ਗੈਂਗਸਟਰਵਾਦ ਕਰ ਕੇ ਪੰਜਾਬ ਦੇ ਗੰਭੀਰ ਹਾਲਾਤ ਚਿੰਤਾ ਦਾ ਵਿਸ਼ਾ : ਸ਼ਰਮਾ
ਪੰਜਾਬ ਦੇ ਹਲਾਤ ਅੱਜ ਗੈਂਗਸਟਰਵਾਦ ਨੇ ਗੰਭੀਰ ਬਣਾ ਦਿੱਤੇ, ਚਿੰਤਾਂ ਦਾ ਵਿਸ਼ਾ: ਸ਼ਰਮਾ
Publish Date: Tue, 07 Apr 2026 05:56 PM (IST)
Updated Date: Tue, 07 Apr 2026 05:59 PM (IST)

ਅਜੈਵੀਰ ਲਾਲਪੁਰਾ ਦੀ ਅਗਵਾਈ ’ਚ ਅਸ਼ਵਨੀ ਸ਼ਰਮਾ ਦਾ ਆਗੂਆ ਨੇ ਕੀਤਾ ਸਵਾਗਤ ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ: ਪੰਜਾਬ ਭਾਜਪਾ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਪੰਜਾਬ ਵਿਚ ਲਗਾਤਾਰ ਮਜ਼ਬੂਤ ਹੋ ਰਹੀ ਹੈ ਅਤੇ ਭਵਿੱਖ ਵਿਚ ਇੱਕ ਸ਼ਕਤੀਸ਼ਾਲੀ ਸਿਆਸੀ ਵਿਕਲਪ ਵਜੋਂ ਉਭਰੇਗੀ। ਇਹ ਵਿਚਾਰ ਮੰਗਲਵਾਰ ਨੂੰ ਜ਼ਿਲ੍ਹਾ ਭਾਜਪਾ ਦੇ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ ਵਿਚ ਵੱਡੀ ਗਿਣਤੀ ਭਾਜਪਾ ਵਰਕਰਾਂ ਵੱਲੋਂ ਰੂਪਨਗਰ ਵਿਖੇ ਪਹੁੰਚਣ ਤੇ ਕੀਤੇ ਸਵਾਗਤ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ। ਪ੍ਰਧਾਨ ਸ਼ਰਮਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਭਾਜਪਾ ਦੇ ਸਥਾਪਨਾ ਦਿਵਸ ਸਬੰਧੀ ਹੋਣ ਵਾਲੇ ਸਮਾਗਮ ਵਿਚ ਸ਼ਾਮਲ ਹੋਣ ਲਈ ਆਏ ਸਨ। ਭਾਜਪਾ ਪ੍ਰਧਾਨ ਅਸ਼ਵਨੀ ਸਰਮਾ ਨੇ ਕਿਹਾਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ਤੇ ਅਸਫਲ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੂਬੇ ਵਿਚ ਕਾਨੂੰਨ ਵਿਵਸਥਾ, ਵਿਕਾਸ ਕਾਰਜ ਅਤੇ ਲੋਕ ਭਲਾਈ ਯੋਜਨਾਵਾਂ ਕਾਫ਼ੀ ਵਿਗੜ ਗਈਆਂ ਹਨ, ਇਸ ਦੇ ਉਲਟ ਉਨ੍ਹਾਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀਆਂ ਨੀਤੀਆਂ ਅਤੇ ਪ੍ਰਾਪਤੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਦੇਸ਼ ਲਗਾਤਾਰ ਤਰੱਕੀ ਕਰ ਰਿਹਾ ਹੈ ਅਤੇ ਆਮ ਲੋਕਾਂ ਨੂੰ ਇਸ ਦਾ ਲਾਭ ਮਿਲ ਰਿਹਾ ਹੈ। ਉਨ੍ਹਾਂ ਕਿਹਾਕਿ ਪੰਜਾਬ ਦੇ ਹਲਾਤ ਅੱਜ ਗੈਂਗਸਟਰਵਾਦ ਨੇ ਗੰਭੀਰ ਬਣਾ ਦਿੱਤੇ ਹਨ ਆਏ ਦਿਨ ਦਿਹਾੜੇ ਕਤਲੋਗਾਰਤ ਹੋ ਗਿਆ ਹੈ। ਉਨ੍ਹਾਂ ਕਿਹਾਕਿ ਗੁਰੂਆ ਪੀਰਾਂ ਦੀ ਧਰਤੀ ‘ਤੇ ਨਸ਼ੇ ਦੀ ਜੋ ਹਾਲਤ ਹੈ ਇਸ ਤੋਂ ਸਭਾ ਲੋਕ ਜਾਣੂ ਹਨ। ਉਨ੍ਹਾਂ ਕਿਹਾਕਿ ਪੰਜਾਬ ਦੇ ਲੋਕ ਹੁਣ ਭਾਜਪਾ ਦੀਆਂ ਨੀਤੀਆ ਨੂੰ ਸਮਝ ਰਹੇ ਹਨ ਅਤੇ ਆਉਣ ਵਾਲੇ ਭਵਿੱਖ ਨੂੰ ਖੁਸ਼ਹਾਲ ਬਨਾਉਣ ਲਈ ਭਾਜਪਾ ‘ਤੇ ਉਮੀਦ ਜਿਤਾ ਰਹੇ ਹਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਭਾਜਪਾ ਵਰਕਰ ਪੂਰੀ ਤਾਕਤ ਅਤੇ ਲਗਨ ਨਾਲ ਪਾਰਟੀ ਦੀ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾ ਰਹੇ ਹਨ। ਇਸ ਮੌਕੇ ਤੇ ਭਾਜਪਾ ਆਗੂ ਰਮਨ ਜਿੰਦਲ, ਜਗਦੀਸ਼ ਚੰਦਰ ਕਾਜਲਾ, ਅਮਨਪ੍ਰੀਤ ਕਬਰਵਾਲ, ਕ੍ਰਿਸ਼ਨ ਕੁਮਾਰ ਅੱਤਰੀ, ਰੋਸ਼ਨ ਲਾਲ ਟੇਡੇਵਾਲ, ਵਰਿੰਦਰ ਰਾਣਾ, ਧਰਮਿੰਦਰ ਭਿੰਦਾ, ਨਵੀਨ ਕੁਮਾਰ, ਗਗਨ ਗੁਪਤਾ, ਰਾਕੇਸ਼ ਚੋਪੜਾ, ਰਾਜੇਸ਼ਵਰ ਕੁਮਾਰ, ਧਰਮਿੰਦਰ ਸਿੰਘ ਮਲਿਕਪੁਰ, ਇੰਦਰਪਾਲ ਸਿੰਘ ਲੋਹਗੜ੍ਹ, ਰਾਮਜੀਤ ਸਿੰਘ, ਸਰਦਰਸ਼ਨ ਸਿੰਘ, ਰਾਜਪਾਲ ਸਿੰਘ, ਰਾਜਪਾਲ ਸਿੰਘ, ਡਾ. ਸਰਥਲੀ, ਰਣਬੀਰ ਬਰਵਾ, ਅਰਸ਼ ਬਾਠ, ਜਗਮਨਦੀਪ ਸਿੰਘ, ਸੰਜੇ ਪ੍ਰਤਾਪ ਜੈਨ, ਕੈਪਟਨ ਮੁਲਤਾਨ ਸਿੰਘ, ਹਿੰਮਤ ਸਿੰਘ ਗਿਰਨ, ਸਤਿੰਦਰ ਨਾਗੀ, ਲੋਕੇਸ਼ ਕੁਮਾਰ, ਵਿਪਨ ਕੁਮਾਰ, ਹਰਜੀਤ ਸਿੰਘ, ਸਤਨਾਮ ਸਿੰਘ ਸੱਤੂ, ਟੋਨੀ ਵਰਮਾ, ਅਭਿਸ਼ੇਕ ਸ਼ਰਮਾ, ਰਾਜੇਸ਼ ਨਿਝਾਵਨ ਅਤੇ ਸੈਂਕੜੇ ਭਾਜਪਾ ਵਰਕਰ ਸ਼ਾਮਲ ਸਨ।