ਡੀਸਿਲਟਿੰਗ ਦੇ ਨਾਮ ‘ਤੇ ਹੋ ਰਹੀ ਨਜਾਇਜ਼ ਮਾਈਨਿੰਗ : ਸਰਪੰਚ
ਪਿੰਡ ਸਾਲਾਪੁਰ ਨਦੀ ਵਿਚ ਡੀਸਿਲਟਿੰਗ ਦੇ ਨਾਮ ‘ਤੇ ਹੋ ਰਹੀ ਨਜਾਇਜ਼ ਮਾਈਨਿੰਗ: ਸਰਪੰਚ
Publish Date: Mon, 23 Mar 2026 06:26 PM (IST)
Updated Date: Mon, 23 Mar 2026 06:28 PM (IST)

ਨਿਯਮਾਂ ਦੇ ਅਨੁਸਾਰ ਚੱਲ ਰਿਹਾ ਹੈ ਨਦੀ ਵਿਚ ਡੀਸਿਲਟਿੰਗ ਦਾ ਕੰਮ : ਐਸਡੀਓ ਗਰਗ ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਜ਼ਿਲ੍ਹੇ ਵਿਚ ਡੀਸਿਲਟਿੰਗ ਦੇ ਨਾਮ ‘ਤੇ ਹੋ ਰਹੀ ਨਾਜਾਇਜ਼ ਮਾਈਨਿੰਗ ਰੁਕਣ ਦਾ ਨਾਮ ਨਹੀ ਲੈ ਰਹੀ। ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਸਾਲਾਪੁਰ ਦੀ ਨਦੀ ਵਿਚ ਡੀਸਿਲਟਿੰਗ ਦੇ ਨਾਮ ‘ਤੇ ਮਾਫੀਆ ਸ਼ਰੇਆਮ ਟਿੱਪਰ ਭਰ ਭਰ ਕੇ ਲਿਜਾ ਰਿਹਾ ਹੈ ਜਿਸ ਤੋਂ ਪਿੰਡ ਵਾਸੀ ਪਰੇਸ਼ਾਨ ਹਨ ਉਨ੍ਹਾਂ ਦੀ ਸਰਕਾਰੇ ਦਰਬਾਰੇ ਕੋਈ ਸੁਣਵਾਈ ਨਹੀ ਹੋ ਰਹੀ। ਸੋਮਵਾਰ ਨੂੰ ਸਰਪੰਚ ਮੋਹਣ ਸਿੰਘ, ਰਣਧੀਰ ਸਿੰਘ, ਚੰਨੀ, ਹਰਵਿੰਦਰ ਸਿੰਘ ਪੰਚ ਤੇ ਜਸਵੀਰ ਸਿੰਘ ਸਮੇਤ ਪਿੰਡ ਵਾਸੀਆ ਨੇ ਮਾਈਨਿੰਗ ਕਰਨ ਵਾਲਿਆ ਨੂੰ ਰੋਕਣ ਦੀ ਕੋ਼ਸਿਸ਼ ਕੀਤੀ ਪਰ ਉਹ ਨਹੀ ਰੁਕ ਰਹੇ। ਸਰਪੰਚ ਮੋਹਣ ਸਿੰਘ ਨੇ ਦੱਸਿਆ ਕਿ ਪਿੰਡ ਦੇ ਨਾਲ ਲੱਗਦੀ ਨਦੀ ਵਿਚੋਂ ਡੀਸਿਲਟਿੰਗ ਦੇ ਨਾਮ ‘ਤੇ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਪੰਜਾਬ ਹਰਿਆਣਾ ਹਾਈਕੋਰਟ ਨੇ ਡੀਸਿਲਟਿੰਗ ‘ਤੇ ਸਟੇਅ ਲਗਾਈ ਹੋਈ ਹੈ ਦੂਜੇ ਪਾਸੇ ਕੰਮ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਐਸਡੀਓ ਗਰਗ ਨੂੰ ਫੋਨ ਵੀ ਕੀਤਾ ਸੀ ਕਿ ਮਾਈਨਿੰਗ ਬੰਦ ਕੀਤੀ ਜਾਵੇ ਪਰ ਉਨ੍ਹਾਂ ਨੇ ਕਿਹਾ ਕਿ ਸਾਨੂੰ ਡੀਸੀ ਸਾਹਿਬ ਤੇ ਐਕਸੀਅਨ ਸਾਹਿਬ ਨੇ ਕਿਹਾ ਹੈ ਇਹ ਕੰਮ ਨਹੀ ਰੁਕਣਾ । ਉਨ੍ਹਾਂ ਕਿਹਾ ਕਿ ਨਦੀ ਵਿਚ ਸਾਡੇ ਪਿੰਡ ਦੇ ਕਈ ਘਰਾਂ ਦੀ ਮਲਕੀਅਤ ਵਾਲੀ ਜਮੀਨ ਬੋਲਦੀ ਹੈ ਜਿਸ ਦੇ ਪੈਸੇ ਦੇਣ ਦੀ ਵਿਭਾਗ ਗੱਲ ਕਰਦਾ ਹੈ ਜਦਕਿ ਪਿੰਡ ਵਾਸੀਆ ਦੀ ਮੰਗ ਹੈ ਕਿ ਨਦੀ ਵਿਚ ਡੀਸਿਲਟਿੰਗ ਦੇ ਨਾਮ ‘ਤੇ ਹੋਰ ਰਹੀ ਮਾਈਨਿੰਗ ਤੁਰੰਤ ਬੰਦ ਕੀਤੀ ਜਾਵੇ। ਉਨ੍ਹਾਂ ਕਿਹਾਕਿ ਰੇਤ ਨਾਲ ਭਰੇ ਟਿੱਪਰਾਂ ਨੇ ਸਾਡੀਆ ਸੜਕਾਂ ਤੋੜ ਦਿੱਤੀਆ ਹਨ ਰਾਹਗੀਰ ਪਰੇਸ਼ਾਨ ਹੋ ਰਹੇ ਹਨ। ਉਨ੍ਹਾਂ ਕਿਹਾਕਿ ਪਿਛਲੇ ਦਿਨੀ ਪਿੰਡ ਵਾਸੀਆ ਦੇ ਸਹਿਯੋਗ ਨਾਲ ਪੰਚਾਇਤ ਨੇ ਮਾਈਨਿੰਗ ਦਾ ਕੰਮ ਬੰਦ ਕਰਵਾ ਦਿੱਤਾ ਸੀ ਅਤੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਪੰਚਾਇਤ ਨੂੰ ਭਰੋਸਾ ਦਿੱਤਾ ਸੀ ਕਿ ਹੁਣ ਮਾਈਨਿੰਗ ਨਹੀ ਹੋਵੇਗੀ ਪਰ ਇਹ ਠੇਕੇਦਾਰ ਕਿਸੇ ਦੀ ਪ੍ਰਵਾਹ ਨਹੀ ਕਰ ਰਹੇ। ਉਨ੍ਹਾਂ ਕਿਹਾ ਕਿ ਜੇਕਰ ਸਾਡੀ ਪੁਕਾਰ ਦੀ ਸੁਣਵਾਈ ਨਾ ਹੋਈ ਤਾਂ ਅਸੀ ਅਗਲਾ ਸੰਘਰਸ਼ ਕਰਨ ਵਿਚ ਗੁਰੇਜ਼ ਨਹੀ ਕਰਾਂਗੇ ਕਿਉਕਿ ਜਦੋਂ ਬਰਸਾਤ ਹੋਵੇਗੀ ਜਿਸ ਤਰਾਂ ਇਹ ਮਾਫੀਆ 20 20 ਫੁੱਟ ਡੂੰਘੇ ਖੱਡੇ ਪੁੱਟ ਰਿਹਾ ਹੈ ਕਿਸੇ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਦੁਲਚੀਮਾਜਰਾ ਤੋਂ ਖਿਜ਼ਰਪੁਰ ਤੱਕ ਚੱਲ ਰਿਹਾ ਹੈ ਡੀਸਿਲਟਿੰਗ ਦਾ ਕੰਮ : ਐਸਡੀਓ ਮਾਈਨਿੰਗ ਵਿਭਾਂਗ ਦੇ ਐਸਡੀਓ ਨਿਸ਼ਾਤ ਗਰਗ ਨੇ ਦੱਸਿਆ ਕਿ ਸਰਕਾਰ ਵੱਲੋਂ ਪਿੰਡ ਦੁਲਚੀਮਾਜਰਾ ਤੋਂ ਪਿੰਡ ਖਿਜ਼ਰਪੁਰ ਤੱਕ 12 ਕਿਲੋਮੀਟਰ ਨਦੀ ਦੀ ਸਫਾਈ ਲਈ ਡੀਸਿਲਟਿੰਗ ਦਾ ਠੇਕਾ ਦਿੱਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਾਲਾਪੁਰ ਦੀ ਨਦੀ ਵਿਚ ਕੋਈ ਨਾਜਾਇਜ਼ ਮਾਈਨਿੰਗ ਨਹੀ ਚੱਲ ਰਹੀ ਸਰਕਾਰ ਦੇ ਨਿਯਮਾਂ ਅਨੁਸਾਰ ਡੀਸਿਲਟਿੰਗ ਦਾ ਕੰਮ ਚੱਲ ਰਿਹਾ ਹੈ।ਉਨਾਂ ਇੱਕ ਸਵਾਲ ਦੇ ਜਵਾਬ ਵਿਚ ਕਿਹਾਕਿ ਨਦੀ ਵਿਚ ਜਿਸ ਵੀ ਪਿੰਡ ਦੀ ਮਲਕੀਤੀ ਵਾਲੀ ਜਮੀਨ ਵਿਚ ਡੀਸਿਲਟਿੰਗ ਕੀਤੀ ਜਾਵੇਗੀ ਉਨ੍ਹਾਂ ਦੇ ਮਾਲਕਾ ਨੂੰ 2 ਰੁਪਏ ਸੀਐਫਟੀ ਦੇ ਅਨਸਾਰ ਪੈਮਿਟ ਦਿੱਤੀ ਜਾਵੇਗੀ।