ਕਰਮਚਾਰੀ ਦਲ ਵੱਲੋਂ ਮੰਗਾਂ ਸਬੰਧੀ ਅਧਿਕਾਰੀਆਂ ਨਾਲ ਬੈਠਕ
ਕਰਮਚਾਰੀ ਦਲ ਪੰਜਾਬ ਭਗੜਾਣਾ ਵੱਲੋਂ ਮੰਗਾਂ ਨੂੰ ਲੈ ਕੇ ਕੀਤੀ ਅਧਿਕਾਰੀਆਂ ਨਾਲ ਮੀਟਿੰਗ
Publish Date: Wed, 18 Mar 2026 03:48 PM (IST)
Updated Date: Wed, 18 Mar 2026 03:52 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਜ਼ਿਲ੍ਹਾ ਰੂਪਨਗਰ ਦੇ ਮੰਡਲ ਦਫਤਰ ਹੈਡ ਵਰਕਸ ਵਿਖੇ ਕਰਮਚਾਰੀ ਦਲ ਪੰਜਾਬ ਭਗੜਾਣਾ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਹ ਮੀਟਿੰਗ ਕਰਮਚਾਰੀ ਦਲ ਵੱਲੋਂ ਪ੍ਰਧਾਨ ਰੂਪਨਗਰ ਗੁਰਬਚਨ ਸਿੰਘ ਬੇਲੀ ਦੀ ਅਗਵਾਈ ਹੇਠ ਕਾਰਜਕਾਰੀ ਇੰਜੀਨੀਅਰ ਦਮਨਦੀਪ ਸਿੰਘ ਅਤੇ ਸੁਪਰਡੈਂਟ ਜਸਬੀਰ ਸਿੰਘ ਨਾਲ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਰੂਪਨਗਰ ਗੁਰਬਚਨ ਸਿੰਘ ਬੇਲੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਅਧਿਕਾਰੀਆਂ ਦੇ ਨਾਲ ਪੇ ਕਮਿਸ਼ਨ ਦਾ ਵਧਿਆ ਹੋਇਆ ਏਰੀਅਲ, ਸੇਵਾ ਮੁਕਤ ਮੁਲਾਜ਼ਮਾਂ, ਮੈਡੀਕਲ ਬਿਲਾਂ, ਕਮਾਈ ਛੁੱਟੀਆਂ, ਮੁਲਾਜ਼ਮਾਂ ਦੀਆਂ ਬਦਲੀਆਂ, ਪੈਂਡਿੰਗ ਬਿੱਲ ਖਜ਼ਾਨੇ ਤੋਂ ਪਾਸ ਕਰਵਾਉਣ, ਭੱਤਿਆਂ ਅਤੇ ਹੋਰ ਮੰਡਲ ਪੱਧਰੀ ਮੰਗਾਂ ਸਬੰਧੀ ਵਿਚਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਮੌਕੇ ਕਾਰਜਕਾਰੀ ਇੰਜੀਨੀਅਰ ਦਮਨਦੀਪ ਸਿੰਘ ਵੱਲੋਂ ਮੁਲਾਜ਼ਮਾਂ ਦੇ ਮਸਲਿਆਂ ਨੂੰ ਹੱਲ੍ਹ ਕਰਨ ਦਾ ਭਰੋਸਾ ਦਿਵਾਇਆ ਗਿਆ। ਕਰਮਚਾਰੀ ਦਲ ਵੱਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਇਸ ਮੀਟਿੰਗ ਵਿਚ ਸਰਹਿੰਦ ਕਨਾਲ ਪ੍ਰਧਾਨ ਜਸਵੀਰ ਸਿੰਘ ਜੋਗਾ, ਜਰਨਲ ਸਕੱਤਰ ਗੁਰਮੀਤ ਸਿੰਘ, ਪ੍ਰਧਾਨ ਜਲ ਖੋਜ ਪਰਮਜੀਤ ਸਿੰਘ, ਅਮਰਜੀਤ ਸਿੰਘ ਜਲ ਖੋਜ, ਹਰਮੇਸ਼ ਸਿੰਘ ਜਲ ਖੋਜ, ਸੁਰਿੰਦਰ ਸਿੰਘ ਹੈੱਡ ਵਰਕਸ, ਬਲਾਕ ਪ੍ਰਧਾਨ ਮਨਜੀਤ ਸਿੰਘ ਬੁੱਢਾ ਭੋਰਾ, ਜਨਰਲ ਸਕੱਤਰ ਸਤਵਿੰਦਰ ਸਿੰਘ ਸੋਢੀ, ਮੀਤ ਪ੍ਰਧਾਨ ਗੁਰਮੇਲ ਸਿੰਘ, ਮੋਰਿੰਡਾ ਪ੍ਰਧਾਨ ਗੁਰਮੀਤ ਸਿੰਘ ਆਦਿ ਹਾਜ਼ਰ ਸਨ।