ਐਲਪੀਜੀ ਖਪਤਕਾਰ ਹੁਣ ਪੀਐਨਜੀ ਕੁਨੈਕਸ਼ਨ ਲੈਣ ਲਈ ਅੱਗੇ ਆਉਣ : ਢਕੋਲੀਆ
ਐਲਪੀਜੀ ਖਪਤਕਾਰ ਹੁਣ ਪੀਐਨਜੀ ਕੂਨੈਕਸ਼ਨ ਲੈਣ ਲਈ ਅੱਗੇ ਆਉਣ: ਢਕੋਲੀਆ
Publish Date: Mon, 08 Jun 2026 06:21 PM (IST)
Updated Date: Mon, 08 Jun 2026 06:23 PM (IST)

ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀਪੀਸੀਐਲ) ਵੱਲੋਂ ਰੂਪਨਗਰ ਜ਼ਿਲ੍ਹੇ ਵਿਚ ਘਰੇਲੂ ਖਪਤਕਾਰਾਂ ਨੂੰ ਪਾਈਪਡ ਨੈਚੁਰਲ ਗੈਸ (ਪੀਐਨਜੀ) ਦੀ ਸੁਰੱਖਿਅਤ, ਸੁਵਿਧਾਜਨਕ ਅਤੇ ਨਿਰੰਤਰ ਸਪਲਾਈ ਮੁਹੱਈਆ ਕਰਵਾਈ ਜਾ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਭਾਰਤ ਪੈਟਰੋਲੀਅਮ ਨਾਰਥ ਜੋਨ ਦੇ ਹੈੱਡ ਗੈਸ ਲਾਲਾ ਪ੍ਰਭੂ ਢਕੋਲੀਆ ਨੇ ਰੂਪਨਗਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤੇ । ਉਨ੍ਹਾਂ ਕਿਹਾਕਿ ਮੌਜੂਦਾ ਸਮੇਂ ਰੂਪਨਗਰ ਸ਼ਹਿਰ, ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਦੇ ਲਗਭਗ 6 ਹਜਾਰ 500 ਘਰਾਂ ਵਿਚ ਪਾਈਪਲਾਈਨ ਰਾਹੀਂ ਰਸੋਈ ਗੈਸ ਦੀ ਸਫਲ ਸਪਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਪੀਐਨਜੀ ਗੈਸ ਦੀ ਵੱਧ ਤੋਂ ਵੱਧ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਬੀਪੀਸੀਐਲ ਵੱਲੋਂ ਇੱਕ ਆਕਰਸ਼ਕ ਅਤੇ ਸੀਮਿਤ ਸਮੇਂ ਲਈ “ਜ਼ੀਰੋ ਕਨੈਕਸ਼ਨ ਯੋਜਨਾ” ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਤਹਿਤ ਖਪਤਕਾਰਾਂ ਨੂੰ ਨਵਾਂ ਕਨੈਕਸ਼ਨ ਲੈਣ ਲਈ ਨਾ ਕੋਈ ਰਜਿਸਟ੍ਰੇਸ਼ਨ ਫੀਸ ਦੇਣੀ ਪਵੇਗੀ ਅਤੇ ਨਾ ਹੀ ਕੋਈ ਅਗਾਊਂ ਭੁਗਤਾਨ ਕਰਨਾ ਪਵੇਗਾ। ਇਸ ਤੋਂ ਇਲਾਵਾ ਖਪਤਕਾਰ ਆਪਣੇ ਬਿੱਲ ਵਿਚ ਕੇਵਲ 1 ਰੁਪਇਆ ਪ੍ਰਤੀ ਦਿਨ ਦੇ ਹਿਸਾਬ ਨਾਲ ਭੁਗਤਾਨ ਕਰਨਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਪੀਐਨਜੀ ਗੈਸ ਦੀ ਵਰਤੋਂ ਨਾਲ 24 ਘੰਟੇ ਨਿਰੰਤਰ ਗੈਸ ਸਪਲਾਈ ਦੀ ਸੁਵਿਧਾ ਮਿਲਦੀ ਹੈ ਅਤੇ ਇਹ ਐਲਪੀਜੀ ਦੇ ਮੁਕਾਬਲੇ ਵਧੇਰੇ ਸਸਤੀ ਹੈ। ਇਸ ਨਾਲ ਨਾ ਸਿਲੰਡਰ ਬੁੱਕ ਕਰਵਾਉਣ, ਘਰ ਤੱਕ ਲਿਆਉਣ-ਲਿਜਾਣ ਅਤੇ ਵਾਧੂ ਸਿਲੰਡਰ ਸੰਭਾਲਣ ਦੀਆਂ ਮੁਸ਼ਕਲਾਂ ਤੋਂ ਵੀ ਰਾਹਤ ਮਿਲਦੀ ਹੈ। ਉਨ੍ਹਾਂ ਕਿਹਾ ਕਿ ਨੇਚੁਰਲ ਗੈਸ ਦੀ ਵਰਤੋਂ ਵਾਤਾਵਰਣ ਲਈ ਵੀ ਲਾਭਕਾਰੀ ਹੈ। ਉਨ੍ਹਾਂ ਕਿਹਾਕਿ ਖਪਤਕਾਰ ਜਦੋਂ ਪੀਐਨ ਜੀ ਸਪਲਾਈ ਲਵੇਗਾ ਤਾਂ ਉਸ ਨੂੰ ਐਲਪੀਜੀ ਗੈਸ ਕੂਨੈਕਸ਼ਨ ਬੰਦ ਕਰਵਾਉਣਾ ਪਵੇਗਾ । ਉਨ੍ਹਾਂ ਦੱਸਿਆ ਕਿ ਐਲਪੀਜੀ ਗੈਸ ਕੂਨੈਕਸ਼ਨ ਬੰਦ ਕਰਵਾਉਣ ਵਾਲੇ ਖਪਤਕਾਰ ਲਈ ਸਰਕਾਰ ਨੇ ਇੱਕ ਨਵਾ ਆਦੇਸ਼ ਵਿਚ ਦਿੱਤਾ ਹੈ ਕਿ ਐਲਪੀਜੀ ਡਿਸਟੀਬਿਊਟਰ ਉਸ ਨੂੰ ਟਰਾਸਫਰ ਬਾਊਚਰ ਦਵੇਗਾ ਤਾਂ ਕਿ ਜੇਕਰ ਖਪਤਕਾਰ ਨੇ ਕਿਤੇ ਹੋਰ ਜਾ ਕੇ ਰਿਹਣਾ ਹੈ ਜਿੱਕੇ ਪੀਐਨਜੀ ਸਪਲਾਈ ਨਾ ਹੋ ਉੱਥੇ ਖਪਤਕਾਰ ਨੂੰ ਮੁੜ ਐਲਪੀਜੀ ਕੂਨੈਕਸ਼ਨ ਮਿਲ ਜਾਵੇਗਾ। ਉਨ੍ਹਾਂ ਇਹ ਵੀ ਸਪੱਸਟ ਕੀਤਾ ਕਿ ਜੇਕਰ ਪੀਐਨਜੀ ਸਪਲਾਈ ਲੈਣ ਬਾਅਦ ਖਪਤਕਾਰ ਐਲਪੀਜੀ ਕੂਨੈਕਸ਼ਨ ਬੰਦ ਨਹੀ ਕਰਵਾਉਦਾ ਤਾਂ ਸਰਕਾਰ ਇੱਕ ਮਹੀਨੇ ਬਾਅਦ ਉਸ ਦਾ ਆਨਲਾਇਨ ਬਾਊਚਰ ਨੰਬਰ ਬੰਦ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੀਐਨਜੀ ਸਪਲਾਈ ਪ੍ਰਤੀ ਯੂਨਿਟ ਖਪਤਕਾਰ ਨੂੰ 50 ਰੁਪਏ ਅਤੇ ਕਮਰਸ਼ੀਅਲ 83 ਰੁਪਏ ਪੈਦੀ ਹੈ। ਉਨ੍ਹਾਂ ਕਿਹਾਕਿ ਜਿਸ ਕੋਨੇ ਵਿਚ ਪੀਐਨਜੀ ਪਾਇਪ ਲਾਇਨ ਪਈ ਹੋਈ ਹੈ ਉਸ ਏਰੀਆ ਦੇ ਲੋਕਾਂ ਨੂੰ ਅਪੀਲ ਹੈ ਕਿ ਉਹ ਬੀਪੀਸੀਐਨ ਦੀ ਨਵੀ ਯੋਜਨਾਂ ਵਿਚ ਸ਼ਾਮਲ ਹੋ ਕੇ ਪੀਐਨਰਜੀ ਦੀ ਸਪਲਾਈ ਲਵੇ। ਇਸ ਮੌਕੇ ’ਤੇ ਖੇਤੀ ਪ੍ਰਬੰਧਕ ਮਾਯੂਰ ਚੋਵਾਤੀਆ, ਚੀਫ਼ ਮੈਨੇਜਰ ਸੇਲ ਮੁਕੇਸ਼ ਕੁਮਾਰ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆ ਖਪਤਕਾਰਾਂ ਨੂੰ ਪੀਐਨਜੀ ਗੈਸ ਦੇ ਕੂਨੈਕਸ਼ਨ ਲੈ ਕੇ ਸਿਲੰਡਰ ਭਰਾਉਣ ਦੇ ਝੰਜਟ ਤੋਂ ਮੁਕਤ ਹੋਣ। ਉਨ੍ਹਾਂ ਕਿਹਾਕਿ ਰੂਪਨਗਰ ਦੇ ਨਾਲ ਲੰਗਦੇ ਪੰਜ ਪਿੰਡਾਂ ਵਿਚ ਪੀਐਨਜੀ ਸਪਲਾਈ ਪਹੁੰਚਾਉਣ ਲਈ ਜਲਦ ਹੀ ਕੰਮ ਸ਼ੁਰੂ ਹੋ ਰਿਹਾ ਹੈ ਜਿਸ ਦੇ ਲਈ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕਰਕੇ ਅਗਲੀ ਕਰਵਾਈ ਸ਼ੁਰੂ ਹੋਵੇਗੀ।