ਯੂਥ ਕਾਂਗਰਸੀ ਆਗੂ ਤਰਨੀ ਅੱਜ ਹੋਣਗੇ ਅਕਾਲੀ ਦਲ ’ਚ ਸ਼ਾਮਲ
ਯੂਥ ਕਾਂਗਰਸੀ ਆਗੂ ਤਰਨੀ ਅੱਜ ਹੋਣਗੇ ਅਕਾਲੀ ਦਲ ਵਿਚ ਸ਼ਾਮਲ
Publish Date: Mon, 09 Mar 2026 06:45 PM (IST)
Updated Date: Mon, 09 Mar 2026 06:48 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਵਿਧਾਨ ਸਭਾ ਹਲਕਾ ਰੂਪਨਗਰ ਦੇ ਇੰਚਾਰਜ ਬਰਿੰਦਰ ਸਿੰਘ ਢਿੱਲੋਂ ਦੇ ਨਜ਼ਦੀਕੀ ਨੌਜਵਾਨ ਆਗੂ ਤਰਨਜੀਤ ਸਿੰਘ ਤਰਨੀ ਅੱਜ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣਗੇ । ਇਹ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਦੱਸਿਆ ਕਿ ਯੂਥ ਕਾਂਗਰਸੀ ਆਗੂ ਤਰਨੀ ਗਿਆਨੀ ਜ਼ੈਲ ਸਿੰਘ ਨਗਰ ਮਾਰਕੀਟ ਦੇ ਵੀ ਪ੍ਰਧਾਨ ਹਨ ਅਤੇ 10 ਮਾਰਚ ਸ਼ਾਮ 5 ਵਜੇ ਉਹ ਸਾਥੀਆਂ ਸਮੇਤ ਗਿਆਨੀ ਜ਼ੈਲ ਸਿੰਘ ਨਗਰ ਮਾਰਕੀਟ ਵਿਚ ਹੀ ਇਕ ਸਮਾਗਮ ਵਿਚ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਦੀ ਹਾਜ਼ਰੀ ਵਿਚ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣਗੇ ।