ਐੱਸਏਐੱਸ ਅਕੈਡਮੀ ਨੇ ਵਧੀਆ ਅੰਕ ਲੈਣ ਵਾਲੇ ਵਿਦਿਆਰਥੀ ਸਨਮਾਨੇ
ਐੱਸਏਐੱਸ ਅਕੈਡਮੀ ਦੇ ਅਰਸ਼ਵੀਰ ਨੇ ਦਸਵੀਂ ’ਚੋ ਹਾਸਲ ਕੀਤੇ 97.4 ਫੀਸਦੀ ਅੰਕ
Publish Date: Thu, 16 Apr 2026 03:49 PM (IST)
Updated Date: Thu, 16 Apr 2026 03:51 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਦੇ ਵਿਦਿਆਰਥੀਆਂ ਨੇ ਸੀਬੀਐੱਸਈ ਵੱਲੋਂ ਐਲਾਨੇ ਗਏ 10ਵੀਂ ਦੇ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਮੌਕੇ ਪਹਿਲੀਆਂ ਪੁਜ਼ੀਸ਼ਨਾਂ ਅਤੇ ਵਧੀਆ ਅੰਕਾਂ ਨਾਲ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਦੇ ਹੋਏ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ। ਇਸ ਮੌਕੇ ਪ੍ਰਬੰਧਕਾਂ ਨੇ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਨੇ ਪ੍ਰੀਖਿਆ ਵਿਚ ਸ਼ਾਨਦਾਰ ਅੰਕ ਹਾਸਿਲ ਕਰਕੇ ਆਪਣੇ ਮਾਤਾ-ਪਿਤਾ ਅਤੇ ਅਕੈਡਮੀ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੁਪਰਡੈਂਟ ਦੀਪਕ ਰਾਣਾ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਅਰਸ਼ਵੀਰ ਸਿੰਘ ਨੇ 97.4 ਫੀਸਦੀ ਅੰਕਾਂ ਦੇ ਨਾਲ ਪਹਿਲਾ, ਵਾਣੀ ਨੇ 96.4 ਫੀਸਦੀ ਅੰਕਾਂ ਦੇ ਨਾਲ ਦੂਜਾ ਅਤੇ ਜਤਿਨ ਕੁਮਾਰ ਨੇ 96 ਫੀਸਦੀ ਅੰਕਾਂ ਦੇ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਦੇ ਇਲਾਵਾ ਰਮਨਪ੍ਰੀਤ ਸਿੰਘ ਨੇ 95.6 ਫੀਸਦੀ, ਹਰਨੂਰ ਸਿੰਘ ਨੇ 94.2 ਫੀਸਦੀ, ਜੈਸਮੀਨ ਕੌਰ ਨੇ 94.2 ਫੀਸਦੀ, ਏਕਮਜੋਤ ਕੌਰ ਨੇ 93.8 ਫੀਸਦੀ, ਹਰਸ਼ਿਤਾ ਸਿੰਘ ਨੇ 93.6 ਫੀਸਦੀ, ਸਿਮਰਨਪ੍ਰੀਤ ਕੌਰ ਨੇ 93.2 ਫੀਸਦੀ, ਰਿਸ਼ਭ ਮਰਵਾਹਾ ਨੇ 93 ਫੀਸਦੀ, ਜਪਜੋਤ ਕੌਰ ਨੇ 92.8 ਫੀਸਦੀ, ਪ੍ਰਤੀਕਸ਼ਾ ਨੇ 92.6 ਫੀਸਦੀ, ਕਿਰਤ ਕੌਰ ਨੇ 92.2 ਫੀਸਦੀ, ਤਨਵ ਜੈਨ ਨੇ 92 ਫੀਸਦੀ, ਮਨਖੁਸ਼ਮੀਤ ਸਿੰਘ ਨੇ 92 ਫੀਸਦੀ, ਸਤੂਤੀ ਸ਼ਰਮਾ ਨੇ 91.4 ਫੀਸਦੀ, ਹਰਸ਼ਦੀਪ ਸਿੰਘ ਧਨੋਆ ਨੇ 91.4 ਫੀਸਦੀ, ਰਿਧੀ ਚੰਦਨ ਨੇ 91 ਫੀਸਦੀ, ਜਸ਼ਨਪ੍ਰੀਤ ਕੌਰ ਨੇ 91 ਫੀਸਦੀ, ਗੁਰਬਖਸ਼ ਨੇ 90.6 ਫੀਸਦੀ, ਮਯੰਕ ਸੈਣੀ ਨੇ 90.2 ਫੀਸਦੀ ਅੰਕ ਹਾਸਿਲ ਕੀਤੇ ਹਨ। ਇਨ੍ਹਾਂ ਵਿਦਿਆਰਥੀਆਂ ਨੂੰ ਅਕੈਡਮੀ ਦੇ ਪ੍ਰਬੰਧਕਾਂ ਵੱਲੋਂ ਜਿਊਲਜ਼ ਆਫ ਅਕੈਡਮੀ (ਅਕੈਡਮੀ ਦੇ ਰਤਨ) ਦੀ ਉਪਾਧੀ ਦੇ ਕੇ ਨਿਵਾਜਿਆ ਅਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਉਨ੍ਹਾਂ ਵਿਦਿਆਰਥੀਆਂ ਦੇ ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਇਸ ਦਾ ਸਿਹਰਾ ਅਧਿਆਪਕਾਂ ਦੇ ਮਾਰਗਦਰਸ਼ਨ ਤੇ ਵਿਦਿਆਰਥੀਆਂ ਦੀ ਅਣਥੱਕ ਮਿਹਨਤ ਨੂੰ ਦਿੱਤਾ। ਇਸ ਮੌਕੇ ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।