ਬੇਲਾ ਮੰਡੀ ’ਚ ਚੇਅਰਮੈਨ ਸਹੇੜੀ ਨੇ ਕਣਕ ਦੀ ਬੋਲੀ ਸੁਰੂ ਕਰਵਾਈ
ਬੇਲਾ ਮੰਡੀ ’ਚ ਚੇਅਰਮੈਨ ਸਹੇੜੀ ਨੇ ਕਣਕ ਦੀ ਬੋਲੀ ਸੁਰੂ ਕਰਵਾਈ
Publish Date: Mon, 13 Apr 2026 04:39 PM (IST)
Updated Date: Mon, 13 Apr 2026 04:43 PM (IST)
ਗੁਰਮੁੱਖ ਸਿੰਘ ਸਲਾਹਪੁਰੀ, ਪੰਜਾਬੀ ਜਾਗਰਣ, ਬੇਲਾ : ਬੇਲਾ ਮੰਡੀ ਵਿਖੇ ਹਾੜੀ ਦੇ ਸੀਜ਼ਨ ਦੀ ਕਣਕ ਦੀ ਫਸਲ ਦੀ ਆਮਦ ਸ਼ੁਰੂ ਹੋ ਗਈ ਹੈ। ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਚੇਅਰਮੈਨ ਸਿਕੰਦਰ ਸਿੰਘ ਸਹੇੜੀ ਮਾਰਕੀਟ ਕਮੇਟੀ ਸ਼੍ਰੀ ਚਮਕੌਰ ਸਾਹਿਬ ਵੱਲੋਂ ਬੇਲਾ ਮੰਡੀ ਵਿਖੇ ਕਣਕ ਦੀ ਬੋਲੀ ਨੇ ਸ਼ਰੂ ਕਰਵਾਈ ਗਈ। ਇਸ ਮੌਕੇ ਉਨਾਂ ਕਿਸਾਨਾਂ ਨੂੰ ਕਿਹਾ ਕਿ ਉਹ ਅਪਣੀ ਫਸਲ ਨੂੰ ਪੂਰੀ ਤਰ੍ਹਾਂ ਸੁਕਾ ਕੇ ਹੀ ਮੰਡੀ ਵਿਚ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਦਾ ਸ਼ਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਮੰਡ ਵਿਚ ਕਣਕ ਦੀ ਖਰੀਦ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੰਡੀ ਵਿਚ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਸੁਪਰਵਾਈਜ਼ਰ ਪਰਮਜੀਤ ਸਿੰਘ, ਸਕੱਤਰ ਅਰਵਿੰਦ ਸਿੰਘ, ਮੰਡੀ ਇੰਚਾਰਜ ਬਲਜੀਤ ਸਿੰਘ, ਗਗਨਦੀਪ ਸਿੰਘ ਆੜ੍ਹਤੀ, ਸੁਰਿੰਦਰ ਸਿੰਘ ਪ੍ਰਧਾਨ, ਗੁਰਜੀਤ ਸਿੰਘ, ਹਰਦੇਵ ਸਿੰਘ ਬਜੀਦਪੁਰ, ਪ੍ਰੀਤ ਰਾਣਾ, ਸੰਜੂ ਗੋਇਲ, ਚੀਨੂੰ ਗੋਇਲ, ਜਸਪ੍ਰੀਤ ਸਿੰਘ ਸੋਨੀ, ਬਿੱਟੂ ਕੰਗ, ਜਗਤਾਰ ਸਿੰਘ ਖੇੜੀ ਬਲਾਕ ਪ੍ਰਧਾਨ, ਨਰਿੰਦਰ ਸਿੰਘ ਫੌਜੀ, ਰਣਵਿੰਦਰ ਸਿੰਘ ਨੰਬਰਦਾਰ ਆਦਿ ਹਾਜ਼ਰ ਸਨ।