ਬਾਬਾ ਸਾਹਿਬ ਸਿੰਘ ਗੱਤਕਾ ਅਖਾੜਾ ਮਨਸੂਰਾ ਦੀ ਟੀਮ ਅੱਵਲ
ਗੱਤਕਾ ਵਿਚ ਬਾਬਾ ਸਾਹਿਬ ਸਿੰਘ ਗੱਤਕਾ ਅਖਾੜਾ ਮਨਸੂਰਾ ਨੇ ਪ੍ਰਾਪਤ ਕੀਤਾ ਪਹਿਲਾ ਸ
Publish Date: Mon, 16 Mar 2026 05:57 PM (IST)
Updated Date: Mon, 16 Mar 2026 06:01 PM (IST)

ਗੁਰਮੁੱਖ ਸਿੰਘ ਸਲਾਹਪੁਰੀ, ਪੰਜਾਬੀ ਜਾਗਰਣ ਬੇਲਾ : ਬ੍ਰਹਮ ਗਿਆਨੀ ਬਾਬਾ ਕਰਤਾਰ ਸਿੰਘ, ਬਾਬਾ ਸਰਦੂਲ ਸਿੰਘ, ਬਾਬਾ ਅਮਰ ਸਿੰਘ ਭੈਰੋ ਮਾਜਰਾ, ਬਾਬਾ ਮਹਿੰਦਰ ਸਿੰਘ ਧਿਆਨੂੰ ਮਾਜਰਾ ਅਤੇ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆ ਦੀ ਯਾਦ ਵਿਚ ਸਤਲੁੱਜ ਦਰਿਆ ਦੇ ਬੰਨ੍ਹ ਦਾਉਦਪੁਰ ਦੇ ਸਾਹਮਣੇ 28ਵੇਂ ਮਹਾਨ ਸੰਤ ਸਮਾਗਮ ਦੌਰਾਨ ਗੱਤਕਾ ਮੁਕਾਬਲੇ ਕਰਵਾਏ ਗਏ। ਇਹ ਗੱਤਕਾ ਮੁਕਾਬਲ ਮੌਜੂਦਾ ਮੁੱਖੀ ਬਾਬਾ ਸੁੱਖਪਾਲ ਸਿੰਘ ਭੈਰੋਮਾਜਰਾ ਵਾਲਿਆਂ ਦੀ ਰੇਖ ਦੇਖ ਹੇਠ ਕਰਵਾਏ ਗਏ। ਇਨਾਂ ਮੁਕਾਬਲਿਆਂ ਵਿਚ ਬਾਬਾ ਸਾਹਿਬ ਸਿੰਘ ਗੱਤਕਾ ਅਖਾੜਾ ਮਨਸੂਰਾ ਦੀ ਟੀਮ ਨੇ ਪਹਿਲਾ, ਰਣਜੀਤ ਗੱਤਕਾ ਅਖਾੜਾ ਕਰਤਾਰਪੁਰ ਦੀ ਟੀਮ ਨੇ ਦੂਸਰਾ ਅਤੇ ਬਾਬਾ ਬੁੱਢਾ ਗੱਤਕਾ ਅਖਾੜਾ ਫਹਿਤਗੜ੍ਹ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਕਰਵਾਏ ਸੋਟੀ ਮੁਕਾਬਲੇ ਵਿਚ ਗੁਰਪ੍ਰੀਤ ਸਿੰਘ ਨੇ ਪਹਿਲਾ, ਗੁਰਜੰਟ ਸਿੰਘ ਰਸੀਦਪੁਰ ਨੇ ਦੂਸਰਾ ਅਤੇ ਗਗਨਦੀਪ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਜੇਤੂ ਟੀਮਾਂ ਤੇ ਖਿਡਾਰੀਆਂ ਨੂੰ ਸ਼ੀਲਡ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤੇ ਗਏ। ਇਸ ਦੌਰਾਨ ਬੱਚਿਆਂ ਦੇ ਗੁਰਬਾਣੀ ਕੰਠ, ਧਾਰਮਿਕ ਅਤੇ ਕੁਇਜ਼ ਮੁਕਾਬਲੇ ਵੀ ਕਰਵਾਏ ਗਏ। ਇਨ੍ਹਾਂ ਬੱਚਿਆਂ ਨੂੰ ਕਾਪੀਆਂ, ਪੈੱਨ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਪ੍ਰਬੰਧਕ ਕਮੇਟੀ ਤੋਂ ਡਾ.ਅਵਤਾਰ ਸਿੰਘ ਘੁੰਮਣ, ਬਾਬਰ ਸਿੰਘ ਨਰਿੰਦਰ ਸਿੰਘ ਮਿੰਟਾ ਬਜੀਦਪੁਰ, ਕੁਲਜਿੰਦਰਜੀਤ ਸਿੰਘ ਬੰਬਰ ਸ਼੍ਰੀ ਚਮਕੌਰ ਸਾਹਿਬ, ਸਾਬਕਾ ਸਰਪੰਚ ਭਾਗ ਸਿੰਘ ਦਾਉਦਪੁਰ, ਪਰਮਿੰਦਰ ਸਿੰਘ ਦਸਤਾਰ ਕੋਚ ਰਸੀਦਪੁਰ, ਗੱਤਕਾ ਕੋਚ ਗੁਰਵਿੰਦਰ ਸਿੰਘ ਘਨੌਲੀ, ਗੱਤਕਾ ਕੋਚ ਸਹਿਰੀ ਸਿੰਘ ਭਾਵਰੀ, ਨਰਿੰਦਰਪਾਲ ਸਿੰਘ ਫਰੀਦਕੋਟ, ਜੰਗਪ੍ਰੀਤ ਸਿੰਘ, ਅਮੋਲਕਪ੍ਰੀਤ ਕੌਰ ਰੂਪਨਗਰ, ਸਹਿਯਾਦ ਕੌਰ, ਪ੍ਰਦੀਪ ਸਿੰਘ, ਗੁਰਪ੍ਰੀਤ ਸਿੰਘ ਬਜੀਦਪੁਰ, ਸੁਰਿੰਦਰ ਸਿੰਘ ਰਸੀਦਪੁਰ, ਲਖਵੀਰ ਸਿੰਘ ਲੱਖੀ, ਪ੍ਰਦੀਪ ਸਿੰਘ ਦੀਪੂ ਆਦਿ ਹਾਜ਼ਰ ਸਨ।