ਗਊਸ਼ਾਲਾ 5 ਹਜ਼ਾਰ ਕੁਇੰਟਲ ਖਰੀਦੇਗੀ ਤੂੜੀ
ਗਊਸ਼ਾਲਾ ਇਸ ਵਾਰ 5 ਹਜ਼ਾਰ ਕੁਇੰਟਲ ਤੂੜੀ ਖਰੀਦੇਗੀ, ਦਾਨ ਇਕੱਠਾ ਕਰਨ
Publish Date: Sat, 21 Mar 2026 06:56 PM (IST)
Updated Date: Sat, 21 Mar 2026 06:58 PM (IST)

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਰੂਪਨਗਰ : ਗੋਪਾਲ ਗਊਸ਼ਾਲਾ ਰੂਪਨਗਰ ਦੀ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੀ ਮੀਟਿੰਗ ਚੇਅਰਮੈਨ ਭਾਰਤ ਭੂਸ਼ਣ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਚੇਅਰਮੈਨ ਭਾਰਤ ਭੂਸ਼ਣ ਨੇ ਹਾਊਸ ਨੂੰ ਦੱਸਿਆ ਕਿ ਗੋਪਾਸ਼ਟਮੀ ਦੇ ਜਸ਼ਨਾਂ ਦੌਰਾਨ ਦਾਨ ਵਜੋਂ 5,45,000 ਰੁਪਏ ਇਕੱਠੇ ਕੀਤੇ ਗਏ ਸਨ, ਅਤੇ 1,24,000 ਖਰਚ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਮੈਨੇਜਰਾਂ ਅਤੇ ਗਊ ਪਾਲਕਾਂ ਦੇ ਕੁਆਰਟਰਾਂ ਦੀ ਉਸਾਰੀ ’ਤੇ 22 ਲੱਖ ਰੁਪਏ ਖਰਚ ਆਉਣ ਦਾ ਅਨੁਮਾਨ ਹੈ ਅਤੇ ਹੁਣ ਤੱਕ 14.88 ਲੱਖ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਦੋਵੇਂ ਇਮਾਰਤਾਂ ਪਲਸਤਰ ਦੇ ਪੱਧਰ ਤੱਕ ਪੂਰੀਆਂ ਹੋ ਚੁੱਕੀਆਂ ਹਨ ਅਤੇ ਜਲਦੀ ਹੀ ਰਹਿਣ ਲਈ ਤਿਆਰ ਹੋ ਜਾਣਗੀਆਂ। ਇਸ ਪ੍ਰੋਜੈਕਟ ਲਈ ਹੁਣ ਤੱਕ ਦਾਨੀਆਂ ਤੋਂ 10 ਲੱਖ ਦੀ ਰਕਮ ਪ੍ਰਾਪਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਅਪ੍ਰੈਲ 2026 ਤੋਂ ਨਗਰ ਕੌਂਸਲ ਵੱਲੋਂ 50,000 ਦੀ ਮਾਸਿਕ ਸਹਾਇਤਾ ਵਧਾ ਕੇ 1 ਲੱਖ ਰੁਪਏ ਕਰ ਦਿੱਤੀ ਗਈ ਹੈ। ਇਸ ਮੌਕੇ ਹਾਊਸ ਵੱਲੋਂ ਨਗਰ ਕੌਂਸਲ ਦੇ ਪ੍ਰਧਾਨ ਅਸ਼ੋਕ ਵਾਹੀ, ਈਓ ਅਸ਼ੋਕ ਕੁਮਾਰ ਅਤੇ ਸਾਰੇ ਕੌਂਸਲਰਾਂ ਪ੍ਰਤੀ ਧੰਨਵਾਦ ਮਤਾ ਪਾਸ ਕੀਤਾ। ਇਹ ਵੀ ਸਹਿਮਤੀ ਬਣੀ ਕਿ ਜੇਕਰ ਨਗਰ ਕੌਂਸਲ ਸ਼ਹਿਰ ਵਿੱਚੋਂ 100 ਅਵਾਰਾ ਗਊਆਂ ਫੜ ਕੇ ਗਊਸ਼ਾਲਾ ਵਿਚ ਭੇਜਦੀ ਹੈ, ਤਾਂ ਪ੍ਰਬੰਧਕ ਕਮੇਟੀ ਇਸ ਨੂੰ ਮਨਜ਼ੂਰੀ ਦੇਵੇਗੀ। ਉਨ੍ਹਾਂ ਦੱਸਿਆ ਕਿ ਇਸ ਸਾਲ ਗਊਆਂ ਦੀ ਗਿਣਤੀ ਨੂੰ ਦੇਖਦੇ ਹੋਏ 5,000 ਕੁਇੰਟਲ ਤੂੜੀ ਖਰੀਦਣ ਦੀ ਯੋਜਨਾ ਹੈ, ਜਿਸ ’ਤੇ ਲੱਗਭੱਗ 25 ਲੱਖ ਰੁਪਏ ਖਰਚ ਹੋਣ ਦੀ ਸੰਭਾਵਨਾ ਹੈ। ਪ੍ਰਬੰਧਕ ਕਮੇਟੀ ਨੇ ਗਊ ਭਗਤਾਂ ਅਤੇ ਸ਼ਹਿਰ ਵਾਸੀਆਂ ਨੂੰ ਤੂੜੀ ਖਰੀਦਣ ਲਈ ਵੱਧ ਤੋਂ ਵੱਧ ਦਾਨ ਕਰਨ ਦੀ ਅਪੀਲ ਕੀਤੀ। ਇਸ ਮੌਕੇ 26 ਮਾਰਚ ਨੂੰ ਭਗਵਾਨ ਸ਼੍ਰੀ ਰਾਮਚੰਦਰ ਜੀ ਦੀ ਜੈਅੰਤੀ ਮਨਾਉਣ ਦਾ ਮਤਾ ਵੀ ਪਾਸ ਕੀਤਾ ਗਿਆ, ਜਿਸ ਦੇ ਅਨੁਸਾਰ ਸਵੇਰੇ 10 ਵਜੇ ਸ਼੍ਰੀ ਸੁੰਦਰਕਾਂਡ ਦੇ ਪਾਠ, ਉਪਰੰਤ ਭਜਨ-ਕੀਰਤਨ ਅਤੇ ਦੁਪਹਿਰ 12 ਵਜੇ ਕੰਜਕ ਪੂਜਨ ਤੋਂ ਬਾਅਦ ਭੰਡਾਰੇ ਦਾ ਵੀ ਆਯੋਜਨ ਕੀਤਾ ਜਾਵੇਗਾ। ਇਸ ਮੀਟਿੰਗ ਦੌਰਾਨ ਸਮੂਹ ਮੈਂਬਰਾਂ ਨੇ ਤੂੜੀ ਖਰੀਦਣ ਲਈ ਦਾਨ ਦੇਣ ਦਾ ਐਲਾਨ ਕੀਤਾ। ਇਨ੍ਹਾਂ ਵਿਚ ਇੰਜੀਨੀਅਰ ਭਾਰਤ ਭੂਸ਼ਣ ਸ਼ਰਮਾ ਨੇ 31,000 ਰੁਪਏ, ਮੂਲਰਾਜ ਸ਼ਰਮਾ ਤੇ ਬਲਬੀਰ ਸ਼ਰਮਾ ਨੇ 21-21 ਹਜ਼ਾਰ ਰੁਪਏ ਹਰੇਕ, ਇੰਜੀਨੀਅਰ ਪ੍ਰਦੀਪ ਧਵਨ, ਸ਼ਿਵ ਕਾਂਤ ਕਾਲੀਆ, ਮਹੇਸ਼ ਓਬਰਾਏ, ਵਿਨੋਦ ਬਾਂਸਲ, ਇੰਜੀਨੀਅਰ ਸਤਪਾਲ ਸ਼ਰਮਾ, ਵਿਜੇ ਕਾਲੜਾ, ਜਗਦੀਸ਼ ਤਲੂਜਾ, ਸਾਮੀ ਓਬਰਾਏ, ਵਰਿੰਦਰ ਮੋਹਨ ਜੈਨ, ਡਾ.ਐੱਮਕੇ ਡਿਗਵਾ, ਕੈਪਟਨ ਅੰਮ੍ਰਿਤਲਾਲ ਸ਼ਰਮਾ ਅਤੇ ਨਰੇਸ਼ ਕਪੂਰ ਨੇ 11-11 ਹਜ਼ਾਰ ਰੁਪਏ, ਵਿਕਾਸ ਧਵਨ, ਰਾਜ ਕੁਮਾਰ ਕਪੂਰ, ਸੂਰਜ ਪ੍ਰਕਾਸ਼ ਪੱਪੂ, ਡਾ.ਜੇਕੇ ਸ਼ਰਮਾ, ਅਮਿਤ ਜੈਨ, ਰਾਜੀਵ ਕੁੰਦਰਾ, ਇੰਜੀਨੀਅਰ ਹੰਸਰਾਜ, ਇੰਜੀਨੀਅਰ ਰਾਜਕੁਮਾਰ ਸ਼ਰਮਾ ਅਤੇ ਅਸ਼ੋਕ ਸੇਠੀ ਨੇ 51-51 ਸੌ ਰੁਪਏ ਦਾਨ ਕੀਤੇ ਜਾਣਗੇ ਜੋ ਕਿ ਕੁੱਲ ਦਾਨ ਰਾਸ਼ੀ 2.60 ਲੱਖ ਰੁਪਏ ਬਣਦੀ ਹੈ, ਦਾਨ ਕੀਤੇ ਜਾਣਗੇ।