ਨੈਸ਼ਨਲ ਲੋਕ ਅਦਾਲਤ 14 ਮਾਰਚ ਨੂੰ
ਨੈਸ਼ਨਲ ਲੋਕ ਅਦਾਲਤ 14 ਮਾਰਚ ਨੂੰ
Publish Date: Sun, 22 Feb 2026 03:47 PM (IST)
Updated Date: Mon, 23 Feb 2026 04:01 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਜ਼ਿਲ੍ਹਾ ਅਤੇ ਸੈਸ਼ਨ ਜੱਜ ਸਹਿਤ ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਮਨਜੋਤ ਕੌਰ ਦੀ ਅਗਵਾਈ ਹੇਠ 14 ਮਾਰਚ ਨੂੰ ਰੂਪਨਗਰ, ਸ੍ਰੀ ਅਨੰਦਪੁਰ ਸਾਹਿਬ ਤੇ ਨੰਗਲ ਵਿਖੇ ਨੈਸ਼ਨਲ ਲੋਕ ਅਦਾਲਤ ਲਗਾਈ ਜਾ ਰਹੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਸੀਜੇਐਮ ਅਮਨਦੀਪ ਕੌਰ ਨੇ ਦੱਸਿਆ ਕਿ ਇਸ ਲੋਕ ਅਦਾਲਤ ਵਿਚ ਬਿਜਲੀ, ਪਾਣੀ, ਨਗਰ ਕੌਂਸਲ ਨਾਲ ਸਬੰਧਤ ਕੇਸ, ਟੈਲੀਫੋਨ ਕੰਪਨੀਆਂ, ਇੰਸ਼ੋਰੈਂਸ ਕੰਪਨੀਆ ਸਬੰਧੀ ਕੇਸ, ਐਕਸੀਡੈਂਟ ਕਲੇਮ, ਕੇਸ ਦਿਵਾਨੀ ਅਤੇ ਸਮਝੋਤੇਯੋਗ ਫੌਜਦਾਰੀ ਕੇਸਾਂ ਤੋਂ ਇਲਾਵਾ ਟ੍ਰੈਫਿਕ ਚਲਾਨ ਵੀ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਲੋਕ ਅਦਾਲਤ ਦੇ ਫੈਂਸਲੇ ਸਥਾਈ ਹੁੰਦੇ ਹਨ, ਇਸ ਫੈਂਸਲੇ ਦੇ ਖਿਲਾਫ ਕੋਈ ਅਪੀਲ ਜਾਂ ਦਲੀਲ ਨਹੀਂ ਹੁੰਦੀ। ਉਨ੍ਹਾਂ ਦੱਸਿਆ ਕਿ ਲੋਕ ਅਦਾਲਤ ਦੁਆਰਾ ਫੈਸਲਾ ਕੀਤੇ ਹੋਏ ਕੇਸ ਵਿਚ ਲੱਗੀ ਹੋਈ ਕੋਰਟ ਫੀਸ ਵੀ ਵਾਪਿਸ ਮਿਲ ਜਾਂਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਲੋਕ ਅਦਾਲਤ ਵਿਚ ਕੇਸ ਲਗਾਉਣ ਨਾਲ ਜਿੱਥੇ ਸਮੇਂ ਦੀ ਬੱਚਤ ਹੁੰਦੀ ਹੈ, ਉੱਥੇ ਧਨ ਦੀ ਵੀ ਬੱਚਤ ਹੁੰਦੀ ਹੈ।