨ ਕੀਤਾ। ਜਨਰਲ ਸਕੱਤਰ ਬਲਬੀਰ ਸਿੰਘ ਸੈਣੀ ਨੇ ਸੰਸਥਾ ਵਲੋਂ ਬੀਤੇ ਇਕ ਸਾਲ ਵਿਚ ਕੀਤੇ ਲੋਕ ਸੇਵਾ ਦੇ ਕੰਮਾ ਬਾਰੇ ਜਾਣਕਾਰੀ ਦਿੱਤੀ। ਸਮਾਗਮ ਦੌਰਾਨ ਸੰਸਥਾ ਵਲੋਂ ਜਾਰੀ ਕੀਤਾ ਜਾਂਦਾ ਤਿਮਾਹੀ ਮੈਗਜ਼ੀਨ ਸੈਣੀ ਸੰਸਾਰ ਦਾ 60ਵਾਂ ਅੰਕ ਵੀ ਜਾਰੀ ਕੀਤਾ ਗਿਆ। ਸਟੇਜ ਚਲਾਉਣ ਦੀ ਸੇਵਾ ਪੀਆਰੳ ਰਾਜਿੰਦਰ ਸੈਣੀ ਨੇ ਨਿਭਾਈ। ਸਮਾਗਮ ਮੌਕੇ ਬਲਿਉ ਵਰਡ ਸਕੂਲ ਦੇ ਵਿਸ਼ੇਸ਼ ਵਿਦਿਆਥੀਆ, ਪੈਰਾਡਾਈਜ਼ ਸਕੂਲ ਦੇ ਵਿਦਿਆਰਥੀਆ ਤੇ ਸੈਣੀ ਭਵਨ ਦੀਆ ਸਿੱਖਿਆਰਥਣਾ ਵਲੋਂ ਸਭਿਆਚਾਰਕ ਪੋ੍ਰਗਰਾਮ ਪੇਸ਼ ਕੀਤੇ ਗਏ। ਇਸ ਸਮੇਂ ਆਪਣੇ ਕੋਰਸ ਮੁਕੰਮਲ ਕਰਨ ਵਾਲੀਆ ਸਿੱਖਿਆਰਥਣਾ ਨੂੰ ਸਰਟੀਫਿਕੇਟ ਵੰਡੇ ਗਏ ਅਤੇ ਦੋ ਲੋੜ੍ਹਵੰਦ ਸਿੱਖਿਆਥਣਾ ਨੂੰ ਸੰਸਥਾ ਦੇ ਟਰਸੱਟੀ ਜਗਦੇਵ ਸਿੰਘ ਸਿਲਾਈ ਮਸ਼ੀਨਾ ਭੇਟ ਕੀਤੀਆ। ਸਮਾਗਮ ਨੂੰ ਟਰੱਸਟੀ ਰਾਮ ਸਿੰਘ ਸਿੰਘ ਸੈਣੀ, ਦਵਿੰਦਰ ਸਿੰਘ ਜਟਾਣਾ ਤੋਂ ਇਲਾਵਾ ਉੱਘੇ ਲੇਖਕ ਡਾ. ਰਣਜੀਤ ਸਿੰਘ ਸਾਬਕਾ ਡੀਨ ਪੀਏਯੂ ਲੁਧਿਆਣਾ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਤੇ ਸੰਸਥਾ ਦੇ ਟਰੱਸਟੀਜ਼ ਇੰਜ. ਹਰਜੀਤ ਸਿੰਘ, ਦਲਜੀਤ ਸਿੰਘ ਸੈਣੀ, ਅਮਰਜੀਤ ਸਿੰਘ, ਡਾ. ਜਸਵੰਤ ਕੌਰ, ਐਡਵੋਕੇਟ ਰਾਵਿੰਦਰ ਸਿੰਘ ਮੁਡਰਾ, ਜਗਦੇਵ ਸਿੰਘ, ਰਾਜਿੰਦਰ ਸਿੰਘ ਗਿਰਨ, ਡਾ. ਹਰਚਰਨ ਦਾਸ ਸੇਰ, ਪ੍ਰਿਤਪਾਲ ਸਿੰਘ, ਹਰਜੀਤ ਸਿੰਘ ਗਿਰਨ, ਹਰਦੀਪ ਸਿੰਘ,ਪ੍ਰਿਸੀਪਲ ਰਾਵਿੰਦਰ ਕੌਰ, ਸੁਰਿੰਦਰ ਸਿੰਘ ਤੋ ਇਲਾਵਾ ਪ੍ਰਮੁੱਖ ਸ਼ਖਸੀਅਤਾ ਹਰਜੀਤ ਸਿੰਘ ਲੋਗੀਆ ਪ੍ਰਧਾਨ ਸੈਣੀ ਮਹਾਂਸਭਾ ਪੰਜਾਬ, ਇਜ. ਕਰਨੈਲ ਸਿੰਘ, ਸੁਰਿੰਦਰ ਸਿੰਘ ਤੋਗੜ, ਅਵਤਾਰ ਸਿੰਘ ਲੋਂਗੀਆ ਆਦਿ ਵੀ ਹਾਜ਼ਰ ਸਨ।