ਤਾਪਮਾਨ ਘਟਿਆ ਪਰ ਹਲਕੀ ਬਾਰਿਸ਼ ਤੇ ਚੱਲ ਰਹੀ ਹਵਾਂ ਨੇ ਕਿਸਾਨਾਂ ਦੀ ਚਿੰਤਾ ਵਧਾਈ
ਤਾਪਮਾਨ ਘਟਿਆ ਪਰ ਹਲਕੀ ਬਾਰਿਸ਼ ਤੇ ਚੱਲ ਰਹੀ ਹਵਾਂ ਨੇ ਕਿਸਾਨਾਂ ਦੀ ਚਿੰਤਾਂ ਵਧਾਈ
Publish Date: Sun, 15 Mar 2026 07:09 PM (IST)
Updated Date: Mon, 16 Mar 2026 04:13 AM (IST)

ਤੇਜ ਹਵਾ ਚੱਲੀ ਤਾਂ ਕਿਸਾਨ ਦੀ ਪੁੱਤਾਂ ਵਾਂਗ ਪਾਲੀ ਫਸਲ ਦਾ ਹੋ ਸਕਦੈ ਨੁਕਸਾਨ ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਮਾਰਚ ਮਹੀਨੇ ਦੇ ਸ਼ੁਰੂ ਵਿਚ ਹੀ ਵਧੇ ਤਾਪਮਾਨ ਨੇ ਪਹਿਲਾ ਹੀ ਕਿਸਾਨਾਂ ਨੂੰ ਕਣਕ ਦੀ ਫਸਲ ਨੂੰ ਲੈ ਕੇ ਚਿੰਤਾਂ ਵਿਚ ਪਾਇਆ ਹੋਇਆ ਸੀ ਹੁਣ ਸ਼ਨੀਵਾਰ ਰਾਤ ਅਤੇ ਐਤਵਾਰ ਸਵੇਰ ਤੋਂ ਚੱਲ ਰਹੀ ਹਵਾ ਤੇ ਹੋਈ ਹਲਕਾ ਬਾਰਿਸ਼ ਨੇ ਚਿੰਤਾ ਹੋਰ ਵਧਾ ਦਿੱਤੀ ਹੈ। ਦੂਜੇ ਪਾਸੇ ਖੇਤੀ ਮਾਹਰਾਂ ਦਾ ਮੰਨਣਾ ਹੈ ਕਿ ਮੌਸਮ ਬਦਲਣ ਨਾਲ ਤਾਪਮਾਨ ਵਿਚ ਗਿਰਾਵਟ ਆਈ ਹੈ ਪਰ ਜੇਕਰ ਤੇਜ ਹਵਾ ਚੱਲੀ ਤਾਂ ਕਣਕ ਦੀ ਫਸਲ ਦਾ ਨੁਕਸਾਨ ਹੋ ਸਕਦਾ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹੇ ਵਿਚ 67 ਹਜਾਰ 266 ਹੈਕਟੇਅਰ ਰਕਬੇ ਵਿਚ ਕਣਕ ਦੀ ਬਿਜਾਈ ਕੀਤੀ ਗਈ ਹੈ। ਜਦਕਿ 3 ਹਜਾਰ ਹੈਕਟੇਅਰ ਰਕਬਾ ਵਿਚ ਸਰੋਂ ਦੀ ਫਸਲ ਹੇਠ ਹੈ। ਦੱਸਣਯੋਗ ਹੈ ਕਿ ਮਾਰਚ ਦੇ ਪਹਿਲੇ ਹਫਤੇ ਤੋਂ ਹੀ ਧਰਤੀ ‘ਤੇ ਤਾਪਮਾਨ ਵੱਧ ਰਿਹਾ ਸੀ ਜਿਸ ਨੂੰ ਲੈ ਕੇ ਕਿਸਾਨ ਸਾਲ 2021 ਵਾਲਾ ਸੀਨ ਚੇਤੇ ਕਰ ਰਹੇ ਹਨ ਉਸ ਸਮੇਂ ਕਣਕ ਦੀ ਫਸਲ ‘ਤੇ ਤਾਪਮਾਨ ਦੇ ਪਏ ਅਸਰ ਕਾਰਨ ਫਸਲ ਦਾ ਝਾੜ ਕਾਫੀ ਘੱਟ ਗਿਆ ਸੀ ਜਿਸ ਕਾਰਨ ਕਿਸਾਨ ਨੂੰ ਆਰਥਿਕ ਘਾਟਾ ਸਹਿਣ ਕਰਨਾ ਪਿਆ ਸੀ। ਇਸ ਵਾਰ ਵੀ ਮਾਰਚ ਦੇ ਸ਼ੁਰੂ ਵਿਚ ਹੀ ਵਧੀ ਤਪਸ ਨੇ ਕਿਸਾਨਾਂ ਨੂੰ ਚਿੰਤਾਂ ਵਿਚ ਪਾ ਦਿੱਤਾ ਸੀ ਪਰ ਐਤਵਾਰ ਸਵੇਰ ਤੋਂ ਚੱਲ ਰਹੀ ਹਵਾ ਤੇ ਹੋਈ ਹਲਕੀ ਬਾਰਿਸ਼ ਨੇ ਚਿੰਤਾਂ ਵਧਾ ਦਿੱਤੀ ਹੈ ਕਿਉਕਿ ਜੇਕਰ ਤੇਜ ਹਵਾ ਚੱਲੀ ਤਾਂ ਕਿਸਾਨ ਦੀ ਪੁੱਤਾਂ ਵਾਂਗ ਪਾਲੀ ਫਸਲ ਦਾ ਨੁਕਸਾਨ ਹੋ ਸਕਦਾ ਹੈ। ਬੀਕੇਯੂ ਕਾਂਦੀਆ ਦੇ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਬਹਿਡਾਲੀ ਤੇ ਬਲਾਕ ਪ੍ਰਧਾਨ ਮੋਹਰ ਸਿੰਘ ਖਾਬੜਾ ਨੇ ਕਿਹਾਕਿ ਕਿਸਾਨ ਨੂੰ ਦੂਹਰੀ ਮਾਰ ਹਰੇਕ ਫਸਲ ‘ਤੇ ਪੈ ਰਹੀ ਹੈ ਕਦੇ ਕੁਦਰਤੀ ਕਦੇ ਹੁਕਮਰਾਨਾਂ ਦੀ। ਉਨ੍ਹਾਂ ਕਿਹਾਕਿ ਕਿਸਾਨ ਪਿਛਲੇ ਕਈ ਦਿਨਾਂ ਤੋਂ ਵੱਧ ਰਹੀ ਗਰਮੀ ਕਾਰਨ ਕਣਕ ਦੀ ਫਸਲ ‘ਤੇ ਅਸਰ ਪੈਣ ਦੇ ਡਰ ਤੋਂ ਚਿੰਤਤ ਸਨ ਹੁਣ ਚੱਲ ਰਹੀ ਹਵਾ ਤੇ ਹਲਕੀ ਬਾਰਿਸ਼ ਨੇ ਹੋਰ ਚਿੰਤਾਂ ਪਾ ਦਿੱਤੀ ਹੈ। ਉਨ੍ਹਾਂ ਕਿਹਾਕਿ ਦੂਜੇ ਪਾਸੇ ਕਿਸਾਨ ਆਪਣੀ ਹੋਂਦ ਨੂੰ ਬਚਾਉਣ ਲਈ ਸਮੇਂ ਦੀਆ ਸਰਕਾਰਾਂ ਨਾਲ ਲੜ੍ਹ ਰਿਹਾ ਹੈ ਕਿਉਕਿ ਪਿਛਲੇ ਦਿਨੀ ਕੇਂਦਰ ਸਰਕਾਰ ਦੀ ਅਮਰੀਕਾ ਨਾਲ ਹੋਈ ਟਰੇਂਡ ਡੀਲ ਦਾ ਮਾੜਾ ਅਸਰ ਸਿੱਧੇ ਤੌਰ ‘ਤੇ ਦੇਸ਼ ਦੇ ਕਿਸਾਨ ‘ਤੇ ਪਵੇਗਾ। ਉੱਧਰ ਮੁੱਖ ਖੇਤੀਬਾੜੀ ਅਫ਼ਸਰ ਡਾ ਲੇਖਰਾਜ ਨੇ ਕਿਹਾਕਿ ਪਿਛਲੇ ਕਈ ਦਿਨਾਂ ਤੋਂ ਧਰਤੀ ਦਾ ਤਾਪਮਾਨ ਵੱਧ ਰਿਹਾ ਸੀ ਜੋ 31ਡਿਗਰੀ ਤੱਕ ਪਹੁੰਚ ਗਿਆ ਸੀ ਪਰ ਐਤਵਾਰ ਨੂੰ ਮੌਸਮ ਠੰਡ ਹੋ ਗਿਆ ਹਲਕੀ ਬਾਰਿਸ਼ ਹੋਈ ਜਿਸ ਨਾਲ ਤਾਪਮਾਨ 18 ਡਿਗਰੀ ਦਰਜ ਕੀਤਾ ਗਿਆ ਪਰ ਹਵਾ ਤੇਜ ਨਹੀ ਚੱਲਣੀ ਚਾਹੀਦੀ ਇਸ ਨਾਲ ਕਣਕ ਤੇ ਸ਼ਰੋਂ ਦੀ ਫਸਲ ਦਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਹਾਕਿ ਜ਼ਿਲ੍ਹੇ ਵਿਚ ਖੇਤੀ ਮਾਹਰ ਲਗਾਤਾਰ ਕਿਸਾਨਾਂ ਨਾਲ ਰਾਬਤਾ ਬਣਾ ਕੇ ਰੱਖ ਰਹੇ ਹਨ।