ਚਾਇਨਾ ਡੋਰ ਦੀ ਲਪੇਟ ’ਚ ਆਉਣ ਕਾਰਨ ਵਿਅਕਤੀ ਜ਼ਖ਼ਮੀ
ਚਾਇਨਾ ਡੋਰ ਦੀ ਲਪੇਟ ਵਿਚ ਆਉਣ ਮੋਟਰਸਾਈਕਲ ਚਾਲਕ ਹੋਇਆ ਗੰਭੀਰ ਜਖਮੀ
Publish Date: Sun, 08 Feb 2026 06:47 PM (IST)
Updated Date: Mon, 09 Feb 2026 04:08 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਚਾਇਨਾ ਡੋਰ ਨੇ ਐਤਵਾਰ ਨੂੰ ਰੇਲਵੇ ਓਵਰ ਬ੍ਰਿਜ਼ ‘ਤੇ ਇੱਕ ਮੋਟਰਸਾਈਕਲ ਚਾਲਕ ਨੂੰ ਆਪਣੀ ਲਪੇਟ ਵਿਚ ਲੈ ਕੇ ਗੰਭੀਰ ਰੂਪ ਵਿਚ ਜਖਮੀ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਅਮਰੀਕ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਪਿੰਡ ਅਲੀਪੁਰ ਆਪਣੇ ਪਰਿਵਾਰ ਸਮੇਤ ਮੋਟਰਸਾਈਕਲ ‘ਤੇ ਮੌਰਿੰਡਾ ਤੋਂ ਇੱਕ ਵਿਆਹ ਸਮਾਗਮ ਵਿਚ ਸ਼ਾਮਲ ਹੋ ਕੇ ਘਰ ਵਾਪਸ ਆ ਰਿਹਾ ਸੀ ਜਦੋਂ ਉਹ ਰੂਪਨਗਰ ਦੇ ਰੇਲਵੇ ਓਵਰਬ੍ਰਿਜ ‘ਤੇ ਜਾ ਰਿਹਾ ਸੀ ਤਾਂ ਚਾਇਨਾਂ ਡੋਰ ਦੀ ਲਪੇਟ ਵਿਚ ਆਉਣ ਕਾਰਨ ਉਸ ਦੀ ਸੱਜੀ ਬਾਂਹ ‘ਤੇ ਡੂੰਘਾ ਕੱਟ ਲੱਗ ਗਿਆ ਜਿਸ ਨੂੰ ਤੁਰੰਤ ਇੱਕਤਰ ਲੋਕਾਂ ਨੇ ਸਾਘਾਂ ਹਸਪਤਾਲ ਵਿਚ ਲਿਆਦਾ ਗਿਆ। ਜਿੱਥੇ ਉਨ੍ਹਾਂ ਦਾ ਡਾਕਟਰਾ ਦੀ ਟੀਮ ਵੱਲੋ ਖ਼ਬਰ ਲਿਖਣ ਤੱਕ ਆਪਰੇਸ਼ਨ ਥਿਏਟਰ ਵਿਚ ਇਲਾਜ ਕੀਤਾ ਕੀਤਾ ਜਾ ਰਿਹਾ ਸੀ।