ਪਿੰਡ ਮਾਜਰੀ ਘਾੜ ਦੇ ਲੋਕਾਂ ਨੂੰ ਮਿਲੇਗੀ ਰਾਹਤ, ਸੜਕ ਬਣਾਉਣ ਦਾ ਕੰਮ ਜਾਰੀ
ਪਿੰਡ ਮਾਜਰੀ ਘਾੜ ਦੇ ਲੋਕਾਂ ਨੂੰ ਮਿਲੇਗੀ ਰਾਹਤ ,ਪੁਲੀਆਂ ਬਣਨ ਬਾਅਦ ਚੱਲ ਰਿਹਾ ਸੜਕ ਬਨਾਉਣ ਦਾ ਕੰਮ
Publish Date: Sun, 04 Jan 2026 05:42 PM (IST)
Updated Date: Mon, 05 Jan 2026 04:08 AM (IST)

ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਜ਼ਿਲ੍ਹੇ ਦੇ ਘਾੜ ਇਲਾਕੇ ਦੇ ਹਿਮਾਚਲ ਪ੍ਰਦੇਸ ਦੀ ਹੱਦ ਨਾਲ ਲਗਦੇ ਸ਼ਿਵਾਲਿਕ ਦੀਆਂ ਪਹਾੜੀਆਂ ਨਾਲ ਘਿਰੇ ਪਿੰਡ ਮਾਜਰੀ ਘਾੜ ਦੇ ਲੋਕਾਂ ਨੂੰ ਆਜ਼ਾਦੀ ਤੋਂ ਬਾਅਦ ਹੁਣ ਪੁਲੀਆ ਬਣਨ ਨਾਲ ਵੱਡੀ ਰਾਹਤ ਮਿਲੀ ਹੈ, ਕਿਉਕਿ ਬਰਸਾਤ ਜਾ ਹਿਮਾਚਲ ਪ੍ਰਦੇਸ ’ਚ ਆਮ ਮੀਂਹ ਪੈਣ ਕਾਰਨ ਚੋਆਂ ਵਿਚ ਪਾਣੀ ਭਰ ਜਾਣ ਕਾਰਨ ਪਿੰਡ ਵਾਲਿਆ ਦਾ ਆਉਣਾ-ਜਾਣਾ ਜਾ ਇਹ ਕਹਿ ਲਈਏਂ ਕਿ ਪੰਜਾਬ ਨਾਲੋਂ ਸੰਪਰਕ ਟੁੱਟ ਜਾਂਦਾ ਸੀ। ਜਾਣਕਾਰੀ ਅਨੁਸਾਰ ਪੁਰਖਾਲੀ ਤੋਂ ਮਾਜਰੀ ਘਾੜ ਤੱਕ ਜਾਣ ਵਾਲੀ ਲਿੰਕ ਸੜਕ ‘ਤੇ ਸੱਤ ਪੁਲੀਆਂ ਵਿਚੋਂ ਚਾਰ ਲੱਗੀਆਂ ਹੋਈਆਂ ਸਨ, ਤਿੰਨ ਨਹੀ ਸਨ। ਹੁਣ ਸਿੱਸਵਾਂ ਟੀ-ਪੁਆਇਟ ਤੋਂ ਹਿਮਾਚਲ ਪ੍ਰਦੇਸ਼ ਨਾਲ ਜੋੜਣ ਵਾਲੇ 27 ਕਰੋੜ ਰੁਪਏ ਦੇ ਪ੍ਰਜੈਕਟ ਤਹਿਤ ਲੋਕ ਨਿਰਮਾਣ ਵਿਭਾਗ ਡਜੀਵਨ ਰੂਪਨਗਰ ਵੱਲੋਂ ਲਗਾਈ ਜਾ ਰਹੀਆ ਹਨ, ਜਿਨ੍ਹਾਂ ਦਾ ਕੰਮ ਆਖਰੀ ਪੜਾਅ ‘ਤੇ ਹੈ ਤੇ 5 ਕਿਲੋਂਮੀਟਰ ਲੰਬੀ ਸੜਕ ਨੂੰ 18 ਫੁੱਟ ਚੌੜੀ ਤੇ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸ ਪ੍ਰੋਜੈਕਟ ਅਧੀਨ ਘਾੜ ਦੇ ਇਲਾਕੇ ਨੂੰ ਮਿਲੇਗਾ ਫਾਇਦਾ : ਪੰਜਾਬ ਸਰਕਾਰ ਵੱਲੋਂ ਹਿਮਾਚਲ ਪ੍ਰਦੇਸ ਦੇ ਮਝੋਲੀ, ਝੀਰਾਂ, ਲਖਣਪੁਰ ਵਾਇਆ ਮਾਜਰੀ ਘਾੜ, ਕਕੌਟ, ਪੁਰਖਾਲੀ, ਹਰੀਪੁਰ ਤੋਂ ਮਾਜਰੀ ਸਿੱਸਵਾਂ ਟੀ-ਪੁਆਇੰਟ ਜ਼ਿਲ੍ਹਾ ਮੋਹਾਲੀ ਤੱਕ ਕਰੀਬ ਸਾਢੇ 21 ਕਿਲੋਂ ਮੀਟਰ ਵੱਧ ਲੰਬਾਈ ਵਾਲੀ ਸੜਕ ਦ ਨਵੀਨੀਕਰਨ ਤੇ ਮਜ਼ਬੂਤ ਕਰਨ ਦਾ ਪ੍ਰਜੈਕਟ ਅਧੀਨ ਕੰਮ ਜ਼ੋਰਾਂ ’ਤ਼ੇ ਚੱਲ ਰਿਹਾ ਹੈ। ਇਸ ਪ੍ਰਜੈਕਟ ਵਿਚ ਹਰੀਪੁਰ ਤੋਂ ਸਿੰਸਵਾਂ ਟੀ ਪੁਆਇੰਟ ਤੱਕ ਲੋਕ ਨਿਰਮਾਣ ਵਿਭਾਗ ਦੀ ਮੋਹਾਲੀ ਡਵੀਜ਼ਨ ਤੇ ਹਰੀਪੁਰ ਤੋਂ ਮਾਜਰੀ ਘਾੜ ਤੱਕ ਰੂਪਨਗਰ ਡਵੀਜ਼ਨ ਕੰਮ ਕਰ ਰਹੀ ਹੈ। ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ’ਤੇ ਇਸ ਇਲਾਕੇ ਦਾ ਵਿਕਾਸ ਸ਼ੁਰੂ ਹੋਵੇਗਾ ਜਿਵੇਂ ਕਿ ਉਦਯੋਗ ਤੇ ਸੈਰ-ਸਪਾਟੇ ਨੂੰ ਪ੍ਰਫੁੱਲਿਤ ਕਰਨ ਲਈ ਚੰਗਾ ਇਲਾਕਾ ਮੰਨਿਆ ਜਾ ਰਿਹਾ ਹੈ। ਹੁਣ ਸੁੱਖ ਦਾ ਸਾਹ ਆਵੇਗਾ ਪਿੰਡ ਵਾਸੀਆਂ ਨੂੰ : ਪਿੰਡ ਮਾਜਰੀ ਘਾੜ ਦੇ ਆਗੂ ਚਮਨ ਲਾਲ, ਸਰਗਰਮ ਆਗੂ ਸੁਰਜੀਤ ਸਿੰਘ, ਜਸਪਾਲ ਸਿੰਘ, ਰਾਮ ਦਿਆਲ, ਸੀਤੋਂ, ਰਾਮ ਪਿਆਰੀ ਨੇ ਕਿਹਾ ਕਿ ਸਾਡੇ ਬਜ਼ੁਰਗ ਤੇ ਹੁਣ ਅਸੀ ਬੜੀ ਤੰਗੀ ਵਿਚ ਜਿੰਦਗੀ ਦਾ ਲੰਘਾ ਰਹੇ ਸਨ ਕਿਉਕਿ ਇਸ ਪਿੰਡ ਨੂੰ ਆਉਣ ਲਈ 6 ਚੋਏ ਤੇ ਇੱਕ ਵੱਡਾ ਨਾਲਾ ਪੈਦਾ ਸੀ ਚਾਰ ਚੋਏ ’ਤੇ ਤਾ ਪੁਲੀਆ ਲੱਗ ਗਈਆ ਸਨ ਪਰ ਤਿੰਨ ‘ਤੇ ਨਹੀ। ਹੁਣ ਆਪ ਸਰਕਾਰ ਵੱਲੋਂ ਸ਼ੁਰੂ ਕੀਤੇ ਪ੍ਰੋਜੈਕਟ ਤਹਿਤ ਪੁਲੀਆਂ ਨੂੰ ਚੌੜਾ ਤੇ ਮਜਬੂਤ ਕੀਤਾ ਜਾ ਰਿਹਾ ਹੈ, ਖਾਸਕਰ ਸਾਡੇ ਪਿੰਡ ਨੂੰ ਪੰਜਾਬ ਨਾਲ ਜੋੜ ਵਾਲੇ ਨਾਲੇ ‘ਤੇ ਪੁਲੀ ਵੀ ਲੱਗ ਰਹੀ ਹੈ ਜਿਸ ਦਾ ਕੰਮ ਆਖਰੀ ਪੜਾਅ ‘ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਸਾਲ ਪਹਿਲਾਂ ਅਸੀ ਆਪ ਹੀ ਪਾਈਪ ਦੱਬ ਕੇ ਪੁਲੀ ਲਾਈ ਸੀ ਪਰ ਉਹ ਵੀ ਪਾਣੀ ਦੇ ਤੇਜ ਵਹਾਅ ਵਿਚ ਰੁੜ੍ਹ ਗਈ ਸੀ, ਹੁਣ ਜਦੋਂ ਮੀਂਹ ਪੈਦਾ ਤਾਂ ਨਾਲਾ ਭਰ ਕੇ ਆਉਦਾ ਸੀ ਜਦੋਂ ਤੱਕ ਪਾਣੀ ਨੀਵਾਂ ਨਹੀ ਸੀ ਹੁੰਦਾਂ ਉਦੋਂ ਤੱਕ ਅਸੀ ਕਿਤੇ ਵੀ ਆ ਜਾ ਨਹੀ ਸੀ ਸਕਦੇ। ਉਨ੍ਹਾਂ ਕਿਹਾ ਕਿ ਸੱਚ ਵਿਚ ਆਜ਼ਾਦੀ ਤੋਂ ਬਾਅਦ ਹੁਣ ਪੁਲੀਆ ਬਣਨ ਨਾਲ ਸਾਨੂੰ ਤਾਂ ਅਜਾਦੀ ਮਿਲੀ ਕਿਉਕਿ ਬਰਸਾਤ ਤੋਂ ਪਹਿਲਾ ਹਰੇਕ ਸਾਲ ਅਸੀ ਤਾਂ ਰੱਬ ਅੱਗੇ ਦੁਆ ਕਰਦੇ ਸਨ ਕਿ ਬਰਸਾਤ ਦੇ ਦਿਨਾਂ ’ਚ ਸਾਨੂੰ ਕੋਈ ਦੁੱਖ ਨਾ ਦੇਈਂ, ਪਾਣੀ ਨਾਲ ਓਵਰਫਲੋਅ ਚੱਲਣ ਵਾਲੇ ਚੋਇਆ ’ਚੋਂ ਕਿਵੇਂ ਲੰਘਾਂਗੇ। ਪ੍ਰੋਜੈਕਟ ਤਹਿਤ ਕੰਮ ਚੱਲ ਰਿਹਾ ਹੈ : ਜੇਈ ਲੋਕ ਨਿਰਮਾਣ ਵਿਭਾਗ ਦੇ ਰੂਪਨਗਰ ਦੇ ਜੇਈ ਬਲਜੀਤ ਸਿੰਘ ਨੇ ਦੱਸਿਆ ਕਿ ਸਿੱਸਵਾਂ ਟੀ-ਪੁਆਇੰਟ ਤੋਂ ਹਿਮਾਚਲ ਪ੍ਰਦੇਸ਼ ਨਾਲ ਜੋੜ ਵਾਲੇ ਪ੍ਰੋਜੈਕਟ ਅਧੀਨ ਪੁਰਖਾਲੀ ਤੋਂ ਮਾਜਰੀ ਘਾੜ ਤੱਕ ਸੜਕ ਨੂੰ 18 ਫੁੱਟ ਚੌੜਾ ਤੇ ਮਜਬੂਤ ਕੀਤਾ ਜਾ ਰਿਹਾ ਹੈ ਤੇ ਸੱਤ ਪੁਲੀਆ ਨੂੰ ਚੌੜਾ ਤੇ ਮਜ਼ਬੂਤ ਕਰਨ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ।