ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਦੀ ਮੀਟਿੰਗ
ਪੰਜਾਬ ਰਾਜ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਦੀ ਮੀਟਿੰਗ ਹੋਈ
Publish Date: Sun, 01 Feb 2026 04:05 PM (IST)
Updated Date: Mon, 02 Feb 2026 04:02 AM (IST)
ਗੁਰਮੁੱਖ ਸਿੰਘ ਸਲਾਹਪੁਰੀ, ਪੰਜਾਬੀ ਜਾਗਰਣ, ਬੇਲਾ-ਬਹਿਰਾਮਪੁਰ : ਪੰਜਾਬ ਰਾਜ ਦੁੱਧ ਉੱਤਪਾਦਕ ਸਹਿਕਾਰੀ ਸਭਾਂਵਾਂ ਸਕੱਤਰ ਯੂਨੀਅਨ ਦੀ ਮੀਟਿੰਗ ਸੂਬਾ ਪ੍ਰਧਾਨ ਜਸਵੀਰ ਸਿੰਘ ਭੱਟੀ ਸਾਰੰਗਪੁਰ ਦੀ ਵੱਖ-ਵੱਖ ਜ਼ਿਲਿਆ ਯੂਨੀਅਨ ਦੇ ਨੁਮਾਦਿਆਂ ਦੀ ਮੌਜੂਦਗੀ ਵਿਚ ਹੋਈ ਮੀਟਿੰਗ ’ਚ ਮਿਲਕਫੈੱਡ ਵਲੋਂ ਇਕ ਮਹੀਨੇ ਵਿਚ ਦੂਜੀ ਵਾਰ ਦੁੱਧ ਦੇ ਰੇਟ ਘਟਾਏ ਜਾਣ ਦਾ ਗੰਭੀਰ ਨੋਟਿਸ ਲਿਆ ਗਿਆ, ਕਿਉਕਿ ਵੇਰਕਾ ਦੇ ਦੁੱਧ ਦੇ ਰੇਟ ਬਾਕੀ ਕੰਪਨੀਆਂ ਨਾਲੋਂ 4 ਰੁਪਏ ਪ੍ਰਤੀ ਲੀਟਰ ਪਹਿਲਾ ਹੀ ਘੱਟ ਚੱਲ ਰਿਹਾ ਹੈ ਤੇ ਸਾਰੀਆਂ ਫੀਡ ਕੰਪਨੀਆਂ 100 ਰੁਪਏ ਪ੍ਰਤੀ ਕੁਇੰਟਲ ਫੀਡ ਦੇ ਰੇਟ ਵਧਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਫੈਸਲਿਆਂ ਦਾ ਵਿਰੋਧ ਕਰਨ ਲਈ ਯੂਨੀਅਨ ਵਲੋਂ ਮਿਲਕਫੈੱਡ ਦਫਤਰ ਚੰਡੀਗੜ੍ਹ ਤੇ ਮਿਲਕ ਪਲਾਂਟਾਂ ਦੇ ਗੇਟਾਂ ’ਤੇ ਧਰਨੇ ਲਾਉਣ ਦਾ ਫੈਸਲਾ ਕੀਤਾ ਗਿਆ ਹੈ, ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਨਾਲ ਕੇ ਲਾਇਆ ਜਾਵੇਗਾ।