ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ
ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ
Publish Date: Sun, 01 Feb 2026 03:47 PM (IST)
Updated Date: Mon, 02 Feb 2026 04:02 AM (IST)

ਗੁਰਮੁੱਖ ਸਿੰਘ ਸਲਾਹਪੁਰੀ, ਪੰਜਾਬੀ ਜਾਗਰਣ, ਬੇਲਾ-ਬਹਿਰਾਮਪੁਰ : ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੰਡ ਸਾਹਿਬ ਵਿਖੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਸੰਸਥਾ ਦੇ ਆਬਜ਼ਰਵਰ ਡਾ. ਰਜਿੰਦਰ ਕੌਰ ਪ੍ਰਿੰਸੀਪਲ ਖਾਲਸਾ ਕਾਲਜ ਫਾਰ ਵੂਮੈਨ ਸ੍ਰੀ ਝਾੜ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 11ਵੀਂ ਜਮਾਤ ਦੇ ਇੰਚਾਰਜ ਰਵਿੰਦਰ ਕੌਰ ਵੱਲੋਂ ਬੱਚਿਆਂ ਦੇ ਸਹਿਯੋਗ ਨਾਲ ਇਸ ਪਾਰਟੀ ਦਾ ਆਯੋਜਨ ਕੀਤਾ ਗਿਆ। ਸਭ ਤੋਂ ਪਹਿਲਾਂ ਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲੋਂ ਬਾਰਵੀਂ ਜਮਾਤ ਦੇ ਬੱਚਿਆਂ ਦਾ ਸਕੂਲ ਵਿਖੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਪਾਰਟੀ ਦੀ ਸ਼ੁਰੂਆਤ 11ਵੀਂ ਜਮਾਤ ਦੀ ਵਿਦਿਆਰਥਣ ਪ੍ਰਭਸਿਮਰਨ ਕੌਰ ਦੇ ਸ਼ੁਰੂਆਤੀ ਭਾਸ਼ਣ ਨਾਲ ਹੋਈ। ਉਪਰੰਤ ਵਿਦਿਆਰਥਣਾਂ ਵੱਲੋਂ ਵੀ ਸੋਲੋ ਡਾਂਸ ਅਤੇ ਗਰੁੱਪ ਡਾਂਸ ਕੀਤੇ ਗਏ। ਜੈਸਮੀਨ ਕੌਰ ਵੱਲੋਂ ਬਾਰਵੀਂ ਜਮਾਤ ਦੇ ਲੜਕੇ ਅਤੇ ਲੜਕੀਆਂ ਤੋਂ ਸੱਭਿਆਚਾਰ ਸਬੰਧੀ ਪ੍ਰਸ਼ਨ ਵੀ ਪੁੱਛੇ ਗਏ ਜਿਸ ਵਿਚ ਤਰਨਪ੍ਰੀਤ ਕੌਰ ਜੇਤੂ। ਪ੍ਰਿੰਸੀਪਲ ਡਾ. ਰਜਿੰਦਰ ਕੌਰ ਨੇ ਬੱਚਿਆਂ ਨੂੰ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਆਪਣੇ ਜੀਵਨ ਦਾ ਕੋਈ ਨਾ ਕੋਈ ਟੀਚਾ ਜਰੂਰ ਨਿਸ਼ਚਿਤ ਕਰਨ ਤੇ ਦ੍ਰਿੜ੍ਹ ਇਰਾਦੇ ਤੇ ਮਿਹਨਤ ਨਾਲ ਇਸ ਨੂੰ ਪ੍ਰਾਪਤ ਕਰਨ। ਉਨ੍ਹਾਂ ਬੱਚਿਆਂ ਨੂੰ ਦਸਵੰਧ ਕੱਢਣ ਲਈ ਵੀ ਪ੍ਰੇਰਿਤ ਕੀਤਾ ਤੇ ਉਨ੍ਹਾਂ ਕਿਹਾ ਕਿ ਇਹ ਦਸਵੰਧ ਤਨ, ਮਨ ਅਤੇ ਧਨ ਆਦਿ ਕਿਸੇ ਵੀ ਰੂਪ ਵਿਚ ਹੋ ਸਕਦਾ ਹੈ। ਪਾਰਟੀ ਦੌਰਾਨ ਮਿਸ ਫੇਅਰਵੈੱਲ ਤੇ ਮਿਸਟਰ ਫੇਅਰਵੈੱਲ ਦੀ ਚੋਣ ਕੀਤੀ ਗਈ, ਜਿਸ ਵਿਚ ਮਿਸ ਫੇਅਰ ਵੈਲ ਤਰਨਪ੍ਰੀਤ ਕੌਰ ਅਤੇ ਮਿਸਟਰ ਫੇਅਰਵੈੱਲ ਕਮਲਜੀਤ ਸਿੰਘ ਨੂੰ ਚੁਣਿਆ ਗਿਆ। ਬਾਰਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਸਕੂਲ ਨੂੰ ਪ੍ਰਾਰਥਨਾ ਸਭਾ ਲਈ ਸਾਊਂਡ ਸਿਸਟਮ ਤੇ ਡਿਨਰ ਸੈੱਟ ਭੇਟ ਕੀਤਾ ਗਿਆ। ਵਿਦਾਇਗੀ ਭਾਸ਼ਣ ਬਹੁਤ ਹੀ ਭਾਵੁਕ ਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਰਣਪਿੰਦਰ ਕੌਰ ਵੱਲੋਂ ਦਿੱਤਾ ਗਿਆ।