ਅਨਿੰਦਿਤਾ ਮਿੱਤਰਾ ਵੱਲੋਂ ਈਵੀਐੱਮ/ਵੀਵੀਪੈੱਟ ਵੇਅਰਹਾਊਸ ਦੀ ਤਿਮਾਹੀ ਜਾਂਚ
ਮੁੱਖ ਚੋਣ ਅਫਸਰ ਪੰਜਾਬ ਅਨਿੰਦਿਤਾ ਮਿੱਤਰਾ ਵੱਲੋਂ ਈਵੀਐੱਮ/ਵੀਵੀਪੈੱਟ ਵੇਅਰਹਾਊਸ ਦੀ ਤ
Publish Date: Sun, 29 Mar 2026 04:29 PM (IST)
Updated Date: Mon, 30 Mar 2026 04:00 AM (IST)

ਵੋਟਰ ਮੈਪਿੰਗ ਤੇ ਐੱਸਆਈਆਰ-2026 ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਮੁੱਖ ਚੋਣ ਅਫਸਰ ਪੰਜਾਬ ਚੰਡੀਗੜ੍ਹ ਅਨਿੰਦਿਤਾ ਮਿੱਤਰਾ ਵੱਲੋਂ ਜ਼ਿਲ੍ਹਾ ਰੂਪਨਗਰ ਦੇ ਈਵੀਐੱਮ/ਵੀਵੀਪੈੱਟ ਦੀ ਮਸ਼ੀਨਾਂ ਵਾਲੇ ਵੇਅਰਹਾਊਸ ਦੀ ਤਿਮਾਹੀ ਪੜ੍ਹਤਾਲ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਰੂਪਨਗਰ ਅਦਿੱਤਿਆ ਡੇਚਲਵਾਲ ਅਤੇ ਵਧੀਕ ਡਿਪਟੀ ਕਮਿਸ਼ਨਰ ਅਵਿਕੇਸ਼ ਗੁਪਤਾ ਵੀ ਹਾਜ਼ਰ ਸਨ। ਇਸ ਮੌਕੇ ਅਨਿੰਦਿਤਾ ਮਿੱਤਰਾ ਵੱਲੋਂ ਵੇਅਰਹਾਊਸ ਵਿਚ ਸਟੋਰ ਕੀਤੀਆਂ ਗਈਆਂ ਮਸ਼ੀਨਾਂ ਅਤੇ ਸੁਰੱਖਿਆ ਪ੍ਰਬੰਧਾਂ ਦਾ ਨਿਰੀਖਣ ਵੱਖ-ਵੱਖ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਹਾਜ਼ਰ ਮੈਬਰਾਂ ਦੀ ਮੌਜੂਦਗੀ ਵਿਚ ਕੀਤਾ ਗਿਆ। ਇਸ ਮੌਕੇ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨ/ਸਕੱਤਰ/ਨੁਮਾਇੰਦੇ ਵਿਚ ਸ਼ਾਮਲ, ਆਪ ਤੋਂ ਸੰਦੀਪ ਜੋਸ਼ੀ, ਭਾਜਪਾ ਤੋਂ ਜਰਨੈਲ ਸਿੰਘ ਭਾਊਵਾਲ, ਇੰਡੀਅਨ ਨੈਸ਼ਨਲ ਕਾਂਗਰਸ ਤੋਂ ਭੁਪਿੰਦਰ ਸਿੰਘ, ਸੀਪੀਆਈਐੱਮ ਤੋਂ ਗੁਰਦੇਵ ਸਿੰਘ ਬਾਗੀ, ਬਸਪਾ ਤੋਂ ਸੁਰਜੀਤ ਲਾਲ ਅਤੇ ਦੌਲਤ ਸਿੰਘ ਹਾਜ਼ਰ ਸਨ। ਇਸ ਦੇ ਉਪਰੰਤ ਉਨ੍ਹਾਂ ਵੱਲੋਂ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਰੂਪਨਗਰ, ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫਸਰ, ਜ਼ਿਲ੍ਹੇ ਦੇ ਸਮੂਹ ਚੋਣਕਾਰ ਰਜਿਸਟਰੇਸ਼ਨ ਅਫਸਰ ਅਤੇ ਸਹਾਇਕ ਚੋਣਕਾਰ ਰਜ਼ਿਸਟਰੇਸ਼ਨ ਅਫਸਰ 1 ਅਤੇ 2 ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮੇਟੀ ਰੂਮ ਵਿਖੇ ਪ੍ਰੀ-ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸਆਈਆਰ) ਦੀ ਮੁਹਿੰਮ ਅਧੀਨ ਚੱਲ ਰਹੀ ਵੋਟਰ ਮੈਪਿੰਗ ਤੇ ਸਮੇਂ-ਸਮੇਂ ਸਿਰ ਜਾਣ ਵਾਲੀਆਂ ਹੋਰ ਦਫਤਰੀ ਰਿਪੋਰਟਾਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਮੀਟਿੰਗ ਵਿਚ ਹਾਜ਼ਰ ਹੋਏ ਸਮੂਹ ਅਧਿਕਾਰੀਆਂ ਨੂੰ ਸੂਚਿਤ ਕੀਤਾ ਕਿ ਸਪੈਸ਼ਲ ਇੰਟੈਂਸਿਵ ਰਿਵੀਜ਼ਨ-2026 ਦਾ ਕੰਮ ਬਹੁਤ ਜਲਦ ਸ਼ੁਰੂ ਹੋ ਰਿਹਾ ਹੈ। ਇਸ ਲਈ ਇਸਦੀ ਮਹੱਤਤਾ ਨੂੰ ਦੇਖਦੇ ਹੋਏ ਆਪਣੇ-ਆਪਣੇ ਪੱਧਰ ’ਤੇ ਤਿਆਰੀਆਂ ਮੁਕੰਮਲ ਕਰ ਲਈਆਂ ਜਾਣ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਸਮੂਹ ਈਆਰਓਜ਼ ਆਪਣੇ-ਆਪਣੇ ਅਧੀਨ ਆਉਂਦੇ ਬੀਐੱਲਓਜ਼ ਨਾਲ ਮੀਟਿੰਗ ਕਰਕੇ ਵੋਟਰ ਮੈਪਿੰਗ ਦਾ ਕੰਮ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ-ਪਹਿਲਾਂ ਜਲਦ 100 ਫ਼ੀਸਦੀ ਪੂਰਾ ਕਰਵਾਉਣ ਲਈ ਕਿਹਾ। ਇਸ ਮੀਟਿੰਗ ਵਿਚ ਉਨ੍ਹਾਂ ਵੱਲੋਂ ਆਮ ਜਨਤਾ ਨੂੰ ਸਪੈਸ਼ਲ ਇੰਟੈਂਸਿਵ ਰਿਵੀਜ਼ਨ-2026 ਦੇ ਕੰਮ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ, ਤਾਂ ਜੋ ਇਹ ਕੰਮ ਸੂਚਾਰੂ ਢੰਗ ਨਾਲ ਅਤੇ ਭਾਰਤ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਅਨੁਸਾਰ ਸਮੇਂ ਸਿਰ ਨੇਪਰੇ ਚੜ੍ਹਾਇਆ ਜਾ ਸਕੇ। ਇਸ ਮੀਟਿੰਗ ਦੌਰਾਨ ਐੱਸਪੀ (ਐੱਚ) ਅਰਵਿੰਦ ਮੀਨਾ, ਐੱਸਡੀਐੱਮ ਸ਼੍ਰੀ ਅਨੰਦਪੁਰ ਸਾਹਿਬ ਸੁਖਪਾਲ ਸਿੰਘ, ਐੱਸਡੀਐੱਮ ਰੂਪਨਗਰ ਜਸਪ੍ਰੀਤ ਸਿੰਘ, ਐੱਸਡੀਐੱਮ ਸ਼੍ਰੀ ਚਮਕੌਰ ਸਾਹਿਬ ਪ੍ਰਦੀਪ ਸਿੰਘ ਬੈਂਸ, ਚੋਣ ਤਹਿਸੀਲਦਾਰ ਰੂਪਨਗਰ ਪਲਵਿੰਦਰ ਸਿੰਘ ਬੈਂਸ, ਐੱਸਐੱਚਓ ਸਿਟੀ ਥਾਣਾ ਰੂਪਨਗਰ ਪਵਨ ਚੌਧਰੀ ਅਤੇ ਚੋਣ ਦਫਤਰ ਰੂਪਨਗਰ ਦੇ ਕਈ ਹੋਰ ਕਰਮਚਾਰੀ ਵੀ ਸ਼ਾਮਲ ਹੋਏ।