ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਆਰੰਭ
ਸੁੱਖੋਮਾਜਰਾ ਵਿਖੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਧਾਰਮਿਕ ਸਮਾਗਮ ਆਰੰਭ
Publish Date: Sun, 04 Jan 2026 03:38 PM (IST)
Updated Date: Mon, 05 Jan 2026 04:02 AM (IST)

ਸੰਗਤ ਨੇ ਗੁਰੂਘਰ ’ਚ ਨਵੇਂ 61 ਫੁੱਟ ਤੋਂ ਉੱਪਰ ਨਿਸ਼ਾਨ ਸਾਹਿਬ ਦੀ ਕੀਤੀ ਸੇਵਾ ਜੌਲੀ ਸੂਦ, ਪੰਜਾਬੀ ਜਾਗਰਣ, ਮੋਰਿੰਡਾ : ਪਿੰਡ ਸੁੱਖੋਮਾਜਰਾ ਦੇ ਗੁਰਦੁਆਰਾ ਧੰਨ-ਧੰਨ ਮਾਤਾ ਗੁਜਰ ਕੌਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਧਾਰਮਿਕ ਸਮਾਗਮ ਅਰੰਭ ਕਰਵਾਇਆ ਗਿਆ। ਇਸ ਸਬੰਧੀ ਗੁਰਦੁਆਰਾ ਸਾਹਿਬ ਦੀ ਲੋਕਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗਿਆਨੀ ਸੁਖਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ, ਜਿਨ੍ਹਾਂ ਦੇ ਭੋਗ 5 ਜਨਵਰੀ ਨੂੰ ਪਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ਸਮੂਹ ਇਲਾਕਾ ਨਿਵਾਸੀਆਂ ਤੇ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਲਈ 61 ਫੁੱਟ ਤੋਂ ਵੱਧ ਉੱਚੇ ਨਵੇਂ ਬਣਾਏ ਹਾਈਡਰੋਲਕ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਹਾਈਡਰੋਲਕ ਜੈੱਕ ਵਾਲਾ ਇਹ ਨਿਸ਼ਾਨ ਸਾਹਿਬ 3 ਲੱਖ ਰੁਪਏ ਤੋਂ ਵੱਧ ਦੀ ਲਾਗਤ ਨਾਲ ਠੇਕੇਦਾਰ ਬਲਵੀਰ ਸਿੰਘ, ਮਿਸਤਰੀ ਅਮਨਦੀਪ ਮੁੰਡੇ, ਲਾਲਾ, ਰਿੰਪਾ, ਰੋਮੀ ਮੋਰਿੰਡਾ ਵਾਲਿਆਂ ਦੀ ਟੀਮ ਵੱਲੋਂ ਤਿਆਰ ਕੀਤਾ ਗਿਆ ਹੈ। ਉਨਾਂ ਇਸ ਕਾਰਜ ਲਈ ਯੋਗਦਾਨ ਪਾਉਣ ਵਾਲੀ ਸੰਗਤ ਦਾ ਧੰਨਵਾਦ ਕੀਤਾ ਗਿਆ। ਉਨਾਂ ਦੱਸਿਆ ਕਿ 5 ਜਨਵਰੀ ਨੂੰ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮੁਫ਼ਤ ਮੈਡੀਕਲ ਚੈੱਕ ਅੱਪ ਕੈਂਪ ਵੀ ਲਗਾਇਆ ਜਾ ਰਿਹਾ ਹੈ। ਇਸ ਮੈਡੀਕਲ ਕੈਂਪ ਦੌਰਾਨ ਮੈਡੀਸਨ, ਹੱਡੀਆਂ ਤੇ ਮਹਿਲਾ ਰੋਗ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦਾ ਮੁਫਤ ਚੈੱਕ ਅੱਪ ਕੀਤਾ ਜਾਵੇਗਾ ਤੇ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਇਸ ਮੌਕੇ ਨੰਬਰਦਾਰ ਕੁਲਵੰਤ ਸਿੰਘ, ਸਾਬਕਾ ਬਲਾਕ ਸੰਮਤੀ ਅਵਤਾਰ ਸਿੰਘ, ਸਾਬਕਾ ਸਰਪੰਚ ਜਗਤਾਰ ਸਿੰਘ ਤੇ ਕੇਸਰ ਸਿੰਘ, ਗੁਲਜਾਰ ਸਿੰਘ, ਸਾਬਕਾ ਪੰਚਾਇਤ ਮੈਂਬਰ ਜਸਪਾਲ ਸਿੰਘ, ਨੰਬਰਦਾਰ ਧਰਮਵੀਰ ਸਿੰਘ, ਅਵਤਾਰ ਸਿੰਘ ਸੰਧੂ, ਮਨਜੋਤ ਸਿੰਘ ਸੰਧੂ, ਪਰਮਵੀਰ ਸਿੰਘ ਬਲਿੰਗ, ਲਾਹੌਰ ਸਿੰਘ, ਬਿਕਰਮ ਸਿੰਘ ਵਿੱਕੀ, ਠੇਕੇਦਾਰ ਜਸਵੀਰ ਸਿੰਘ, ਹੈੱਡ ਗ੍ਰੰਥੀ ਗਿਆਨੀ ਰਣਧੀਰ ਸਿੰਘ, ਜਸ਼ਨ ਸਹਰਾਣਾ, ਗੁਰਦੀਸ਼ ਸਿੰਘ, ਹਰਿੰਦਰ ਸਿੰਘ, ਰੁਪਿੰਦਰ ਸਿੰਘ ਫੌਜੀ, ਜਰਨੈਲ ਸਿੰਘ, ਕੁਲਵਿੰਦਰ ਸਿੰਘ, ਕੁਲਜੀਤ ਕੌਰ, ਛਿੰਦਰ ਕੌਰ, ਮਨਜੀਤ ਕੌਰ, ਗੁਰਮੀਤ ਕੌਰ, ਪਰਮਜੀਤ ਕੌਰ, ਹਰਪ੍ਰੀਤ ਕੌਰ, ਸੁਖਮਨ ਕੌਰ ਆਦਿ ਸਮੇਤ ਇਲਾਕੇ ਦੀ ਸੰਗਤ ਵੱਡੀ ਗਿਣਤੀ ਵਿਚ ਹਾਜ਼ਰ ਸੀ।