ਸੜਕ ‘ਤੇ ਵਹੀਕਲ ਚਲਾਉਦੇ ਹੋਏ ਟ੍ਰੈਫਿਕ ਨਿਯਮਾ ਦੀ ਪਾਲਣਾ ਕਰੋਂ
ਸੜਕ ‘ਤੇ ਵਹੀਕਲ ਚਲਾਉਦੇ ਹੋਏ ਟ੍ਰੈਫਿਕ ਨਿਯਮਾ ਦੀ ਪਾਲਣਾ ਕਰੋਂ
Publish Date: Sun, 11 Jan 2026 04:12 PM (IST)
Updated Date: Mon, 12 Jan 2026 04:03 AM (IST)

ਲਖਵੀਰ ਖਾਬੜਾ, ਪੰਜਾਬੀ ਜਾਰਗਣ, ਰੂਪਨਗਰ : ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਟ੍ਰੈਫਿਕ ਪੁਲਿਸ ਵੱਲੋਂ ਹਰੇਕ ਸਾਲ ਸਪਤਾਹ ਤੇ ਮਹੀਨੇ ਮਨਾਏ ਜਾਂਦੇ ਹਨ ਪ੍ਰੰਤੂ ਫਿਰ ਵੀ ਸੜਕ ਹਾਦਸੇ ਹੁੰਦੇ ਰਹਿੰਦੇ ਹਨ ਜਿਨ੍ਹਾਂ ਵਿਚ ਜਿਆਦਾ ਤਰ ਟ੍ਰੈਫਿਕ ਨਿਯਮਾ ਦੀ ਉਲੰਘਣਾ ਹੀ ਹੁੰਦੀ ਹੈ ਕਿਉਕਿ ਅੱਜ ਦੀ ਦੌੜ ਭੱਜ ਦੀ ਜਿੰਦਗੀ ਵਿਚ ਹਰ ਕੋਈ ਕਾਹਲੀ ਵਿਚ ਚੱਲ ਰਿਹਾ ਹੈ, ਜਿਸ ਕਾਰਨ ਹਾਦਸੇ ਵਾਪਰ ਜਾਂਦੇ ਹਨ ਤੇ ਕਈ ਕੀਮਤੀ ਜਾਨਾਂ ਵੀ ਚਲੇ ਜਾਂਦੀਆ ਹਨ। ਇਸ ਵਿਸ਼ੇ ’ਤੇ ਵੱਖ-ਵੱਖ ਲੋਕਾਂ ਨਾਲ ਕੀਤੇ ਵਿਚਾਰਾਂ ਨੂੰ ਪਾਠਕਾ ਨਾਲ ਸਾਂਝੇ ਕਰ ਰਹੇ ਹਾਂ। ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਸਾਡਾ ਫ਼ਰਜ਼ : ਲੰਬੜਦਾਰ ਗੁਰਪਾਲ ਸਿੰਘ ਸੜਕ ‘ਤੇ ਚੱਲਣ ਸਮੇਂ ਹਰੇਕ ਵੀਹਕਲ ਚਾਲਕ ਨੂੰ ਟ੍ਰੈਫਿਕ ਨਿਯਮਾ ਦੀ ਪਾਲਣਾ ਚਰਨੀ ਚਾਹੀਦੀ ਹੈ ਕਿਉਕਿ ਸਾਡੀ ਥੋੜੀ ਜਿਹੀ ਗਲਤੀ ਹੀ ਕਿਸੇ ਦੀ ਜਾਨ ਨੂੰ ਖਤਰਾ ਬਣ ਸਕਦੀ ਹੈ।ਉਨ੍ਹਾਂ ਕਿਹਾਕਿ ਟ੍ਰੈਫਿਕ ਪੁਲਿਸ ਲੋਕਾਂ ਨੂੰ ਅਤੇ ਵੱਖ ਵੱਖ ਸਕੂਲ ਵਿਚ ਸੈਮੀਨਾਰ ਕਰਕੇ ਨਿਯਮਾ ਦੀ ਜਾਣਕਾਰੀ ਦਿੰਦੀ ਹੈ ਸਾਨੂੰ ਇਨ੍ਹਾਂ ਸੈਮੀਨਾਰਾਂ ਦਾ ਹਿੱਸਾ ਬਣ ਕੇ ਜਾਣਕਾਰੀ ਲੈਣੀ ਚਾਹੀਦੀ ਹੈ ਅਤੇ ਪਾਲਣਾ ਕਰਨੀ ਚਾਹੀਦੀ ਹੈ। ਟ੍ਰੈਫਿਕ ਚਿਨ੍ਹਾਂ ਦੀ ਜਾਣਕਾਰੀ ਹੋਣ ਜ਼ਰੂਰੀ : ਡਾ ਗੁਰਬਚਨ ਸਿੰਘ ਅੱਜ ਹਰੇਕ ਵਿਅਕਤੀ ਭੱਜਦੌੜ ਦੀ ਜਿੰਦਗੀ ਜੀਅ ਰਿਹਾ ਹੈ, ਦੇਖ ਰਹੇ ਹਾਂ ਕਿ ਵਹੀਕਲ ਚਲਾਉਣ ਸਮੇਂ ਬਹੁਤੇ ਲੋਕਾਂ ਦੇ ਕੰਨਾਂ ਨੂੰ ਮੋਬਾਇਲਾ ਲੱਗਾ ਹੁੰਦਾ ਹੈ ਜੋ ਹਾਦਸੇ ਦਾ ਕਾਰਨ ਬਣ ਰਹੇ ਹਨ। ਉਨ੍ਹਾਂ ਕਿਹਾਕਿ ਸਾਨੂੰ ਸੜਕ ਤੇ ਚੱਲਣ ਸਮੇਂ ਟ੍ਰੈਫਿਕ ਨਿਯਮਾ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੜਕੇ ਤੇ ਆਲੇ ਦੁਆਲੇ ਟ੍ਰੈਫਿਕ ਚਿੰਨ ਵੀ ਬਣੇ ਹੁੰਦੇ ਹਨ ਉਨ੍ਹਾਂ ਦੀ ਜਾਣਕਾਰੀ ਹੋਣੀ ਲਾਜ਼ਮੀ ਹੈ। ਲੋਕ ਟ੍ਰੈਫਿਕ ਨਿਯਮਾਂ ਦੀ ਵਰਤੋਂ ਕਰਨ : ਰਣਧੀਰ ਸਿੰਘ ਕਾਦੀਮਾਜਰਾ ਆਪਾਂ ਰੋਜ਼ਾਨਾ ਵੇਖ ਰਹੇ ਹਾਂ ਕਿ ਸੜਕੀ ਹਾਦਸੇ ਵਾਪਰ ਰਹੇ ਹਨ ਜਿਨ੍ਹਾਂ ਵਿਚ ਕਈ ਕੀਮਤੀ ਜਾਨਾਂ ਚਲੇ ਜਾਂਦੀਆ ਹਨ। ਉਨ੍ਹਾਂ ਕਿਹਾਕਿ ਹਰਕੇ ਵਿਅਕਤੀ ਦਾ ਨਿੱਜੀ ਫਰਜ਼ ਬਣਦਾ ਹੈ ਕਿ ਸੜਕ ਤੇ ਵਹੀਕਲ ਚਲਾਉਣ ਸਮੇਂ ਉਸ ਨੂੰ ਟ੍ਰੈਫਿਕ ਚਿੰਨਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਜੇਕਰ ਜਾਣਕਾਰੀ ਹੋਵੇਗੀ ਤਾਂ ਹੀ ਉਹ ਵਰਤੋਂ ਕਰ ਸਕਦਾ ਹੈ। ਉਨ੍ਹਾਂ ਕਿਹਾਕਿ ਟ੍ਰੈਫਿਕ ਪੁਲਿਸ ਵੱਲੋਂ ਨਿਯਮਾ ਦੀ ਜਾਗਰੂਕਤਾ ਲਈ ਲਗਾਏ ਜਾਂਦੇ ਸੈਮੀਨਾਰਾਂ ਵਿਚ ਭਾਗ ਲੈਣਾ ਚਾਹੀਦਾ ਹੈ। ਛੋਟੇ ਬੱਚਿਆਂ ਨੂੰ ਮਾਪੇ ਵਹੀਕਲ ਨਾ ਦੇਣ : ਲਖਵਿੰਦਰ ਸਿੰਘ ਟ੍ਰੈਫਿਕ ਪੁਲਿਸ ਵੱਲੋਂ ਸਮੇਂ-ਸਮੇਂ ’ਤੇ ਲੋਕਾਂ ਨੂੰ ਟ੍ਰੈਫਿਕ ਨਿਯਮਾ ਬਾਰੇ ਜਾਗਰੂਕ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾਕਿ ਸਕੂਲਾਂ ਵਿਚ ਵਿਦਿਆਰਥੀਆ ਨੂੰ ਵੀ ਜਾਗਰੂਕ ਕੀਤਾ ਜਾਦਾ ਹੈ । ਉਨ੍ਹਾਂ ਮਾਪਿਆ ਨੂੰ ਅਪੀਲ ਕੀਤੀ ਕਿ ਉਹ ਛੋਟੇ ਬੱਚਿਆ ਨੂੰ ਵਹੀਕਲ ਚਲਾਉਣ ਨੂੰ ਨਾ ਦੇਣ ਜਦੋਂ ਤੱਕ ਉਨ੍ਹਾਂ ਦਾ ਡਰਾਈਵਿੰਗ ਲਾਇਸੈਂਸ ਨਹੀ ਬਣਦਾ। ਉਨ੍ਹਾਂ ਕਿਹਾਕਿ ਵਹੀਕਲ ਚਲਾਉਣ ਸਮੇਂ ਲੋਕਾਂ ਨੂੰ ਟ੍ਰੈਫਿਕ ਨਿਯਮਾ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾਕਿ ਟ੍ਰੈਫਿਕ ਨਿਯਮਾ ਦੀ ਉਲੰਘਣਾ ਕਰਨ ਤੇ ਚਲਾਣ ਵੀ ਕੱਟੇ ਜਾਂਦੇ ਹਨ। ਫੋਟੋ:11ਆਰਪੀਆਰ05,06,07,08