ਮੋਰਿੰਡਾ ਦੇ ਚੇਅਰਪਰਸਨ ਤੇ ਵਾਇਸ ਚੇਅਰਮੈਨ ਨੇ ਚਾਰਜ ਸੰਭਾਲਿਆ
ਬਲਾਕ ਸੰਮਤੀ ਮੋਰਿੰਡਾ ਦੇ ਚੇਅਰਪਰਸਨ ਹਰਵਿੰਦਰ ਕੌਰ ਸੰਧੂ ਅਤੇ ਵਾਇਸ ਚੇਅਰਮੈਨ ਨਰਿੰਦਰ ਸਿੰਘ ਸੋਨੂੰ ਨੇ ਅਹੁਦੇ ਦਾ ਚਾਰਜ ਸੰਭਾਲਿਆ
Publish Date: Mon, 16 Mar 2026 06:39 PM (IST)
Updated Date: Mon, 16 Mar 2026 06:43 PM (IST)

ਜੋਲੀ ਸੂਦ, ਪੰਜਾਬੀ ਜਾਗਰਣ ਮੋਰਿੰਡਾ : ਬਲਾਕ ਸੰਮਤੀ ਮੋਰਿੰਡਾ ਦੇ ਨਵੇਂ ਬਣੇ ਚੇਅਰਪਰਸਨ ਬੀਬੀ ਹਰਵਿੰਦਰ ਕੌਰ ਸੰਧੂ ਅਤੇ ਵਾਇਸ ਚੇਅਰਮੈਨ ਨਰਿੰਦਰ ਸਿੰਘ ਸੋਨੂੰ ਨਿਹੰਗ ਕੋਟਲਾ ਨੇ ਸੋਮਵਾਰ ਨੂੰ ਸੈਂਕੜੇ ਪੰਚਾਂ, ਸਰਪੰਚਾਂ ਦੀ ਹਾਜ਼ਰੀ ਵਿਚ ਆਪਣੇ ਅਹੁਦਿਆ ਦਾ ਚਾਰਜ ਸੰਭਾਲਿਆ। ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਉਨ੍ਹਾਂ ਦੇ ਸਪੁੱਤਰ ਨਵਜੀਤ ਸਿੰਘ ਨਵੀ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸੰਮਤੀ ਦੇ ਨਵੇਂ ਬਣੇ ਚੇਅਰਪਰਸਨ ਬੀਬੀ ਹਰਵਿੰਦਰ ਕੌਰ ਸੰਧੂ ਅਤੇ ਵਾਇਸ ਚੇਅਰਮੈਨ ਨਰਿੰਦਰ ਸਿੰਘ ਸੋਨੂੰ ਨੂੰ ਵਧਾਈਆਂ ਦਿੱਤੀਆਂ ਅਤੇ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੌਕੇ ਨਵੇਂ ਬਣੇ ਚੇਅਰਪਰਸਨ ਹਰਵਿੰਦਰ ਕੌਰ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਆਖਿਆ ਕਿ ਉਨ੍ਹਾਂ ਦਾ ਮੁੱਖ ਮਕਸਦ ਆਪਣੇ ਇਲਾਕੇ ਦਾ ਸਰਬਪੱਖੀ ਵਿਕਾਸ ਕਰਨਾ ਅਤੇ ਰੁਕੇ ਹੋਏ ਕਾਰਜ ਪੁਰੇ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਪਾਰਟੀ ਬਾਜੀ ਤੋਂ ਉਪਰ ਉਠ ਕੇ ਸਾਰੇ ਪਿੰਡਾਂ ਦੇ ਵਿਕਾਸ ਲਈ ਪੁਰੇ ਯਤਨ ਕਰਨਗੇ। ਉਨ੍ਹਾਂ ਬਲਾਕ ਦੇ ਸਮੂਹ ਪੰਚਾ, ਸਰਪੰਚਾਂ ਅਤੇ ਪਤਵੰਤੇ ਸੱਜਣਾਂ ਨੂੰ ਕਿਹਾ ਕਿ ਉਹ ਅਪਣੇ ਪਿੰਡਾਂ ਦੇ ਵਿਕਾਸ ਲਈ ਨਿਧੜਕ ਹੋ ਕੇ ਮੈਨੂੰ ਮਿਲ ਸਕਦੇ ਹਨ ਅਤੇ ਆਪਣੀ ਸਮੱਸਿਆ ਰੱਖ ਸਕਦੇ ਹਨ। ਇਸ ਮੌਕੇ ਬਲਾਕ ਤੇ ਪੰਚਾਇਤ ਵਿਕਾਸ ਅਫ਼ਸਰ ਹਰਕੀਰਤ ਸਿੰਘ, ਪੰਚਾਇਤ ਸਕੱਤਰ ਯੂਨੀਅਨ ਦੇ ਪ੍ਰਧਾਨ ਬਹਾਦਰ ਸਿੰਘ ਸਮਾਣਾ ਨੇ ਸਮੂਹ ਸਟਾਫ ਮੈਂਬਰਾਂ ਸਮੇਤ ਚੇਅਰਪਰਸਨ ਬੀਬੀ ਹਰਵਿੰਦਰ ਕੌਰ ਸੰਧੂ ਅਤੇ ਵਾਇਸ ਚੇਅਰਮੈਨ ਨਰਿੰਦਰ ਸਿੰਘ ਸੋਨੂੰ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਸਨਮਾਨ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਪਨਗ੍ਰੇਨ ਪੰਜਾਬ ਦੇ ਸਾਬਕਾ ਚੇਅਰਮੈਨ ਬੰਤ ਸਿੰਘ ਕਲਾਰਾਂ, ਜ਼ਿਲ੍ਹਾ ਯੋਜਨਾ ਬੋਰਡ ਮੋਹਾਲੀ ਦੇ ਸਾਬਕਾ ਚੇਅਰਮੈਨ ਵਿਜੇ ਸ਼ਰਮਾ ਟਿੰਕੂ,ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਦੇ ਮੀਤ ਪ੍ਰਧਾਨ ਹਰਮਿੰਦਰ ਸਿੰਘ ਲੱਕੀ, ਸਾਬਕਾ ਚੇਅਰਮੈਨ ਨਰਿੰਦਰ ਸਿੰਘ ਮਾਵੀ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਵਿੰਦਰ ਸਿੰਘ ਕਕਰਾਲੀ, ਲੈਂਡ ਮਾਰਗੇਜ਼ ਬੈਂਕ ਦੇ ਵਾਇਸ ਚੇਅਰਮੈਨ ਕਰਨੈਲ ਸਿੰਘ ਜੀਤ, ਬਲਾਕ ਕਾਂਗਰਸ ਕਮੇਟੀ ਮੋਰਿੰਡਾ ਦੇ ਪ੍ਰਧਾਨ ਦਰਸ਼ਨ ਸਿੰਘ ਸੰਧੂ,ਨਗਰ ਕੌਂਸਲ ਮੋਰਿੰਡਾ ਦੇ ਸਾਬਕਾ ਪ੍ਰਧਾਨ ਹਰੀਪਾਲ, ਸਾਬਕਾ ਕੌਂਸਲਰ ਮਹਿੰਦਰ ਸਿੰਘ ਢਿੱਲੋਂ, ਸਿਟੀ ਕਾਂਗਰਸ ਮੋਰਿੰਡਾ ਦੇ ਪ੍ਰਧਾਨ ਧਰਮਪਾਲ ਥੱਮਣ, ਬਲਾਕ ਸੰਮਤੀ ਮੋਰਿੰਡਾ ਦੇ ਨਵੇਂ ਬਣੇ ਮੈਂਬਰ ਤੇਜਿੰਦਰ ਸਿੰਘ ਸੋਨੂੰ, ਹਰਕੀਰਤ ਸਿੰਘ ਮੜੌਲੀ ਕਲਾਂ,ਰਣਜੀਤ ਕੌਰ ਬੰਨ ਮਾਜਰਾ, ਵਿਕਾਸ ਫੂਲ ਕਾਈਨੌਰ, ਬਲਵਿੰਦਰ ਸਿੰਘ ਰੰਗੀਆਂ, ਸੁਰਿੰਦਰ ਕੌਰ ਦਾਤਾਰਪੁਰ, ਸੁਰਜੀਤ ਸਿੰਘ ਬਲਦੇਵ ਨਗਰ, ਜਸਵਿੰਦਰ ਕੌਰ ਮੂੰਡੀਆਂ, ਪ੍ਰਿੰਸੀਪਲ ਸਿੰਘ ਉਇਂਦ, ਦਵਿੰਦਰ ਕੌਰ ਬੂਰਮਾਜਰਾ, ਗੁਰਚਰਨ ਕੌਰ ਸੀਹੋਂ ਮਾਜਰਾ, ਮਨਦੀਪ ਕੌਰ ਬਹਿਰਾਮਪੁਰ ਜ਼ਿਮੀਂਦਾਰਾ, ਕਿਰਨਜੀਤ ਕੌਰ ਚਿੰਤਗੜ, ਗੁਰਚਰਨ ਸਿੰਘ ਮੰਦਵਾੜਾ,( ਸਾਰੇ ਬਲਾਕ ਸੰਮਤੀ ਮੈਂਬਰ,) ਜਗਤਾਰ ਸਿੰਘ ਸਰਪੰਚ ਸਹੇੜੀ, ਮਨਵੀਰ ਸਿੰਘ ਸਰਪੰਚ ਰਾਮਗੜ੍ਹ ਮੰਡਾਂ, ਨਰਾਤਾ ਸਿੰਘ ਹਰਨੌਲੀ, ਗੁਰਜੀਤ ਸਿੰਘ ਜੀਤੀ, ਜਗਤਾਰ ਸਿੰਘ ਅਰਨੌਲੀ, ਨਰਿੰਦਰ ਕੁਮਾਰ ਸਰਪੰਚ ਬ੍ਰਾਹਮਣ ਮਾਜਰਾ,ਅਮਨ ਸਰਪੰਚ ਭਿਉਰਾ, ਸੁਨੀਲ ਕੁਮਾਰ ਸਰਪੰਚ ਰੰਗੀਲਪੁਰ, ਕੈਂਪ ਜੋਗਿੰਦਰ ਸਿੰਘ ਮੰਦਵਾੜਾ, ਜਰਨੈਲ ਸਿੰਘ ਸਰਪੰਚ ਬੱਲਾਂ, ਵਿੰਦਰਜੀਤ ਸਰਪੰਚ ਰੰਗੀਆਂ, ਹਰਵਿੰਦਰ ਸਿੰਘ ਸਰਪੰਚ ਕੋਟਲਾ, ਗੁਰਦੀਪ ਸਿੰਘ ਮਾਨਖੇੜੀ ਬਲਵਿੰਦਰ ਸਿੰਘ ਚਲਾਕੀ,ਗੁਰਦਾਸ ਸਿੰਘ ਦੁਮਣਾ ਆਦਿ ਪੰਚ ਸਰਪੰਚ ਅਤੇ ਪਤਵੰਤੇ ਸੱਜਣ ਹਾਜ਼ਰ ਸਨ।