ਗਗਨਦੀਪ ਸਿੰਘ ਰੰਧਾਵਾ ਦੇ ਹੱਕ ’ਚ ਕੱਢਿਆ ਕੈਂਡਲ ਮਾਰਚ
ਗਗਨਦੀਪ ਸਿੰਘ ਰੰਧਾਵਾਂ ਦੇ ਹੱਕ ’ਚ ਕੱਢਿਆ ਕੈਂਡਲ ਮਾਰਚ
Publish Date: Tue, 24 Mar 2026 03:57 PM (IST)
Updated Date: Tue, 24 Mar 2026 03:58 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਰੂਪਨਗਰ ਵਿਖੇ ਕਾਂਗਰਸ ਵੱਲੋਂ ਮ੍ਰਿਤਕ ਡੀਐੱਮ ਗਗਨਦੀਪ ਸਿੰਘ ਰੰਧਾਵਾ ਦੇ ਹੱਕ ਵਿਚ ਕੈਂਡਲ ਮਾਰਚ ਕੱਢਿਆ ਗਿਆ। ਇਸ ਮੌਕੇ ਕਾਂਗਰਸੀ ਆਗੂਆਂ ਨੇ ਕਿਹਾ ਕਿ ਭਗਵੰਤ ਮਨ ਦੀ ਵਜਾਰਤ ਦੇ ਮੰਤਰੀ ਲਾਲਜੀਤ ਭੁੱਲਰ ਵੱਲੋਂ ਜੋ ਤਸ਼ੱਦਦ ਡੀਐੱਮ ਰੰਧਾਵਾਂ ਨਾਲ ਕੀਤਾ ਗਿਆ, ਉਸ ਦੇ ਪ੍ਰਤੀ ਪੰਜਾਬ ਵਾਸੀਆਂ ਵਿਚ ਭਾਰੀ ਰੋਸ ਹੈ ਤੇ ਉਹ ਇਸ ਗੁੰਡਾਗਰਦੀ ਨੂੰ ਬਰਦਾਸ਼ਤ ਨਹੀਂ ਕਰਨਗੇ। ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰੂਪਨਗਰ ਅਸ਼ਵਨੀ ਸ਼ਰਮਾ ਨੇ ਮੰਗ ਕੀਤੀ ਹੈ ਕਿ ਬਾਕੀ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਅਤੇ ਐੱਫਆਈਆਰ ਵਿਚ ਜ਼ੁਰਮ ਦਾ ਵਾਧਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਦਾ ਕੋਈ ਵੀ ਵਿਧਾਇਕ ਜਾਂ ਮੰਤਰੀ ਕਿਸੇ ਨਾਲ ਵੀ ਧੱਕਾਸ਼ਾਹੀ ਕਰੇਗਾ ਤਾਂ ਕਾਂਗਰਸ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਸੜਕਾਂ ’ਤੇ ਉਤਰੇਗੀ ਅਤੇ ਗੁੰਡਾਗਰਦੀ ਦਾ ਡਟ ਕੇ ਮੁਕਾਬਲਾ ਕਰੇਗੀ। ਉਨ੍ਹਾਂ ਕਿਹਾ ਕਿ ਲੋਕ ਸੜਕਾਂ ’ਤੇ ਉਤਰਨ ਲਈ ਤਾਂ ਮਜਬੂਰ ਹੋਏ ਹਨ ਕਿਉਂਕਿ ਇਸ ਸਰਕਾਰ ਵੱਲੋਂ ਪਹਿਲਾਂ ਵੀ ਸਿਹਤ ਮੰਤਰੀ ਸਿੰਗਲਾ ਵਰਗੇ ਆਪਣੇ ਸਾਥੀਆਂ ਨੂੰ ਕਲੀਨ ਚਿੱਟ ਦੇ ਕੇ ਪਰਚੇ ਰਫਾ ਦਫਾ ਕਰਾ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਮੰਤਰੀ ਅਤੇ ਵਿਧਾਇਕ ਸੋਚਦੇ ਹਨ ਕਿ ਉਨ੍ਹਾਂ ਦਾ ਕੋਈ ਕੁੱਝ ਨਹੀਂ ਵਿਗਾੜ ਸਕਦਾ ਪ੍ਰੰਤੂ ਜਨਤਾ ਜਨਾਰਦਨ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਜਨਤਾ ਉਨ੍ਹਾਂ ਦੀ ਸਰਕਾਰ ਬਣਾ ਸਕਦੀ ਹੈ ਤਾਂ ਸਰਕਾਰ ਦੇ ਤਾਬੂਤ ਵਿਚ ਆਖਰੀ ਕਿੱਲ ਵੀ ਗੱਡ ਸਕਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਧੱਕੇਸ਼ਾਹੀ ਦੇ ਖਿਲਾਫ ਹਮੇਸ਼ਾ ਹੀ ਲੋਕ ਆਵਾਜ਼ ਬੁਲੰਦ ਕਰਦੀ ਰਹੇਗੀ। ਇਸ ਮੌਕੇ ਸੁਖਵਿੰਦਰ ਸਿੰਘ ਵਿਸਕੀ ਸਾਬਕਾ ਪ੍ਰਧਾਨ, ਰਮੇਸ਼ ਗੋਇਲ, ਰਾਜੇਸ਼ਵਰ ਲਾਲੀ, ਕੌਂਸਲਰ ਰਾਜੇਸ਼ ਕੁਮਾਰ, ਪ੍ਰੇਮ ਸਿੰਘ ਡੱਲਾ ਪ੍ਰਧਾਨ ਐਸਸੀ ਸੈੱਲ, ਸ਼ਿਵਦਿਆਲ ਚੌਹਾਨ ਪ੍ਰਧਾਨ ਓਬੀਸੀ ਸੈੱਲ, ਆਸਿਫ਼ ਪ੍ਰਧਾਨ ਘੱਟ ਗਿਣਤੀ ਸੈੱਲ, ਹਰਪ੍ਰੀਤ ਸਿੰਘ ਪ੍ਰਧਾਨ ਕਿਸਾਨ ਸੈੱਲ, ਮਿੰਟੂ ਸਰਾਫ ਸਿਟੀ ਪ੍ਰਧਾਨ, ਜਗਮੋਹਣ ਸਿੰਘ ਯੂਥ ਆਗੂ, ਅਵਨੀਸ਼ ਮੋਦਗਿਲ ਮੈਂਬਰ ਜਿਲ੍ਹਾ ਪ੍ਰੀਸ਼ਦ, ਰਾਣਾ ਰਵਨੀਤ ਕੰਗ, ਹਿਮਾਂਸ਼ੂ ਟੰਡਨ ਬਲਾਕ ਪ੍ਰਧਾਨ, ਸੋਨੂੰ ਵੋਹਰਾ, ਕਾਬਲ ਰਾਣਾ ਬਰੂਵਾਲ, ਸੂਰਜ ਧੀਮਾਨ, ਅਸ਼ੋਕ ਦਾਰਾ, ਰਾਣਾ ਸੁਰਿੰਦਰ ਮੁਕਾਰੀ, ਅਸ਼ੋਕ ਸ਼ਰਮਾ, ਜਿੰਦਾ ਗਿੱਲ, ਰਹੀਸ ਬਾਬੂ ਆਦਿ ਹਾਜ਼ਰ ਸਨ।