ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ 19 ਨੂੰ ਸਰਕਾਰ ਦੇ ਸਾੜੇਗੀ ਪੁਤਲੇ
ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਵੱਲੋਂ 19 ਮਾਰਚ ਨੂੰ ਪੰਜਾਬ ਸਰਕਾਰ ਦੇ ਪੁੱਤਲੇ ਸਾੜੇ ਜ
Publish Date: Sun, 15 Mar 2026 06:08 PM (IST)
Updated Date: Mon, 16 Mar 2026 04:13 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਰੂਪਨਗਰ ਦੇ ਗੁਰਦੁਆਰਾ ਬਾਬਾ ਸਤਨਾਮ ਸਿੰਘ ਜੀ ਨੰਗਲ ਚੌਕ ਵਿਖੇ ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਸੇਖੋਂ ਦੀ ਪ੍ਰਧਾਨਗੀ ਹੇਠ ਰੂਪਨਗਰ ਦੀ ਸੀਨੀਅਰ ਲੀਡਰਸ਼ਿਪ ਦੀ ਮੀਟਿੰਗ ਹੋਈ। ਇਸ ਮੌਕੇ ਸੂਬਾ ਪ੍ਰਧਾਨ ਗੁਰਿੰਦਰ ਸਿੰਘ ਭੰਗੂ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੀਟਿੰਗ ਵਿਚ ਕਿਸਾਨੀ ਮਸਲਿਆਂ ਸਮੇਤ ਅੰਦੋਲਨ ਭਾਗ-1 ਅਤੇ ਅੰਦੋਲਨ ਭਾਗ-2 ਦੀਆਂ ਰਹਿੰਦੀਆਂ ਮੰਗਾਂ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਸੂਬਾ ਪ੍ਰਧਾਨ ਗੁਰਿੰਦਰ ਸਿੰਘ ਭੰਗੂ, ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਸੇਖੋਂ ਆਦਿ ਨੇ ਕਿਹਾ ਕਿ ਪਿਛਲੇ ਸਾਲ ਸ਼ੰਭੂ, ਖਨੌਰੀ, ਰਤਨਪੁਰਾ, ਰਾਜਸਥਾਨ ਬਾਰਡਰ ’ਤੇ 19 ਮਾਰਚ ਨੂੰ ਪੰਜਾਬ ਸਰਕਾਰ ਵੱਲੋਂ ਢਾਹੇ ਗਏ ਕਹਿਰ ਅਤੇ ਜ਼ਬਰ ਦੇ ਵਿਰੋਧ ਵਿਚ 19 ਮਾਰਚ ਨੂੰ ਜ਼ਿਲ੍ਹਾ ਹੈੱਡ ਕੁਆਰਟਰ ’ਤੇ 2 ਘੰਟੇ 11 ਤੋਂ 1 ਵਜੇ ਤੱਕ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਭਗਵੰਤ ਮਾਨ ਸਰਕਾਰ ਦੇ ਪੁੱਤਲੇ ਫੂਕੇ ਜਾਣਗੇ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਜਲੰਧਰ ਵਿਖੇ ਐੱਸਕੇਐੱਮ ਗੈਰ ਸਿਆਸੀ (ਭਾਰਤ) ਪੰਜਾਬ ਅਤੇ ਹਰਿਆਣਾ ਚੈਪਟਰ ਦੀ ਮੀਟਿੰਗ ਹੋਈ ਸੀ ਅਤੇ ਕਈ ਅਹਿਮ ਫੈਸਲੇ ਲਏ ਗਏ ਸਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ 19 ਮਾਰਚ ਦੇ ਰੋਸ ਪ੍ਰਦਰਸ਼ਨ ਉਪਰੰਤ 27 ਮਾਰਚ ਨੂੰ ਲਾਡੋਵਾਲ ਟੋਲ ਪਲਾਜ਼ਾ ਪਰਚੀ ਮੁਕਤ ਕੀਤਾ ਜਾਵੇਗਾ, 3 ਅਪ੍ਰੈਲ ਨੂੰ ਕੱਥੂ ਨੰਗਲ ਟੋਲ ਪਲਾਜ਼ਾ ਅੰਮ੍ਰਿਤਸਰ, 6 ਅਪ੍ਰੈਲ ਨੂੰ ਉਸਮਾ ਟੋਲ ਪਲਾਜਾ ਤਰਨ ਤਾਰਨ, 10 ਅਪ੍ਰੈਲ ਨੂੰ ਜੰਡਿਆਲਾ ਗੁਰੂ ਟੋਲ ਪਲਾਜ਼ਾ ਸਵੇਰੇ 11 ਵਜੇ ਤੋਂ ਲੈ 3 ਵਜੇ ਤੱਕ ਪਰਚੀ ਮੁਕਤ ਕੀਤੇ ਜਾਣਗੇ। ਇਸ ਮੌਕੇ ਉਨ੍ਹਾਂ ਕਿਹਾ ਕਿ ਸ਼ਨੀਵਾਰ ਨੂੰ ਭਾਜਪਾ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਮੋਗਾ ਰੈਲੀ ਵਿਚ ਪੰਜਾਬ ਦੇ ਲੋਕਾਂ ਨੂੰ ਜੁਮਲਿਆਂ ਤੋਂ ਇਲਾਵਾ ਕੁੱਝ ਨਹੀਂ ਦੇ ਕੇ ਗਏ। ਉਨ੍ਹਾਂ ਕਿਹਾ ਕਿ ਰੈਲੀ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ, ਪੰਥਕ ਜਥੇਬੰਦੀਆਂ ਤੇ ਕੌਮੀ ਇਨਸਾਫ ਮੋਰਚੇ ਮੋਹਾਲੀ ਵੱਲੋਂ ਅਮਿਤ ਸ਼ਾਹ ਦਾ ਪੁੱਤਲਾ ਫੂਕੇ ਜਾਣ ’ਤੇ ਭਾਜਪਾ ਵਾਲੇ ਕਹਿ ਰਹੇ ਸਨ ਕਿ ਅਮਿਤ ਸ਼ਾਹ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਪੰਜਾਬ ਨੂੰ ਬਹੁਤ ਕੁਝ ਦੇਣ ਆ ਰਹੇ ਹਨ, ਪ੍ਰੰਤੂ ਉਨ੍ਹਾਂ ਦੀ ਪੰਜਾਬ ਫੇਰੀ ਸਿਰਫ ਵੋਟ ਦੀ ਰਾਜਨੀਤੀ ਅਤੇ ਜੁਮਲਿਆਂ ਤੋਂ ਸਿਵਾਏ ਕੁਝ ਨਹੀਂ ਸੀ। ਇਸ ਮੌਕੇ ਉਨ੍ਹਾਂ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਕੀਤੇ ਜ਼ੁਲਮ ਦੀ ਵੀ ਸਖਤ ਨਿੰਦਾ ਕੀਤੀ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜੱਥੇਬੰਦੀ ਬਿਜਲੀ-ਬੀਜ ਸੋਧ ਬਿੱਲ 2025, ਚਿੱਪ ਵਾਲੇ ਮੀਟਰ, ਮੁਕਤ ਵਪਾਰ ਸਮਝੌਤਾ ਦਾ ਵਿਰੋਧ ਕਰਦੀ ਰਹੇਗੀ। ਇਸ ਮੌਕੇ ਰਣਜੀਤ ਸਿੰਘ ਭਾਗੋ ਮਾਜਰਾ, ਜਗਰੂਪ ਸਿੰਘ ਮੀਆਂਪੁਰ, ਮਾ. ਬਲਿੰਦਰ ਡੂਮਛੇੜੀ, ਜਗਮੀਤ ਸਿੰਘ ਮੁਗਲ ਮਾਜਰੀ, ਨਰਿੰਦਰ ਸਿੰਘ ਗਿੱਲ, ਜੋਤੀ ਦੁਗਰੀ, ਗੁਰਪ੍ਰੀਤ ਸਿੰਘ ਚੂਹੜਮਾਜਰਾ, ਜੱਸਾ ਭਾਗੋ ਮਾਜਰਾ, ਮੁਖਤਿਆਰ ਸਿੰਘ ਫੂਲ, ਬਲਦੇਵ ਸਿੰਘ ਫੌਜੀ ਸੁਰਤਾਪੁਰ, ਹਰਭਜਨ ਸਿੰਘ ਧਾਰਨੀ, ਸੱਤਪਾਲ ਸਿੰਘ ਕੀੜੀ ਅਫਗਾਨਾ, ਰਣਜੀਤ ਸਿੰਘ ਸਲੇਮਪੁਰ, ਸਰਬਜੀਤ ਸਿੰਘ ਰੋਪੜ, ਕੁਲਵਿੰਦਰ ਸਿੰਘ ਸਲੇਮਪੁਰ, ਦੀਦਾਰ ਸਿੰਘ ਫੂਲ, ਜਰਨੈਲ ਸਿੰਘ ਗੋਗੀ ਬੁਰਜਵਾਲਾ, ਮੁੱਖਵਾਲ ਸਿੰਘ ਫਿਰੋਜ਼ਪੁਰ, ਗੁਰਸ਼ਰਨ ਸਿੰਘ ਖੇੜੀ, ਕੁਲਵੀਰ ਸਿੰਘ ਚਿੰਤਗੜ੍ਹ ਆਦਿ ਕਿਸਾਨ ਆਗੂ ਹਾਜ਼ਰ ਸਨ।