ਵੱਖ-ਵੱਖ ਥਾਵਾਂ ’ਤੇ ਸੰਗਤ ਵੱਲੋਂ ਭਰਵਾਂ ਸਵਾਗਤ
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
Publish Date: Sun, 04 Jan 2026 03:35 PM (IST)
Updated Date: Mon, 05 Jan 2026 04:02 AM (IST)

ਜੌਲੀ ਸੂਦ, ਪੰਜਾਬੀ ਜਾਗਰਣ, ਮੋਰਿੰਡਾ : ਮੋਰਿੰਡਾ ਵਿਖੇ ਡੇਰਾ ਕਾਰ ਸੇਵਾ ਵਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਸੁੰਦਰ ਪਾਲਕੀ ਵਿਚ ਸ਼ੁਸ਼ੋਭਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪਰਸਤੀ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰਾ ਕਾਰਸੇਵਾ ਮੁੱਖੀ ਬਾਬਾ ਸੁਰਿੰਦਰ ਸਿੰਘ ਦਿੱਲੀ ਵਾਲਿਆਂ ਨੇ ਦੱਸਿਆ ਕਿ ਇਹ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਸ਼ਹੀਦਗੰਜ ਸਾਹਿਬ ਮੋਰਿੰਡਾ ਤੋਂ ਆਰੰਭ ਹੋਇਆ ਤੇ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ’ਚੋਂ ਹੁੰਦੇ ਹੋਏ ਗੁਰਦੁਆਰਾ ਸ਼੍ਰੀ ਕੋਤਵਾਲੀ ਸਾਹਿਬ ਵਿਖੇ ਸੰਪੰਨ ਹੋਇਆ। ਇਸ ਮੌਕੇ ਵੱਖ ਵੱਖ ਸਮਾਜਿਕ ਅਤੇ ਧਾਰਮਿਕ ਜੱਥੇਬੰਦੀਆਂ ਵੱਲੋਂ ਵੱਖ ਵੱਖ ਥਾਵਾਂ ’ਤੇ ਸਵਾਗਤੀ ਗੇਟ ਲਗਾਏ ਗਏ। ਇਸ ਦੌਰਾਨ ਨਗਰ ਕੀਰਤਨ ਵਿਚ ਸ਼ਾਮਲ ਸੰਗਤ ਲਈ ਚਾਹ, ਪਕੌੜਿਆਂ, ਫ਼ਲਾਂ ਆਦਿ ਦੇ ਲੰਗਰ ਲਗਾਏ ਗਏ। ਇਸ ਮੌਕੇ ਹੈੱਡ ਗ੍ਰੰਥੀ ਗੁਰਦੁਆਰਾ ਸ਼੍ਰੀ ਕੋਤਵਾਲੀ ਸਾਹਿਬ ਹਰਵਿੰਦਰ ਸਿੰਘ ਮਨੈਲੀ, ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਸ਼ਹੀਦਗੰਜ ਸਾਹਿਬ ਬਲਵੀਰ ਸਿੰਘ ਚਲਾਕੀ, ਮੈਨੇਜਰ ਗੁਰਦੁਆਰਾ ਸ਼੍ਰੀ ਕੋਤਵਾਲੀ ਸਾਹਿਬ ਦਵਿੰਦਰ ਸਿੰਘ, ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਮੋਰਿੰਡਾ ਦੇ ਕਾਰਜਕਾਰੀ ਪ੍ਰਧਾਨ ਸਵਰਨ ਸਿੰਘ ਬਿੱਟੂ, ਸਾਬਕਾ ਸਰਪੰਚ ਭਿੰਦਰ ਸਿੰਘ ਰੌਣੀ, ਸੀਨੀਅਰ ਅਕਾਲੀ ਆਗੂ ਜਗਵਿੰਦਰ ਸਿੰਘ ਪੰਮੀ, ਰਾਜਵਿੰਦਰ ਸਿੰਘ ਬਿੰਦਾ, ਮਨਦੀਪ ਸਿੰਘ ਰੌਣੀ, ਬੀਕੇਯੂ ਸਿੱਧੂਪੁਰ ਦੇ ਆਗੂ ਪਰਗਟ ਸਿੰਘ ਰੌਲੂਮਾਜਰਾ, ਬੀਕੇਯੂ ਲੱਖੋਵਾਲ ਦੇ ਆਗੂ ਦਲਜੀਤ ਸਿੰਘ ਚਲਾਕੀ, ਪ੍ਰਧਾਨ ਟਰੱਕ ਯੂਨੀਅਨ ਮੋਰਿੰਡਾ ਸੁਖਵਿੰਦਰ ਸਿੰਘ ਮੂੰਡੀਆਂ, ਵਾਇਸ ਚੇਅਰਮੈਨ ਪੀਏਡੀ ਬੈਂਕ ਕਰਨੈਲ ਸਿੰਘ ਜੀਤ, ਕਾਂਗਰਸ ਦੇ ਜ਼ਿਲ੍ਹਾ ਮੀਤ ਪ੍ਰਧਾਨ ਹਰਮਿੰਦਰ ਸਿੰਘ ਲੱਕੀ, ਹਰਦੀਪ ਸਿੰਘ ਅਨੰਦ, ਰਵਿੰਦਰ ਸਿੰਘ ਰਾਜੂ, ਨਵਤੇਜ ਸਿੰਘ ਤੇਜੀ ਫਤਿਹਗੜ੍ਹ, ਸ਼ੇਰ ਸਿੰਘ ਡੂਮਛੇੜੀ, ਬਾਰਾ ਸਿੰਘ ਸਾਬਕਾ ਸਰਪੰਚ, ਗੁਰਮੀਤ ਸਿੰਘ ਮੋਰਿੰਡਾ, ਗੁਰਮੁੱਖ ਸਿੰਘ ਸੰਤ ਨਗਰ, ਜਗਨਦੀਪ ਸਿੰਘ ਅਨੰਦ, ਗੁਰਪ੍ਰੀਤ ਸਿੰਘ ਬਾਲਸੰਢਾ, ਸਰਪੰਚ ਰਸ਼ਪਾਲ ਸਿੰਘ, ਆਪ ਆਗੂ ਲਖਵੀਰ ਸਿੰਘ ਤਾਜਪੁਰਾ, ਸਾਬਕਾ ਚੇਅਰਪਰਸਨ ਬਲਾਕ ਸੰਮਤੀ ਮੋਰਿੰਡਾ ਹਰਿੰਦਰ ਕੌਰ, ਆਗੂ ਮਹਿਲਾ ਚੇਤਨਾ ਮੰਚ ਪੰਜਾਬ ਰਜਿੰਦਰ ਕੌਰ ਜੀਤ, ਮੈਂਬਰ ਬਲਾਕ ਸੰਮਤੀ ਮੋਰਿੰਡਾ ਤੇਜਿੰਦਰ ਸਿੰਘ ਸੋਨੂੰ, ਕੀਰਤ ਮਾਨ ਮੈਂਬਰ ਬਲਾਕ ਸੰਮਤੀ ਮੋਰਿੰਡਾ, ਭੁਪਿੰਦਰ ਸਿੰਘ ਰੀਹਲ, ਗੁਰਮੀਤ ਸਿੰਘ ਕਾਂਝਲਾ, ਭਾਗ ਸਿੰਘ ਘੜੂੰਆਂ, ਪਾਲ ਸਿੰਘ ਮੰਡੇਰ, ਜਸਵਿੰਦਰ ਸਿੰਘ ਜੱਸਾ, ਸੁਰਜੀਤ ਸਿੰਘ, ਜਸਵੀਰ ਸਿੰਘ ਰਾਮਗੜ੍ਹ ਮੰਡਾਂ ਆਦਿ ਸਮੇਤ ਵੱਡੀ ਗਿਣਤੀ ’ਚ ਇਲਾਕੇ ਦੀ ਸੰਗਤ ਸ਼ਾਮਲ ਸੀ।