ਇਮਾਨਦਾਰੀ ਅਜੇ ਵੀ ਕਾਇਮ, ਮਿਲੇ ਰੁਪਏ ਕੀਤੇ ਵਾਪਸ
ਇਮਾਨਦਾਰੀ ਮਿਸਾਲ ਕੀਤੀ ਕਾਇਮ, ਮਿਲੇ ਰੁਪਏ ਕੀਤੇ ਵਾਪਸ
Publish Date: Thu, 12 Mar 2026 04:10 PM (IST)
Updated Date: Thu, 12 Mar 2026 04:12 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰੂਪਨਗਰ : ਰੂਪਨਗਰ ਵਿਖੇ ਉਸ ਸਮੇਂ ਇਮਾਨਦਾਰੀ ਦੀ ਮਿਸਾਲ ਦੇਖਣ ਨੂੰ ਮਿਲੀ ਜਦੋਂ ਸੜਕ ਤੋਂ ਮਿਲੇ ਰੁਪਏ ਉਸ ਦੇ ਮਾਲਿਕ ਨੂੰ ਵਾਪਸ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਰਨੈਲ ਸਿੰਘ ਨੇ ਦੱਸਿਆ ਕਿ ਉਹ ਰੂਪਨਗਰ ਮਿੰਨੀ ਸਕੱਤਰੇਤ ਵਿਖੇ ਡਿਊਟੀ ਕਰਦਾ ਹੈ। ਉਸ ਨੇ ਦੱਸਿਆ ਕਿ ਉਸ ਨੂੰ ਬੁੱਧਵਾਰ ਸ਼ਾਮ ਨੂੰ ਕਾਲਜ ਤੋਂ ਕਲਿਆਣ ਸਿਨੇਮਾ ਰੋਡ ’ਤੇ ਸੜਕ ਤੋਂ 23,000 ਰੁਪਏ ਡਿੱਗੇ ਮਿਲੇ। ਉਸ ਨੇ ਦੱਸਿਆ ਕਿ ਉਸ ਨੇ ਇਸ ਸਬੰਧੀ ਆਸਪਾਸ ਦੇ ਦੁਕਾਨਦਾਰਾਂ ਤੋਂ ਪੁੱਛਿਆ। ਸ਼ਾਮ ਨੂੰ ਉਕਤ ਵਿਅਕਤੀ ਆਪਣੇ ਰੁਪਏ ਲੱਭਦਾ ਹੋਇਆ ਸਥਾਨਕ ਕਲਿਆਣ ਸਿਨੇਮਾ ਦੀ ਮਾਰਕੀਟ ਕੋਲ ਪਹੁੰਚਿਆ ਜੋ ਕਿ ਰੁਪਏ ਡਿੱਗਣ ਦੇ ਕਾਰਨ ਕਾਫੀ ਪਰੇਸ਼ਾਨ ਸੀ। ਕਰਨੈਲ ਸਿੰਘ ਨੇ ਦੱਸਿਆ ਕਿ ਉਸ ਨੇ ਵਿਅਕਤੀ ਨੂੰ ਸਥਾਨਕ ਦੁਕਾਨਦਾਰਾਂ ਦੇ ਸਾਹਮਣੇ ਉਸ ਦੇ ਰੁਪਏ ਵਾਪਸ ਕਰ ਦਿੱਤੇ।