ਬਲਬੀਰ ਸਿੰਘ ਡਿਪਟੀ ਚੇਅਰਮੈਨ ਨਾਮਜ਼ਦ
ਬਲਬੀਰ ਸਿੰਘ ਨੂੰ ਜ਼ਿਲ੍ਹਾ ਕਾਂਗਰਸ ਐੱਸਸੀ ਵਿਭਾਗ ਦਾ ਡਿਪਟੀ ਚੇਅਰਮੈਨ ਨਾਮਜ਼ਦ ਕੀਤਾ
Publish Date: Sun, 11 Jan 2026 03:51 PM (IST)
Updated Date: Mon, 12 Jan 2026 04:01 AM (IST)

ਕਾਂਗਰਸ ਨੇ ਦੇਸ਼ ਵਿਚ ਦਰਜਨਾਂ ਲੋਕ ਭਲਾਈ ਯੋਜਨਾਵਾਂ ਸ਼ੁਰੂ ਕੀਤੀਆਂ : ਰਾਣਾ ਕੇਪੀ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਸੀਨੀਅਰ ਕਾਂਗਰਸੀ ਆਗੂ ਰਾਣਾ ਕੰਵਰਪਾਲ ਸਿੰਘ ਕਾਂਗਰਸ ਦੇ ਐੱਸਸੀ ਵਿਭਾਗ ਨੂੰ ਮਜ਼ਬੂਤ ਕਰਨ ਲਈ ਜ਼ਿਲ੍ਹੇ ਵਿਚ ਅਨੁਸੂਚਿਤ ਜਾਤੀਆਂ ਦੇ ਮਿਹਨਤੀ ਆਗੂਆਂ ਨੂੰ ਲਗਾਤਾਰ ਨਿਯੁਕਤ ਕਰ ਰਹੇ ਹਨ। ਜ਼ਿਲ੍ਹਾ ਕਾਂਗਰਸ ਦੇ ਐੱਸਸੀ ਵਿਭਾਗ ਦੇ ਜ਼ਿਲ੍ਹਾ ਚੇਅਰਮੈਨ ਰਾਣਾ ਕੰਵਰਪਾਲ ਸਿੰਘ, ਜ਼ਿਲ੍ਹਾ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਪ੍ਰੇਮ ਸਿੰਘ ਡੱਲਾ, ਜ਼ਿਲ੍ਹਾ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਵਿਸਕੀ ਤੇ ਜ਼ਿਲ੍ਹਾ ਕਾਂਗਰਸ ਦੇ ਜਨਰਲ ਸਕੱਤਰ ਵਿਸ਼ਵਪਾਲ ਸਿੰਘ ਰਾਣਾ ਨੇ ਬੜਾ ਪਿੰਡ ਦੇ ਬਲਬੀਰ ਸਿੰਘ ਨੂੰ ਜ਼ਿਲ੍ਹਾ ਕਾਂਗਰਸ ਦੇ ਐੱਸਸੀ ਵਿਭਾਗ ਦੇ ਉਪ ਚੇਅਰਮੈਨ ਦਾ ਨਿਯੁਕਤੀ ਪੱਤਰ ਭੇਟ ਕੀਤਾ। ਇਸ ਮੌਕੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹਰੇਕ ਭਾਈਚਾਰੇ, ਖਾਸ ਕਰਕੇ ਅਨੁਸੂਚਿਤ ਜਾਤੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕੇਂਦਰ ਵਿਚ ਆਪਣੇ ਕਾਰਜਕਾਲ ਦੌਰਾਨ ਦਰਜਨਾਂ ਯੋਜਨਾਵਾਂ ਬਣਾਈਆਂ ਅਤੇ ਲਾਗੂ ਕੀਤੀਆਂ ਹਨ, ਜਿਨ੍ਹਾਂ ਦਾ ਸਿੱਧਾ ਲਾਭ ਅੱਜ ਅਨੁਸੂਚਿਤ ਜਾਤੀਆਂ ਅਤੇ ਕਮਜ਼ੋਰ ਵਰਗਾਂ ਨੂੰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਹੀ ਨਹੀਂ ਸਗੋਂ ਪੰਜਾਬ ਭਰ ਵਿਚ ਹਰ ਵਰਗ ਮਜ਼ਦੂਰ, ਕਿਸਾਨ, ਨੌਕਰੀਪੇਸ਼ਾ ਤੇ ਕਾਰੋਬਾਰੀ ਸਾਰੇ ਸਰਕਾਰ ਦੀ ਅਣਗਹਿਲੀ ਦਾ ਸ਼ਿਕਾਰ ਹਨ। ਪੰਜਾਬ ਵਿਚ ਆਪ ਸਰਕਾਰ 4 ਸਾਲਾਂ ਤੋਂ ਵੱਧ ਸਮੇਂ ਤੋਂ ਲੋਕਾਂ ਨੂੰ ਲੁਭਾਉਣ ਵਾਲੇ ਸੁਪਨੇ ਦਿਖਾ ਕੇ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਆਗੂ ਜਨਤਾ ਦੀ ਸਰਕਾਰ ਬਣਾਉਣ ਦਾ ਦਾਅਵਾ ਕਰਕੇ ਸੱਤਾ ਵਿਚ ਆਏ ਸਨ, ਉਹ ਹੁਣ ਲਾਲ ਬੱਤੀਆਂ ਵਾਲੀਆਂ ਕਾਰਾਂ ਵਿਚ ਸਫ਼ਰ ਕਰਦੇ ਹਨ। ਉਨ੍ਹਾਂ ਨਵ-ਨਿਯੁਕਤ ਵਾਈਸ ਚੇਅਰਮੈਨ ਬਲਬੀਰ ਸਿੰਘ ਨੂੰ ਕਿਹਾ ਕਿ ਇਹ ਅਹੁਦਾ ਉਨ੍ਹਾਂ ਦਾ ਨਹੀਂ, ਸਗੋਂ ਉਨ੍ਹਾਂ ਦੇ ਪੂਰੇ ਇਲਾਕੇ ਦਾ ਹੈ। ਇਸ ਲਈ ਉਨ੍ਹਾਂ ਨੂੰ ਇਲਾਕੇ ਦੀ ਆਵਾਜ਼ ਵਜੋਂ ਕੰਮ ਕਰਨਾ ਚਾਹੀਦਾ ਹੈ। ਇਸ ਮੌਕੇ ਤਰਸੇਮ ਸਿੰਘ ਮੰਡਲ ਪ੍ਰਧਾਨ, ਗੁਰਨਾਮ ਸਿੰਘ ਕਮੇਟੀ ਮੈਂਬਰ ਭਰਤਗੜ੍ਹ, ਗੁਰਮੇਲ ਸਿੰਘ ਖਾਲਸਾ, ਅਜਮੇਰ ਸਿੰਘ ਫੌਜੀ, ਮੰਗਤ ਰਾਮ ਪ੍ਰਜਾਪਤ, ਮੇਜਰ ਸਿੰਘ ਸਰਪੰਚ, ਅਵਤਾਰ ਸਿੰਘ ਫੌਜੀ, ਧਨਵੰਤ ਸਿੰਘ ਪੰਚ ਭਰਤਗੜ੍ਹ, ਦੇਸਰਾਜ ਪੰਚ ਬੜਾ ਪਿੰਡ, ਰਾਜ ਮਹੁੰਮਦ, ਸੰਜੂ ਕੁੰਡੇਲ, ਜਗਤਾਰ ਸਿੰਘ, ਭਜਨ ਸਿੰਘ ਨਾਨਕ, ਦਵਿੰਦਰ ਸਿੰਘ, ਦਲਬਾਰ ਸਿੰਘ ਭੱਟੀ, ਮਨੋਹਰ ਸਿੰਘ ਲਾਡੀ, ਸ਼ਿੰਗਾਰ ਸਿੰਘ, ਗੁਰਮੇਲ ਸਿੰਘ ਕਕਰਾਲਾ, ਜਸਵੀਰ ਸਿੰਘ ਕਕਰਾਲਾ, ਪਵਨ ਕੁਮਾਰ, ਮਨਦੀਪ ਸਿੰਘ ਆਦਿ ਮੌਜੂਦ ਸਨ।