ਪਿੰਡ ਧੁੰਮੇਵਾਲ ’ਚੋਂ ਮੱਝ ਚੋਰੀ
ਪਿੰਡ ਧੁੰਮੇਵਾਲ ’ਚ ਚੋਰਾਂ ਨੇ ਮੱਝ ਚੋਰੀ ਕੀਤੀ
Publish Date: Sun, 11 Jan 2026 04:54 PM (IST)
Updated Date: Mon, 12 Jan 2026 04:06 AM (IST)
ਗੁਰਮੁੱਖ ਸਲਾਹਪੁਰੀ, ਪੰਜਾਬੀ ਜਾਗਰਣ, ਬੇਲਾ : ਪਿੰਡ ਧੁੰਮੇਵਾਲ ਵਿਚ ਚੋਰਾਂ ਨੇ ਇਕ ਮੱਝ ਚੋਰੀ ਕੀਤੀ ਹੈ। ਜਾਣਕਾਰੀ ਦਿੰਦਿਆ ਪ੍ਰਦੀਪ ਸਿੰਘ ਤੇ ਨੇਤਰ ਸਿੰਘ ਨੇ ਦੱਸਿਆ ਕਿ ਤਾਜੀ ਸੂਈ ਮੱਝ ਤੇ ਇਕ ਕੱਟੀ ਚੋਰੀ ਹੋਈ ਤੇ ਕੋਲ ਇੱਕ ਹੋਰ ਝੋਟੀ ਬੰਨੀ ਹੋਈ ਸੀ ਉਸ ਨੂੰ ਛੱਡ ਗਏ। ਸਾਡਾ ਇੱਕ ਲੱਖ ਤੋ ਵੱਧ ਨੁਕਸਾਨ ਹੋਇਆ। ਚੋਰਾਂ ਨੇ ਮੱਝ ਨੂੰ ਖੇਤਾਂ ਵਿੱਚੋ ਲਿਜਾਣ ਦੀਆ ਪੈੜਾ ਸੜਕ ਤੱਕ ਦਿਖ ਰਹੀਆ ਸਨ। ਉਨ੍ਹਾਂ ਕਿਹਾ ਕਿ ਪ੍ਰਸ਼ਾ਼ਸਣ ਨੂੰ ਅਪੀਲ ਹੈ ਕਿ ਉਨ੍ਹਾਂ ਦੀ ਅਰਥਿਕ ਮੱਦਦ ਕੀਤੀ ਜਾਵੇ।