ਪੰਜਾਬ ਰਾਜ ਪੈਨਸਨਰਜ਼ ਮਹਾਂ ਸੰਘ/ਸੀਨੀਅਰ ਸਿਟੀਜ਼ਨ ਦੀ ਮੀਟਿੰਗ ਹੋਈ
ਪੰਜਾਬ ਰਾਜ ਪੈਨਸਨਰਜ਼ ਮਹਾਂ ਸੰਘ/ਸੀਨੀਅਰ ਸਿਟੀਜ਼ਨ ਦੀ ਮੀਟਿੰਗ ਹੋਈ
Publish Date: Wed, 10 Jun 2026 05:32 PM (IST)
Updated Date: Wed, 10 Jun 2026 05:32 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਰਿੰਡਾ : ਹਿੰਦੂ ਧਰਮਸ਼ਾਲਾ ਮੋਰਿੰਡਾ ਵਿਖੇ ਪੰਜਾਬ ਰਾਜ ਪੈਨਸਨਰਜ਼ ਮਹਾਂ ਸੰਘ/ਸੀਨੀਅਰ ਸਿਟੀਜ਼ਨ (ਇਕਾਈ) ਮੋਰਿੰਡਾ ਦੀ ਮੀਟਿੰਗ ਰਾਜ ਕੁਮਾਰ ਮੈਂਗੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸੰਸਥਾ ਦੇ ਮੈਂਬਰ ਡਾ.ਗੁਰਮੀਤ ਸਿੰਘ ਜੋ ਬੀਤੀ 12 ਮਈ ਨੂੰ ਅਕਾਲ ਚਲਾਣਾ ਕਰ ਗਏ ਸਨ, ਨੂੰ 2 ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਜਲੀ ਭੇਂਟ ਕੀਤੀ ਗਈ। ਇਸ ਦੇ ਉਪਰੰਤ ਧਰਮ ਸਿੰਘ ਸੁਪਰਡੰਟ, ਭੁਪਿੰਦਰ ਸਿੰਘ ਪਟਵਾਰੀ, ਹਾਕਮ ਸਿੰਘ ਮੜੌਲੀ, ਨਛੱਤਰ ਸਿੰਘ ਜਨਰਲ ਸਕੱਤਰ ਆਦਿ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਉਨ੍ਹਾਂ ਵੱਲੋਂ ਪੈਨਸ਼ਨਰ/ਮੁਲਾਜ਼ਮਾਂ ਨੂੰ ਡੀਏ ਦੇਣ ਸਬੰਧੀ ਜੋ ਹਾਈਕੋਰਟ ਵਿਚ ਕੋਰਟ ਕੇਸ ਚੱਲਦੇ ਹਨ, ਬਾਰੇ ਪੰਜਾਬ ਸਰਕਾਰ ਵੱਲੋਂ ਮਾਰੂ ਨੀਤੀ ਅਖਤਿਆਰ ਕਰਕੇ ਘਟੀਆ ਸਟੈਂਡ ਲਿਆ ਗਿਆ ਦੀ ਪੁਰਜ਼ੋਰ ਨਿਖੇਧੀ ਕੀਤੀ ਗਈ। ਇਸ ਤੋਂ ਇਲਾਵਾ ਆਈਟੀਆਈ ਪਾਸ ਬੇਰੁਜ਼ਗਾਰ ਬਿਜਲੀ ਕਾਮਿਆਂ ਅਤੇ ਸੇਵਾ ਕੇਂਦਰ ਦੇ ਮੁਲਾਜ਼ਮਾਂ ’ਤੇ ਪੁਲਿਸ ਵੱਲੋਂ ਕੀਤੇ ਗਏ ਤਸ਼ੱਦਦ ਦੀ ਸਖਤ ਆਲੋਚਨਾ ਵੀ ਕੀਤੀ ਗਈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਆਪਣਾ ਅੜੀਅਲ ਵਤੀਰਾ ਛੱਡ ਕੇ ਸਭ ਨੂੰ ਬਣਦਾ ਇਨਸਾਫ ਦੇਵੇ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪੈਨਸ਼ਰਜ਼ ਨੂੰ ਕੇਂਦਰ ਸਰਕਾਰ ਦੇ ਪੈਟਰਨ ’ਤੇ ਡੀਏ ਦੀਆਂ 18 ਫੀਸਦੀ ਬਕਾਇਆ ਕਿਸ਼ਤਾਂ ਤੁਰੰਤ ਜਾਰੀ ਕੀਤੀਆਂ ਜਾਣ, 1 ਜਨਵਰੀ 2016 ਤੋਂ ਪਹਿਲਾਂ ਸੇਵਾ ਮੁਕਤ ਹੋਏ ਪੈਨਸ਼ਰਜ਼ ਲਈ 2.59 ਦਾ ਫੈਕਟਰ ਲਾਗੂ ਕੀਤਾ ਜਾਵੇ ਅਤੇ ਬਾਕੀ ਰਹਿੰਦੇ ਬਕਾਏ ਅਤੇ ਡੀਏ ਦੀਆਂ ਕਿਸ਼ਤਾਂ ਦੇ ਬਕਾਏ ਬਿਨ੍ਹਾਂ ਕਿਸੇ ਦੇਰੀ ਤੋਂ ਤਰੁੰਤ ਦਿੱਤੇ ਜਾਣ। ਇਸ ਮੌਕੇ ਮੇਵਾ ਸਿੰਘ, ਹਾਕਮ ਸਿੰਘ ਮੜੌਲੀ ਵਲੋਂ ਸੰਸਥਾ ਨੂੰ ਵਿੱਤੀ ਸਹਾਇਤਾ ਦਿੱਤੇ ਜਾਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ ਅਤੇ ਵਾਟਰ ਸਪਲਾਈ ਵਿਭਾਗ ਤੋਂ ਸੇਵਾ ਮੁਕਤ ਹੋਏ ਦਰਸਨ ਸਿੰਘ ਦਾ ਸੰਸਥਾ ਦਾ ਮੈਂਬਰ ਬਣਨ ’ਤੇ ਸਵਾਗਤ ਕੀਤਾ ਗਿਆ। ਇਸ ਮੌਕੇ ਜਗਦੀਸ਼ ਕੁਮਾਰ ਵਰਮਾ, ਮਾ.ਹਾਕਮ ਸਿੰਘ ਕਾਂਝਲਾ, ਗੁਰਨਾਮ ਸਿੰਘ ਸਲਾਹਕਾਰ, ਜਰਨੈਲ ਸਿੰਘ ਕੈਸ਼ੀਅਰ, ਗੁਰਨਾਮ ਸਿੰਘ ਬਿਜਲੀ, ਅਮਰਜੀਤ ਸਿੰਘ, ਗੁਰਦੇਵ ਸਿੰਘ ਹੈੱਡਮਾਸਟਰ, ਭੁਪਿੰਦਰ ਸਿੰਘ, ਸਾਧੂ ਸਿੰਘ, ਬਰਜਿੰਦਰ ਕੁਮਾਰ, ਸੁਰੇਸ਼ ਕੁਮਾਰ, ਸਰਵਨ ਸਿੰਘ, ਮਨਜੀਤ ਸਿੰਘ, ਬਲਜਿੰਦਰ ਸਿੰਘ, ਰਘਬੀਰ ਸਿੰਘ, ਜਰਨੈਲ ਸਿੰਘ, ਹਰੀਸ਼ ਕੁਮਾਰ, ਬਲਦੇਵ ਸਿੰਘ, ਭਾਗ ਸਿੰਘ, ਕੁਲਵੀਰ ਸਿੰਘ, ਕੇਸਰ ਸਿੰਘ, ਸੇਵਾ ਸਿੰਘ, ਭੂਸ਼ਣ ਦੱਤ, ਗੁਰਨਾਮ ਸਿੰਘ, ਚਮਨ ਲਾਲ ਆਦਿ ਹਾਜ਼ਰ ਸਨ।