7 ਕਿਲੋਂ ਅਫੀਮ ਸਮੇਤ ਇੱਕ ਵਿਅਕਤੀ ਕਾਬੂ
ਸੀਆਈਏ ਸਟਾਫ ਨੇ ਇੱਕ ਵਿਅਕਤੀ ਨੂੰ 7 ਕਿਲੋਂ ਅਫੀਮ ਸਮੇਤ ਕੀਤਾ ਕਾਬੂ
Publish Date: Mon, 23 Mar 2026 05:09 PM (IST)
Updated Date: Mon, 23 Mar 2026 05:10 PM (IST)
ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ : ਸੀਆਈਏ ਸਟਾਫ ਰੂਪਨਗਰ ਨੇ ਇੱਕ ਵਿਅਕਤੀ ਨੂੰ 7 ਕਿਲੋਂ ਤੋਂ ਵੱਧ ਅਫੀਮ ਅਤੇ 25 ਹਜਾਰ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ।ਸ੍ਰੀ ਚਮਕੌਰ ਸਾਹਿਬ ਪੁਲਿਸ ਦੇ ਅਨੁਸਾਰ ਸੀਆਈਏ ਸਟਾਫ ਰੂਪਨਗਰ ਦੇ ਸਬ ਇੰਸਪੈਕਟਰ ਸੰਦੀਪ ਕੁਮਾਰ ਵੱਲੋਂ ਨਸ਼ਾ ਤਸਕਰਾਂ ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਚੈਕਿੰਗ ਕਰਨ ਲਈ ਪਿੰਡ ਹਵੇਲੀ ਨੇੜੇ ਸ਼ਮਸ਼ਾਨਘਾਟ ਕੋਲ ਨਾਕਾਬੰਦੀ ਕੀਤੀ ਹੋਈ ਸੀ, ਜਿਨ੍ਹਾਂ ਨੂੰ ਮੁਖ਼ਬਰ ਖਾਸ ਵੱਲੋਂ ਇਤਲਾਹ ਦਿੱਤੀ ਗਈ ਕਿ ਗੁਰਦੀਪ ਸਿੰਘ ਪਿੰਡ ਓਇੰਦ ਵੱਡੀ ਪੱਧਰ ਤੇ ਜ਼ਿਲ੍ਹੇ ਵਿਚ ਅਫੀਮ ਦੀ ਸਪਲਾਈ ਕਰਦਾ ਆ ਰਿਹਾ ਹੈ,ਜਿਹੜਾ ਅੱਜ ਵੀ ਇਲਾਕੇ ਵਿਚ ਵੱਡੀ ਮਾਤਰਾ ਵਿਚ ਅਫੀਮ ਲੈ ਕੇ ਆਪਣੇ ਸਪਲਾਇਰਾਂ ਨੂੰ ਦੇਣ ਲਈ ਆ ਰਿਹਾ ਹੈ । ਸੂਚਨਾ ਮਿਲਣ ਉਪਰੰਤ ਜਦੋਂ ਪੁਲੀਸ ਪਾਰਟੀ ਦਰਿਆ ਸਤਲੁਜ ਨੇੜੇ ਬਣੇ ਫਲਾਈਓਵਰ ਨੇੜੇ ਪਹੁੰਚੇ ਤਾਂ ਇੱਕ ਵਿਅਕਤੀ ਆਪਣੀ ਪਿੱਠ ਪਿੱਛੇ ਇੱਕ ਵਜ਼ਨਦਾਰ ਬੈਗ ਲਮਕਾਈ ਖੜ੍ਹਾ ਸੀ,ਜਿਸ ਤੇ ਪੁਲੀਸ ਵੱਲੋਂ ਸ਼ੱਕ ਦੇ ਅਧਾਰ ਉਸ ਨੂੰ ਕਾਬੂ ਕਰਕੇ ਤਲਾਸ਼ੀ ਲਈ ਤਾਂ ਉਸ ਕੋਲੋ ਦੋ ਵੱਖ ਵੱਖ ਲਿਫਾਫਿਆਂ ਵਿਚ ਪੈਕ ਕੀਤੀ ਗਈ 7.582 ਕਿਲੋਗ੍ਰਾਮ ਅਫੀਮ ਅਤੇ 25 ਹਜ਼ਾਰ ਰੁਪਏ ਡਰੱਗ ਮਨੀ ਦੇ ਬਰਾਮਦ ਕੀਤੇ ਗਏ। ਪੁਲੀਸ ਵੱਲੋਂ ਮੁਲਜ਼ਮ ਗੁਰਦੀਪ ਸਿੰਘ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈਂ।