ਸਰਹੰਦ ਨਹਿਰ ਦੀ ਸੁਰੱਖਿਆ ਦੀਵਾਰ ਨੂੰ ਬਨਾਉਣ ਦਾ ਕੰਮ ਸ਼ੁਰੂ ਰਾਹਗੀਰਾਂ ਨੂੰ ਆਇਆ ਸੁੱਖ ਦਾ ਸਾਹ
ਸਰਹੰਦ ਨਹਿਰ ਦੀ ਸੁਰੱਖਿਆ ਦੀਵਾਰ ਨੂੰ ਬਨਾਉਣ ਦਾ ਕੰਮ ਸ਼ੁਰੂ ਰਾਹਗੀਰਾਂ ਨੂੰ ਆਇਆ ਸੁੱਖ ਦਾ ਸਾਹ
Publish Date: Fri, 13 Mar 2026 05:14 PM (IST)
Updated Date: Fri, 13 Mar 2026 05:15 PM (IST)

ਸੁਰੱਖਿਆ ਦੀਵਾਰ 2023 ਦੇ ਜੁਲਾਈ ਮਹੀਨੇ ਦੌਰਾਨ ਅੱਧੀ ਦਰਜਨ ਥਾਵਾਂ ਤੇ ਨੁਕਸਾਨੀ ਗਈ ਸੀ। ਲਖਵੀਰ ਖਾਬੜਾ, ਪੰਜਾਬੀ ਜਾਗਰਣ ਰੂਪਨਗਰ : ਲੋਕ ਨਿਰਮਾਣ ਵਿਭਾਗ ਰੂਪਨਗਰ ਵੱਲੋਂ ਜੁਲਾਈ 2023 ਵਿਚ ਭਾਰੀ ਬਰਸਾਤ ਕਾਰਨ ਸਰਹੰਦ ਨਹਿਰ ਦੀ ਕਰੀਬ 500 ਮੀਟਰ ਲੰਬੀ ਸੁਰੱਖਿਆ ਦੀਵਾਰ ਦੇ ਨਵਨਿਰਮਾਣ ਦਾ ਕੰਮ ਸ਼ੁਰੂ ਹੋਣ ਨਾਲ ਰਾਹਗੀਰਾਂ ਨੂੰ ਸੁੱਖ ਦਾ ਸਾਹ ਆਇਆ ਹੈ। ਇਸ ਨਵਨਿਰਮਾਣ ‘ਤੇ 3.5 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਸੁਰੱਖਿਆ ਦੀਵਾਰ ਦਾ ਬੇਸ ਧਰਤੀ ਦੀ ਸਤ੍ਹਾ ’ਤੇ ਹੀ ਤਿਆਰ ਕੀਤਾ ਜਾ ਰਿਹਾ ਹੈ, ਕਿਉਕਿ ਬਰਸਾਤ ਦੇ ਦਿਨਾਂ ਦੌਰਾਨ ਮਿੱਟੀ ਖਿਸਕਣ ਅਤੇ ਪਾਣੀ ਦੇ ਪ੍ਰਭਾਵ ਕਾਰਨ ਕਾਫ਼ੀ ਹੱਦ ਤੱਕ ਨੁਕਸਾਨਗ੍ਰਸਤ ਹੋ ਜਾਂਦੀ ਸੀ ਹੁਣ ਇਸ ਦਾ ਬੇਸ ਧਰਤੀ ਤੋਂ ਲਗਭਗ 10 ਤੋਂ 12 ਫੁੱਟ ਹੇਠਾਂ ਤੱਕ ਖੁਦਾਈ ਕਰਕੇ ਤਿਆਰ ਕੀਤਾ ਜਾ ਰਿਹਾ ਹੈ। ਉੱਧਰ ਸ਼ਹਿਰ ਵਾਸੀ ਜਸਵੀਰ ਸਿੰਘ,ਗੁਰਦੇਵ ਸਿੰਘ,ਸਤਨਾਮ ਸਿੰਘ ਨੇ ਮੰਗ ਕੀਤੀ ਕਿ ਸਰਹੰਦ ਨਹਿਰ ਦੀ 2023 ਦੀ ਬਰਸਾਤ ਵਿਚ ਕਰੀਬ ਸਾਰੀ ਹੀ ਸੁਰੱਖਿਆ ਦੀਵਾਰ ਨੂੰ ਨੁਕਸਾਨ ਪਹੁੰਚਿਆ ਸੀ ਜੇਕਰ ਪੈਦਲ ਚੱਲ ਕੇ ਵੇਖਿਆ ਜਾਵੇ ਤਾਂ ਸੜਕ ਤੋਂ ਕੰਧ ਪਿੱਛੇ ਹਟੀ ਦਿਖਾਈ ਦੇਵੇਗੀ । ਉਨ੍ਹਾਂ ਕਿਹਾਕਿ ਪ੍ਰਸ਼ਾਸ਼ਨ ਨੂੰ ਅਪੀਲ ਹੈ ਕਿ ਪਟਵਾਰ ਖਾਨੇ ਤੋਂ ਲੈ ਕੇ ਨਗਰ ਕੌਸਲ ਤੱਕ ਸਾਰੀ ਦਾ ਨਵਨਿਰਮਾਣ ਕੀਤਾ ਜਾਵੇ ਜੇਕਰ ਇਸੇ ਤਰਾਂ ਹੀ ਰਹਿ ਗਈ ਤਾਂ ਬਰਸਾਤ ਵਿਚ ਕੁੰਝ ਵੀ ਹੋ ਸਕਦਾ ਹੈ। ਡੱਬਾ ਸੁਰੱਖਿਆ ਦੀਵਾਰ ਪੰਜ ਥਾਵਾਂ ਤੋਂ ਟੁੱਟੀ ਹੋਈ ਹੈ। ਸਰਹਿੰਦ ਨਹਿਰ ਦੀ ਸੁਰੱਖਿਆ ਕੰਧ ਨਗਰ ਕੌਂਸਲ ਦਫ਼ਤਰ ਨੇੜੇ ਤੋਂ ਪਟਵਾਰ ਚੌਕ ਤੱਕ ਪੰਜ ਥਾਵਾਂ ’ਤੇ ਟੁੱਟੀ ਹੋਈ ਹੈ।ਲੋਕ ਨਿਰਮਾਣ ਵਿਭਾਗ ਨੇ ਪਹਿਲਾ ਡਾ.ਅੰਬੇਦਕਰ ਭਵਨ ਦੇ ਨੇੜੇ ਥੋੜ੍ਹੇ ਜਿਹੇ ਨੁਕਸਾਨੇ ਗਏ ਹਿੱਸੇ ਦੀ ਹੀ ਮੁਰੰਮਤ ਕੀਤੀ ਗਈ ਸੀ । ਬਾਕੀ ਸਾਰੀਆਂ ਟੁੱਟੀਆਂ ਸੁਰੱਖਿਆ ਦੀਵਾਰਾਂ ਪੈਦਲ ਚੱਲਣ ਵਾਲਿਆਂ ਲਈ ਖ਼ਤਰਾ ਬਣੀਆ ਹੋਈਆ ਸਨ ਹੁਣ ਨਵਨਿਰਮਾਣ ਹੋਣ ਨਾਲ ਆਉਣ ਜਾਣ ਵਾਲੇ ਰਾਹਗੀਰਾਂ ਲਈ ਸੁਰੱਖਿਅਤ ਬਣ ਜਾਵੇਗੀ ਡੱਬਾ ਟੈਂਪੂ ਚਾਲਕ ਦੀ ਟੁੱਟੀ ਸੁਰੱਖਿਆ ਕੰਧ ਤੋਂ ਡਿੱਗ ਕੇ ਮੌਤ ਹੋ ਗਈ 7 ਜਨਵਰੀ 2024 ਨੂੰ, ਇੱਕ ਥਾਰ ਕਾਰ ਦੀ ਮਹਿਲਾ ਡਰਾਈਵਰ ਨੇ ਨਗਰ ਕੌਂਸਲ ਦੇ ਨੇੜੇ ਇੱਕ ਟੈਂਪੂ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਫਿਰ ਸੁਰੱਖਿਆ ਦੀਵਾਰ ਟੁੱਟਣ ਕਾਰਨ ਟੈਂਪੂ ਸਿੱਧਾ ਨਹਿਰ ਵਿਚ ਜਾ ਡਿੱਗਿਆ। ਉਦੋਂ ਸਾਬਕਾ ਫੌਜੀ ਕਰਮ ਸਿੰਘ ਜੋ ਕਿ ਟੈਂਪੂ ਚਲਾ ਰਿਹਾ ਸੀ, ਟੈਂਪੂ ਸਮੇਤ ਨਹਿਰ ਦੇ ਕਰੀਬ 35 ਫੁੱਟ ਹੇਠਾਂ ਪਾਣੀ ਵਿਚ ਜਾ ਡਿੱਗਿਆ। ਉਸ ਦੀ ਮੌਤ ਹੋ ਗਈ ਅਤੇ ਉਸ ਦੀ ਲਾਸ਼ ਕਈ ਦਿਨਾਂ ਬਾਅਦ ਸਰਹਿੰਦ ਨਹਿਰ ਵਿੱਚੋਂ ਮਿਲੀ। ਡੱਬਾ ਸੁਰੱਖਿਆ ਵਾਲ ਦਾ ਕੰਮ ਚੱਲ ਰਿਹਾ: ਜੇ.ਈ ਬਲਜੀਤ ਸਿੰਘ ਲੋਕ ਨਿਰਮਾਣ ਵਿਭਾਗ ਦੇ ਜੇਈ ਬਲਜੀਤ ਸਿੰਘ ਨੇ ਕਿਹਾ ਕਿ ਸੁਰੱਖਿਆ ਦੀਵਾਰ ਦੇ ਨਵਨਿਰਮਾਣ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾਕਿ ਦੀਵਾਰ ਨੂੰ ਕੰਕਰੀਟ ਨਾਲ ਤਿਆਰ ਕੀਤਾ ਜਾ ਰਿਹਾ ਹੈ ਤਾਂ ਕਿ ਮੁੜ ਸਮੱਸਿਆ ਨਾਲ ਆਵੇ।