ਕੱਚੇ ਕਾਮਿਆਂ ਦੀ ਹੜਤਾਲ ਦੇ ਪਹਿਲੇ ਦਿਨ ਰੋਡਵੇਜ ਨੂੰ ਪਿਆ ਚਾਰ ਲੱਖ ਤੋਂ ਵੱਧ ਦਾ ਘਾਟਾ
ਕੱਚੇ ਕਾਮਿਆਂ ਦੀ ਹੜਤਾਲ ਦੇ ਪਹਿਲੇ ਦਿਨ ਰੋਡਵੇਜ ਨੂੰ ਪਿਆ ਚਾਰ ਲੱਖ ਤੋਂ ਵੱਧ ਦਾ ਘਾਟਾ
Publish Date: Wed, 10 Jun 2026 06:31 PM (IST)
Updated Date: Wed, 10 Jun 2026 06:32 PM (IST)

ਹੜਤਾਲ ਕਾਰਨ ਪਰੇਸ਼ਾਨ ਹੋਏ ਯਾਤਰੀ ਰੋਡਵੇਜ ਦੇ ਡਿੱਪੂ ਅੱਗੇ ਹੁੰਦੀ ਰਹੀ ਸਾਰਾ ਦਿਨ ਨਾਅਰੇਬਾਜ਼ੀ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਪੰਜਾਬ ਰੋਡਵੇਜ਼ ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਦੇ ਸੱਦੇ ‘ਤੇ ਅਣਮਿੱਥੇ ਸਮੇਂ ਲਈ ਸ਼ੁਰੂ ਹੋਈ ਹੜਤਾਲ ਤਹਿਤ਼ ਰੂਪਨਗਰ ਡਿੱਪੂ ਦੀ ਇਕਾਈ ਵੱਲੋਂ ਬੁੱਧਵਾਰ ਸਵੇਰ ਤੋਂ ਹੀ ਡਿੱਪੂ ਦੇ ਮੇਨ ਗੇਟ ‘ਤੇ ਰੋਸ ਧਰਨਾ ਸ਼ੁਰੂ ਕਰਕੇ ਸਰਕਾਰ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ। ਉੱਧਰ ਯਾਤਰੀਆ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਖਾਸਕਾਰ ਮਹਿਲਾਵਾਂ ਨੂੰ ਹੜਤਾਲ ਕਾਰਨ ਪੈਸੇ ਖਰਚ ਕੇ ਸਫਰ ਕਰਨ ਲਈ ਮਜਬੂਰ ਹੋਣਾ ਪਿਆ। ਜਰਨਲ ਮੈਨੇਜਰ ਪਰਮਵੀਰ ਸਿੰਘ ਨੇ ਦੱਸਿਆ ਕਿ ਸ਼ਾਮ ਚਾਰ ਵਜ਼ੇ ਤੱਕ 28 ਟਾਇਮ ਚੱਲੇ ਹਨ ਬਾਕੀ ਰਿਪੋਰਟ ਆਉਣੀ ਹੈ ਉਨਾਂ ਦੱਸਿਆ ਕਿ ਕਰੀਬ ਇੱਕ ਦਿਨ ਵਿਚ ਚਾਰ ਲੱਖ ਤੋਂ ਵੱਧ ਦਾ ਮਾਲੀ ਨੁਕਸਾਨ ਹੋਵੇਗਾ। ਰੂਪਨਗਰ ਦੇ ਪੁਰਾਣੇ ਬੱਸ ਅੱਡੇ ਵਿਚ ਖੜੇ ਯਾਤਰੀ ਕਰਮਜੀਤ ਸਿੰਘ ਨੇ ਕਿਹਾਕਿ ਸਰਕਾਰ ਕੱਚੇ ਕਾਮਿਆ ਨੂੰ ਪੱਕਾ ਕਿਉ ਨਹੀ ਕਰ ਰਹੀ ਉਨਾਂ ਦੀਆ ਮੰਗਾਂ ਪੂਰੀਆ ਕਰਨੀਆ ਚਾਹੀਦੀਆ ਹਨ ,ਉਨਾਂ ਕਿਹਾਕਿ ਹੁਣ ਹੜਤਾਲ ਕਾਰਨ ਆਮ ਬੰਦਾ ਹੀ ਪਰੇਸ਼ਾਨ ਹੋ ਰਿਹਾ ਹੈ। ਸੀਮਾ ਕੁਮਾਰੀ ਤੇ ਨਿਰਮਲ ਕੌਰ ਨੇ ਕਿਹਾਕਿ ਡਿਊਟੀ ‘ਤੇ ਜਾਣਾ ਹੈ ਜੇਕਰ ਆਟੋ ਸਪੈਸ਼ਲ ਕਰਾਂਗੇ ਤਾਂ ਖਰੜ ਦਾ ਤਿੰਨ ਸੋ ਰੁਪਇਆ ਮੰਗ ਰਿਹਾ ਹੈ ਉੱਧਰ ਪ੍ਰਾਈਵੇਟ ਬੱਸ ਵੀ ਕਾਫੀ ਸਮੇਂ ਤੋਂ ਨਹੀ ਆਈ। ਇਸ ਮੌਕੇ ਤੇ ਸੂਬਾ ਆਗੂ ਭਗਤ ਸਿੰਘ ਭਗਤਾ,ਡਿੱਪੂ ਪ੍ਰਧਾਨ ਕੁਲਵੰਤ ਸਿੰਘ, ਚੇਅਰਮੈਨ ਸੁਰਜੀਤ ਸਿੰਘ,ਜਰਨਲ ਸਕੱਤਰ ਗੁਰਪ੍ਰੀਤ ਸਿੰਘ ਤੇ ਤਰਨਪ੍ਰੀਤ ਸਿੰਘ ਨੇ ਸਾਂਝੇ ਤੌਰ ਤੇ ਕਿਹਾਕਿ ਸਰਕਾਰ ਵੱਲੋ ਲਗਾਤਾਰ ਮੁਲਾਜ਼ਮਾਂ ਦੀਆਂ ਮੰਗਾ ਨਜ਼ਰ ਅੰਦਾਜ ਕਰਕੇ ਵਿਭਾਗਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ ਅਤੇ ਸ਼ਘੰਰਸ਼ ਕਰਦੇ ਮੁਲਾਜ਼ਮਾਂ ਤੇ ਨਜਾਇਜ ਪਰਚੇ ਦਰਜ ਕਰਕੇ ਜੇਲਾਂ ਵਿਚ ਬੰਦ ਕੀਤਾ ਹੋਇਆ ਹੈ ਅਤੇ ਚਾਰ ਸਾਲ ਤੋ ਵੱਧ ਸਮਾ ਬੀਤ ਜਾਣ ਦੇ ਬਾਵਜੂਦ ਇੱਕ ਵੀ ਸਰਕਾਰੀ ਬੱਸ ਨਹੀ ਪਾਈ ਗਈ ਅਤੇ ਇੱਕ ਵੀ ਮੁਲਾਜ਼ਮ ਪੱਕਾ ਨਹੀ ਕੀਤਾ ਗਿਆ। ਉਨਾਂ ਕਿਹਾਕਿ ਹੁਣ ਕਾਰਪੋਰੇਟ ਘਰਾਣੇ ਨੂੰ ਲਾਭ ਦੇਣ ਲਈ ਸਰਕਾਰ ਨੇ ਪਨਬੱਸ ਨੂੰ ਕਿਲੋਮੀਟਰ ਸਕੀਮ ਅਧੀਨ ਚਾਲੂ ਕੀਤਾ ਹੈ। ਉਨਾਂ ਕਿਹਾਕਿ ਅਸੀ ਜਥੇਬੰਦੀ ਵੱਲੋ ਸਮੂਹ ਭਰਾਤਰੀ ਜਥੇਬੰਦੀਆ ਅਤੇ ਕਿਸਾਨ ਮਜ਼ਦੂਰ, ਮੁਲਾਜ਼ਮ, ਸਟੂਡੈਂਟਸ ਜਥੇਬੰਦੀਆਂ ਨੂੰ ਸ਼ਘੰਰਸ਼ ਦੀ ਹਮਾਇਤ ਦੀ ਅਪੀਲ ਕੀਤੀ ਹੈ। ਉਨਾਂ ਕਿਹਾਕਿ ਸਮੇਂ ਦੀਆ ਸਰਕਾਰਾਂ ਨੇ ਲੰਬੇ ਸਮੇਂ ਤੋਂ ਪੰਜਾਬ ਰੋਡਵੇਜ ਨੂੰ ਖਤਮ ਕਰਨ ਲਈ ਪ੍ਰਾਈਵੇਟ ਆਪਰੇਟਰਬਾਂ ਦੀ ਫੋਜ ਖੜੀ ਕੀਤੀ ਹੈ ਜਿਸ ਵਿਚ ਜਿਆਦਾਤਰ ਰਾਜਸੀ ਲੋਕ ਸ਼ਾਮਲ ਹਨ ਉਨ੍ਹਾਂ ਨੇ ਆਪਣੀਆ ਸਰਕਾਰਾਂ ਸਮੇਂ ਚੰਗੇ ਰੂਟ ਪਵਾ ਕੇ ਰੋਡਵੇਜ ਨੂੰ ਵੱਡਾ ਆਰਥਿਕ ਚੂਨਾ ਲਗਾਇਆ ਹੈ।