ਤੰਦੂਰ ਵਾਂਗ ਤੱਪਦੇ ਖੇਤਾਂ ’ਚ ਝੋਨੇ ਦੀ ਲਵਾਈ ਸ਼ੁਰੂ , ਖੇਤੀ ਮਾਹਰ ਚਿੰਤਤ
ਤੰਦੂਰ ਵਾਂਗ ਤੱਪਦੇ ਖੇਤਾਂ ਵਿਚ ਝੋਨੇ ਦੀ ਲਵਾਈ ਸ਼ੁਰੂ ,ਖੇਤੀ ਮਾਹਰ ਚਿੰਤਤ
Publish Date: Wed, 10 Jun 2026 04:56 PM (IST)
Updated Date: Wed, 10 Jun 2026 04:59 PM (IST)

ਪਿਛਲੇ ਸਾਲ 20 ਜੂਨ ਤੋਂ ਪਹਿਲਾ ਲੱਗੇ ਝੋਨੇ ਨੂੰ ਹੀ ਮਧਰੇਪਣ ਦੇ ਵਾਇਰਸ ਦੀ ਪਈ ਸੀ ਮਾਰ ਲਖਵੀਰ ਖਾਬੜਾ, ਪੰਜਾਬੀ ਜਾਗਰਣ ਰੂਪਨਗਰ : ਧਰਤੀ ਤੰਦੂਰ ਵਾਂਗ ਤਪ ਰਹੀ ਹੈ,ਪਿਛਲੇ ਕਈ ਦਿਨਾਂ ਤੋਂ 40 ਤੋਂ 44 ਡਿਗਰੀ ਵਿਚ ਚੱਲ ਰਹੇ ਜੇਠ ਮਹੀਨੇ ਦੇ ਤਾਪਮਾਨ ਵਿਚ ਕਿਸਾਨਾਂ ਨੇ ਝੋਨੇ ਦੀ ਲਵਾਈ ਸ਼ੁਰੂ ਕਰ ਦਿੱਤੀ ਹੈ ਜਿਸ ਤੋਂ ਖੇਤੀ ਮਾਹਰ ਚਿੰਤਤ ਹਨ ਕਿਉਕਿ ਇੱਕ ਤਾਂ ਤਾਪਮਾਨ ਜਿਆਦਾ ਹੈ ਦੂਜਾ ਪਾਣੀ ਦੀ ਖਪਤ ਜਿਆਦਾ ਹੋ ਰਹੀ ਹੈ ਅਤੇ ਪਿਛਲੇ ਸਾਲ 20 ਜੂਨ ਤੋਂ ਪਹਿਲ ਲਗਾਏ ਝੋਨੇ ਨੂੰ ਮਧਰੇਪਣ ਦੀ ਬੀਮਾਰੀ ਨੇ ਆਪਣੀ ਗ੍ਰਿਫਤ ਵਿਚ ਲੈ ਲਿਆ ਸੀ ਜਿਸ ਨਾਲ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਿਆ ਸੀ। ਪੰਜਾਬੀ ਜਾਗਰਣ ਦੀ ਟੀਮ ਨੇ ਜਦੋਂ ਘਾੜ ਇਲਾਕੇ ਦਾ ਦੌਰਾ ਕੀਤਾ ਤਾਂ ਪਿੰਡ ਖਾਨਪੁਰ ਨੇੜੇ ਪੁਰਖਾਲੀ ਵਿਚ ਪ੍ਰਵਾਸੀ ਮਜਦੂਰ ਝੋਨਾ ਲਗਾ ਰਹੇ ਸਨ ਅਤੇ ਗਰਮੀ ਦੇ ਕਹਿਰ ਤੋਂ ਵੀ ਤੌਬਾ ਕਰ ਰਹੇ ਸਨ। ਕਿਸਾਨ ਮਨਜਿੰਦਰ ਸਿੰਘ ਪੁੱਤਰ ਜਗਦੇਵ ਸਿੰਘ ਨੇ ਦੱਸਿਆ ਕਿ ਝੋਨੇ ਦੀ ਲਵਾਈ ਸ਼ੁਰੂ ਕੀਤੀ ਗਈ ਹੈ ਕਿਉਕਿ ਉਨਾਂ ਕੋਲ 42 ਕਿਲੇ ਜਮੀਨ ਹੈ ਜੇਕਰ ਹੁਣ ਤੋਂ ਲਵਾਈ ਸ਼ੁਰੂ ਕਰਾਂਗੇ ਤਾਂ ਹੀ ਪੂਰੀ ਹੋਵੇਗੀ ਕਿਉਕਿ ਆਉਣ ਵਾਲੇ ਦਿਨਾਂ ਵਿਚ ਲੇਬਰ ਦੀ ਵੀ ਦਿੱਕਤ ਆਵੇਗੀ। ਉਨ੍ਹਾਂ ਕਿਹਾਕਿ ਇਸ ਸਮੇਂ ਲੇਬਰ ਪ੍ਰਤੀ ਏਕੜ 3500 ਤੋਂ 4000 ਹਜਾਰ ਰੁਪਏ ਹੈ ਫਿਲਹਾਲ ਮੇਰੇ ਕੋਲ 20 ਤੋਂ ਵੱਧ ਮਜਦੂਰ ਹਨ। ਮੌਸਮ ਨੂੰ ਧਿਆਨ ’ਚ ਰੱਖ ਕੇ ਕਿਸਾਨ ਬਿਜਾਈ ਕਰਨ : ਸੀਏਓ ਰੂਪਨਗਰ ਖੇਤੀਬਾੜੀ ਵਿਭਾਗ ਦੇ ਮੁਖੀ ਡਾ ਵਿਨੈ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ 40 ਹਜਾਰ ਹੈਕਟੋਅਰ ਰਕਬੇ ਵਿਚ ਝੋਨੇ ਦੀ ਬਜਾਈ ਕਰਨ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾਕਿ ਬੁੱਧਵਾਰ ਤੱਕ 600 ਏਕੜ ਦੇ ਕਰੀਬ ਝੋਨੇ ਦੀ ਲਵਾਈ ਹੋ ਚੁੱਕੀ ਹੈ ਪਰ ਅਸੀ ਕਿਸਾਨਾਂ ਨੂੰ ਮੌਸਮ ਨੂੰ ਦੇਖ ਕੇ ਬਿਜਾਈ ਕਰਨ ਦੀ ਸਲਾਹ ਦੇ ਰਹੇ ਹਾਂ ਕਿਉਕਿ ਤਾਪਮਾਨ ਜਿਆਦਾ ਹੈ ਪਾਣੀ ਦੀ ਖਪਤ ਜਿਆਦਾ ਹੋਵੇਗੀ ਦੂਜਾ ਸਭ ਤੋਂ ਵੱਧ ਗਰਮੀ ਕਾਰਨ ਬੀਮਾਰੀ ਪੈਣ ਦਾ ਡਰ ਵੱਧ ਜਾਂਦਾ ਹੈ। ਉਨ੍ਹਾਂ ਕਿਹਾਕਿ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ ਹੈ ਕਿ ਯੂਨੀਵਰਸਿਟੀ ਤੋਂ ਝੋਨੇ ਦੀਆ ਪ੍ਰਮਾਣਿਤ ਕਿਸਮਾਂ ਜਿਵੇ ਕਿ ਪੀਆਰ 126,128,129,130 ਦੀ ਹੀ ਬਿਜਾਈ ਕਰਨ ਲੋੜ ਪੈਣ ‘ਤੇ ਖੇਤੀਬਾੜੀ ਵਿਭਾਗ ਦੇ ਮਾਹਰ ਡਾਕਟਰਾਂ ਨਾਲ ਸਪੰਰਕ ਕਰ ਸਕਦੇ ਹਨ। ਉਨ੍ਹਾਂ ਕਿਹਾਕਿ ਕਿਸਾਨਾਂ ਨੂੰ 20 ਜੂਨ ਤੋਂ ਝੋਨੇ ਦੀ ਲਵਾਈ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ ਭਾਵੇ ਪਹਿਲਾ ਮੀਂਹ ਪਿਆ ਤੇ 14 ਜੂਨ ਨੂੰ ਵੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਕਿਸਾਨ ਪਾਣੀ ਦੀ ਬੱਚਤ ਬਾਰੇ ਜਾਗਰੂਕ ਹੋਣ : ਡਾ ਸਤਬੀਰ ਕ੍ਰਿਸ਼ੀ ਵਿਗਿਆਨ ਕੇਂਦਰ ਰੂਪਨਗਰ ਦੇ ਡਾਇਰੈਕਟਰ ਟਰੇਨਿੰਗ ਡਾ ਸਤਬੀਰ ਸਿੰਘ ਨੇ ਦੱਸਿਆ ਕਿ ਝੋਨੇ ਦੀਆ ਘੱਟ ਦਿਨਾਂ ਵਿਚ ਪੱਕਣ ਵਾਲੀਆ ਕਿਸਮਾਂ ਦੀ ਕਿਸਾਨ ਬਿਜਾਈ ਕਰਨ, ਜਿਸ ਨਾਲ ਪਾਣੀ ਦੀ ਖਪਤ ਘੱਟ ਹੋ ਜਾਂਦੀ ਹੈ। ਉਨ੍ਹਾਂ ਕਿਹਾਕਿ ਜਿਵੇ ਪੂਸਾ 44 ਕਰੀਬ 160 ਦਿਨ ਲੈਦੀ ਹੈ ਜਦਕਿ ਪੀਆਰ 126 120 ਦਿਨ ਲੈਦੀ ਹੈ,ਜੇਕਰ ਪ੍ਰੀਤ ਏਕੜ ਪਾਣੀ ਦੀ ਲਾਗਤ ਦੀ ਗੱਲ ਕਰੀਏ ਤਾਂ ਵੱਧ ਦਿਨ ਵਾਸੀ ਕਿਸਮ 54 ਲੱਖ 500 ਲੀਟਰ ਤੇ ਘੱਟ ਦਿਨਾ ਵਾਲੀ ਕਿਸਮ 40 ਲੱਖ ਲੀਟਰ ਪਾਣੀ ਦੀ ਖਪਤ ਲੈਦੀ ਹੈ ਇਸ ਲਈ ਅਸੀ ਛੋਟੀਆ ਕਿਸਮਾਂ ਬੀਜ ਕੇ 14 ਲੱਖ ਲੀਟਰ ਪਾਣੀ ਦੀ ਪ੍ਰ੍ਤੀ ਏਕੜ ਪਿਛੇ ਬਚਾ ਸਕਦੇ ਹਨ। ਉਨਾਂ ਕਿਸਾਨ ਨੂੰ ਅਪੀਲ ਕੀਤੀ ਕਿ ਉਹ ਜੁਲਾਈ ਦੇ ਪਹਿਲੇ ਹਫਤੇ ਤੋਂ ਝੋਨੇ ਦੀ ਲਵਾਈ ਸ਼ੁਰੂ ਕਰਨ ਅਤੇ ਪਾਣੀ ਦਿੀ ਬੱਚਤ ਬਾਰੇ ਜਾਗਰੂਕ ਹੋਣ। ਝੋਨੇ ਦੀ ਲਵਾਈ ਵਿਚ ਕਾਹਲੀ ਨਾ ਕਰਨ ਕਿਸਾਨ : ਆਗੂ ਭਾਰਤੀ ਕਿਸਾਨ ਯੂਨੀਅਨ ਕਾਂਦੀਆ ਦੇ ਜ਼ਿਲ੍ਹੇ ਪ੍ਰਧਾਨ ਰੇਸ਼ਮ ਸਿੰਘ ਬਡਾਲੀ ਤੇ ਬਲਾਕ ਪ੍ਰਧਾਨ ਮੋਹਰ ਸਿੰਘ ਖਾਬੜਾ ਨੇ ਕਿਹਾਕਿ ਕਿਸਾਨ ਵੀਰ ਝੋਨੇ ਦੀ ਲਵਾਈ ਲਈ ਕਾਹਲੀ ਨਾ ਕਰਨ ਕਿਉਕਿ ਪਿਛਲੇ ਸਾਲ ਉਸ ਝੋਨੇ ਨੂੰ ਮਧਰੇਪਣ ਦੀ ਬੀਮਾਰੀ ਦੀ ਮਾਰ ਪਈ ਜਿਹੜਾ 20 ਜੂਨ ਤੋਂ ਪਹਿਲਾ ਲੱਗਿਆ ਸੀ। ਉਨ੍ਹਾਂ ਕਿਹਾਕਿ ਕਿਸਾਨ ਵੀਰ ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਕਿਸਮਾਂ ਦੀ ਹੀ ਬਿਜਾਈ ਕਰਨ ਕਿਉਕਿ ਕਿਸਾਨ ਦਾ ਕਿਸੇ ਵੀ ਕਿਸਮ ਦਾ ਕੋਈ ਨੁਕਸਾਨ ਨਹੀ ਹੋਣਾ ਚਾਹੀਦਾ ਕਿਉਕਿ ਪਹਿਲਾ ਹੀ ਫਸਲਾਂ ‘ਤੇ ਲਾਗਤ ਵੱਧ ਰਹੀ ਹੈ। ਉਨਾਂ ਕਿਹਾਕਿ ਅਜੈ ਦੋ ਮੀਹ ਪਏ ਹਨ ਪਰ ਗਰਮੀ ਵਿਚ ਕੋਈ ਕਮੀ ਨਹੀ ਆਈ, ਇਸ ਲਈ ਕਿਸਾਨ ਝੋਨੇ ਦੀ ਲਵਾਈ ਮੌਸਮ ਨੂੰ ਧਿਆਨ ਵਿਚ ਰੱਖ ਕੇ ਕਰਨ ਇਸ ਵਿਚ ਹੀ ਭਲਾਈ ਹੋਵੇਗੀ।