ਵਿਦਿਅਕ, ਖੇਡਾਂ, ਸਭਿਆਚਾਰਕ ਪ੍ਰਾਪਤੀਆਂ ਵਾਲੀਆਂ 125 ਤੋਂ ਵੱਧ ਵਿਦਿਆਰਥਣਾਂ ਸਨਮਾਨਿਤ
ਸਕੂਲ ਆਫ਼ ਐਮੀਨੈਂਸ ਫਾਰ ਗਰਲਜ਼ ਦਾ ਸਲਾਨਾ ਸਮਾਰੋਹ ਸਫ਼ਲਤਾਪੂਰਵਕ ਆਯੋਜਿਤ
Publish Date: Sun, 01 Feb 2026 03:54 PM (IST)
Updated Date: Mon, 02 Feb 2026 04:02 AM (IST)

ਸਕੂਲ ਆਫ਼ ਐਮੀਨੈਂਸ ਫਾਰ ਗਰਲਜ਼ ਦਾ ਸਲਾਨਾ ਸਮਾਰੋਹ ਸਫ਼ਲਤਾਪੂਰਵਕ ਆਯੋਜਿਤ ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ : ਸਕੂਲ ਆਫ ਐਮੀਨੈਂਸ ਫਾਰ ਗਰਲਜ਼ ਸ੍ਰੀ ਚਮਕੌਰ ਸਾਹਿਬ ਦਾ ਸਾਲਾਨਾ ਸਮਾਰੋਹ ਪ੍ਰਿੰਸੀਪਲ ਜਗਤਾਰ ਸਿੰਘ ਲੌਂਗੀਆਂ ਦੀ ਅਗਵਾਈ ਹੇਠ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਇਸ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੀਡੀਆ ਇੰਚਾਰਜ ਅਧਿਆਪਕ ਗੁਰਪ੍ਰੀਤ ਸਿੰਘ ਹੀਰਾ ਨੇ ਦੱਸਿਆ ਕਿ ਇਸ ਸਮਾਰੋਹ ਦੀ ਸ਼ੁਰੂਆਤ ਸ਼ਬਦ ਗਾਇਨ ‘ਤੂੰ ਮੇਰਾ ਪਿਤਾ ਤੂੰ ਹੈ ਮੇਰੀ ਮਾਤਾ’ ਰਾਹੀਂ ਹੋਈ। ਇਸ ਉਪਰੰਤ ਸੰਸਥਾ ਦੇ ਲੈਕਚਰਾਰ ਸੁਧਾ ਮੱਲ ਵੱਲੋਂ ਵਿਸਥਾਰਪੂਰਵਕ ਸਾਲਾਨਾ ਰਿਪੋਰਟ ਪੇਸ਼ ਕੀਤੀ ਗਈ। ਇਸ ਮੌਕੇ ਸਕੂਲ ਵਿਦਿਆਰਥਣਾਂ ਵੱਲੋਂ ਕੀਤੀਆਂ ਪੇਸ਼ਕਾਰੀਆ ਕ੍ਰਮਵਾਰ ਮਲਕੀ, ਜਿੰਦੂਆ, ਫੋਕ ਫਾਰ ਪੰਜਾਬ, ਤੈਨੂੰ ਫੁੱਲਾਂ ਵਰਗੀ ਕਹੀਏ, ਚੰਨ ਵੇ ਸ਼ੌਕਣ ਮੇਲੇ ਦੀ, ਝਾਂਜਰਾਂ ਆਦਿ ਸਮਾਗਮ ਦੇ ਮਾਹੌਲ ਨੂੰ ਸ਼ਿਖਰਾਂ ਵੱਲ ਲੈ ਗਈਆਂ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਿੰਸੀਪਲ ਜਗਤਾਰ ਸਿੰਘ ਲੌਂਗੀਆ ਨੇ ਕਿਹਾ ਕਿ ਨਿਰੰਤਰ ਮਿਹਨਤ ਤੇ ਦ੍ਰਿੜਤਾ ਨਾਲ ਟੀਚੇ ਦੀ ਪ੍ਰਾਪਤੀ ਲਈ ਸਰਗਰਮ ਰਹਿਣਾ ਹੀ ਸਫਲਤਾ ਦੀ ਇਕ ਮਾਤਰ ਕੂੰਜੀ ਹੈ। ਇਸ ਮੌਕੇ ਸੰਸਥਾ ਦੇ ਅਧਿਆਪਕਾਂ ਰਣਬੀਰ ਕੌਰ, ਜਗਤਾਰ ਸਿੰਘ, ਅਮਨਦੀਪ ਸਿੰਘ ਨੇ ਵੀ ਆਪਣੇ ਭਾਸ਼ਣਾਂ ਰਾਹੀਂ ਵਿਦਿਆਰਥਣਾਂ ਦੀ ਹੌਂਸਲਾਂ ਅਫਜਾਈ ਕੀਤੀ। ਸਮਾਗਮ ਦੇ ਆਖਿਰ ਵਿਚ ਸਕੂਲ ਵਿਦਿਆਰਥਣਾਂ ਵੱਲੋਂ ਕੀਤੀ ਗਈ ਗਿੱਧੇ ਦੀ ਪੇਸ਼ਕਾਰੀ ਨੇ ਸਮੂਹ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਇਸ ਮੌਕੇ ਲੈਕਚਰਾਰ ਫਿਜੀਕਲ ਐਜੈਕੇਸ਼ਨ ਸੁਪਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਵਿਦਿਅਕ, ਖੇਡਾਂ, ਸਭਿਆਚਾਰਕ ਪ੍ਰਾਪਤੀਆਂ ਵਾਲੀਆਂ 125 ਤੋਂ ਵੱਧ ਵਿਦਿਆਰਥਣਾਂ ਨੂੰ ਸਨਮਾਨ ਚਿੰਨਾਂ ਅਤੇ ਪ੍ਰਮਾਣ ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਵੱਖੋ-ਵੱਖਰੇ ਖੇਤਰਾਂ ਅੰਦਰ ਵਿਸ਼ੇਸ਼ ਯੋਗਦਾਨ ਵਾਲੇ ਅਧਿਆਪਕਾਂ ਦੇ ਸਨਮਾਨ ਦੇ ਨਾਲ-ਨਾਲ ਸਮੂਹ ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਜਾਰੀ ਕੀਤੇ ਗਏ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸੁਖਜਿੰਦਰ ਕੌਰ, ਨਿਰਮਲ ਕੌਰ, ਅਵਨੀਤ ਕੌਰ, ਵਿਵੇਕ ਕੁਮਾਰ, ਬਲਜਿੰਦਰ ਕੌਰ, ਹਰਦਵਿੰਦਰ ਸਿੰਘ, ਹਰਜੀਤ ਕੌਰ, ਰੁਪਿੰਦਰ ਕੌਰ, ਹਰਨੀਰ ਕੌਰ, ਪ੍ਰਿਯੰਕਾ ਮਹਿੰਦਰੂ, ਸੰਦੀਪ ਕੌਰ, ਜੈਸਮੀਨ ਕੌਰ, ਸੁਖਵਿੰਦਰ ਕੌਰ, ਅਜੈ ਗੁਪਤਾ, ਮਨਦੀਪ ਕੁਮਾਰ, ਜੈਦੀਪ ਕੌਰ ਹਰਜੀਤ ਸਿੰਘ, ਮਨਦੀਪ ਕੌਰ, ਜਸਵੀਰ ਸਿੰਘ, ਹਰਪ੍ਰੀਤ ਸਿੰਘ, ਅਵਤਾਰ ਸਿੰਘ, ਸਤਵਿੰਦਰ ਸਿੰਘ, ਗੁਰਦੀਪ ਸਿੰਘ, ਸਰਬਜੀਤ ਕੌਰ ਆਦਿ ਸਮੂਹ ਸਟਾਫ਼ ਹਾਜ਼ਰ ਸਨ।