ਜ਼ਿਲ੍ਹੇ ’ਚ ‘ਸਵੱਛ ਜਲ-ਸਵੱਛ ਮਨ’ ਅਧੀਨ ਵਿੱਢੀ ਸਫ਼ਾਈ ਮੁਹਿੰਮ
ਰੂਪਨਗਰ ਵਿਚ"ਸਵੱਛ ਜਲ-ਸਵੱਛ ਮਨ" ਅਧੀਨ ਸਫਾਈ ਅਭਿਆਨ ਚਲਾਇਆ
Publish Date: Sun, 22 Feb 2026 03:46 PM (IST)
Updated Date: Mon, 23 Feb 2026 04:01 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਸੰਤ ਨਿਰੰਕਾਰੀ ਮਿਸ਼ਨ ਦੇ ਪ੍ਰੋਜੈਕਟ ਅੰਮ੍ਰਿਤ ਤਹਿਤ ਅੱਜ ਰੂਪਨਗਰ ਦੀ ਸੰਤ ਨਿਰੰਕਾਰੀ ਸਤਿਸੰਗ ਭਵਨ ਦੀ ਬਰਾਂਚ ਵੱਲੋਂ ਰੂਪਨਗਰ ਦੀ ਸਰਹਿੰਦ ਨਹਿਰ ਦੇ ਕੰਢੇ ਉਤੇ ਸਫਾਈ ਅਭਿਆਨ ਚਲਾਇਆ ਗਿਆ। ਇਸ ਮੌਕੇ ਗੱਲਬਾਤ ਦੌਰਾਨ ਸੰਤ ਨਿਰੰਕਾਰੀ ਸਤਿਸੰਗ ਭਵਨ ਬ੍ਰਾਂਚ ਰੂਪਨਗਰ ਦੇ ਸੰਯੋਜਕ ਸੰਤ ਸਿੰਘ ਨੇ ਦੱਸਿਆ ਕਿ ਹਰ ਸਾਲ ਨਿਰੰਕਾਰੀ ਮਿਸ਼ਨ ਦੇ ਮੁਖੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੀ ਅਗਵਾਈ ਹੇਠ 23 ਫਰਵਰੀ ਨੂੰ ਬਾਬਾ ਹਰਦੇਵ ਸਿੰਘ ਜੀ ਦੀ ਸਿੱਖਿਆਵਾਂ ਤੋਂ ਪ੍ਰੇਰਨਾ ਲੈਂਦੇ ਹੋਏ ਸਫਾਈ ਅਭਿਆਨ ਚਲਾਏ ਜਾਂਦੇ ਹਨ ਅਤੇ ਜਿਸ ਦੇ ਤਹਿਤ ਪਿਛਲੇ ਕਈ ਸਾਲਾਂ ਤੋਂ ਪ੍ਰੋਜੈਕਟ ਅੰਮ੍ਰਿਤ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕੀ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਸਦਾ ਹੀ ਮਾਨਵਤਾ ਦੇ ਭਲਾਈ ਦੇ ਕੰਮ ਕੀਤੇ ਜਾਂਦੇ ਹਨ, ਜਿੱਥੇ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦੇ ਵੱਲੋਂ ਪੂਰੇ ਵਿਸ਼ਵ ਦੇ ਵਿਚ ਖੂਨਦਾਨ ਕੈਂਪ ਲਗਾਏ ਜਾਂਦੇ ਹਨ ਅਤੇ ਪੌਦੇ ਲਗਾਉਣ ਦੀ ਮੁਹਿੰਮ ਵੀ ਚਲਾਈ ਜਾਂਦੀ ਹੈ ਉੱਥੇ ਹੀ ਕੋਵਿਡ ਅਤੇ ਹੜਾਂ ਦੌਰਾਨ ਸੰਤ ਨਿਰੰਕਾਰੀ ਮਿਸ਼ਨ ਦੇ ਵੱਲੋਂ ਲਗਾਤਾਰ ਸੇਵਾਵਾਂ ਨਿਭਾਈਆਂ ਜਾਂਦੀਆਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬਾਬਾ ਹਰਦੇਵ ਸਿੰਘ ਕਹਿੰਦੇ ਸਨ ਕੀ ਖੂਨ ਨਾਲੀਆਂ ਵਿਚ ਨਹੀਂ ਸਗੋਂ ਨਾੜੀਆਂ ਵਿਚ ਵਗਣਾ ਚਾਹੀਦਾ ਹੈ ਅਤੇ ਪ੍ਰਦੂਸ਼ਣ ਅੰਦਰ ਹੋਵੇ ਜਾਂ ਬਾਹਰ ਦੋਨੇ ਹੀ ਹਾਨੀਕਾਰਕ ਹਨ ਦੇ ਵਚਨਾ ਤਹਿਤ ਅੱਜ ਇਹ ਸਫਾਈ ਅਭਿਆਨ ਚਲਾਇਆ ਗਿਆ ਹੈ। ਪ੍ਰੋਜੈਕਟ ਅਮ੍ਰਿਤ ਦੇ ਤਹਿਤ ਅੱਜ ਰੂਪਨਗਰ ਦੀ ਸਤਲੁਜ ਨਹਿਰ ਪੁਰਾਣੇ ਪੁਲ ਦੇ ਨਜ਼ਦੀਕ ਕੰਡੇ ਉੱਤੇ ਸਫਾਈ ਅਭਿਆਨ ਚਲਾਇਆ ਗਿਆ ਹੈ। ਗੌਰਤਲਬ ਹੈ ਕੀ ਸੰਤ ਨਿਰੰਕਾਰੀ ਮਿਸ਼ਨ ਦੇ ਸਾਬਕਾ ਮੁਖੀ ਮਰਹੂਮ ਬਾਬਾ ਹਰਦੇਵ ਸਿੰਘ ਦਾ ਜਨਮ ਦਿਵਸ 23 ਫਰਵਰੀ ਨੂੰ ਮਨਾਇਆ ਜਾਂਦਾ ਹੈ, ਜਿਸ ਦੇ ਤਹਿਤ ਅੱਜ ਪੂਰੇ ਭਾਰਤ ਦੇ ਵਿਚ ਇਸ ਪ੍ਰੋਜੈਕਟ ਅੰਮ੍ਰਿਤ ਦੇ ਤਹਿਤ ਜਲ ਸਰੋਤਾਂ ਦੀ ਸਫਾਈ ਕੀਤੀ ਜਾ ਗਈ ਹੈ। ਇਸ ਮੌਕੇ ਉਤੇ ਸੰਤ ਨਿਰੰਕਾਰੀ ਸਤਿਸੰਗ ਭਵਨ ਬ੍ਰਾਂਚ ਰੂਪਨਗਰ ਦੇ ਸੰਯੋਜਕ ਸੰਤ ਸਿੰਘ, ਸੰਤ ਨਿਰੰਕਾਰੀ ਸੇਵਾਦਲ ਦੇ ਸੰਚਾਲਕ ਅਮਰਜੀਤ ਸਿੰਘ ਨਿਰੰਕਾਰੀ, ਸੰਤ ਨਿਰੰਕਾਰੀ ਸੇਵਾਦਲ ਦੇ ਸ਼ਿਕਸ਼ਕ ਸਤਦੇਵ ਸਿੰਘ ਅਤੇ ਸੰਤ ਨਿਰੰਕਾਰੀ ਮਹਿਲਾ ਸੇਵਾਦਲ ਦੇ ਇੰਚਾਰਜ ਕਿਰਨ ਬਾਲਾ ਸਮੇਤ ਸਮੂਹ ਸੰਗਤ ਅਤੇ ਸੇਵਾ ਦਲ ਦੇ ਮੈਂਬਰ ਹਾਜ਼ਰ ਸਨ।