ਹਾਦਸੇ ’ਚ ਸਕੂਟਰ ਸਵਾਰ ਦੀ ਮੌਤ, ਮਾਮਲਾ ਦਰਜ
ਕਾਰ ਤੇ ਸਕੂਟਰ ਦੀ ਟੱਕਰ ਵਿਚ ਸਕੂਟਰ ਸਵਾਰ ਦੀ ਮੌਤ, ਮਾਮਲਾ ਦਰਜ
Publish Date: Fri, 06 Mar 2026 07:18 PM (IST)
Updated Date: Fri, 06 Mar 2026 07:21 PM (IST)
ਪੱਤਰ ਪ੍ਰੇਰਕ,ਪੰਜਾਬੀ ਜਾਗਰਣ,ਮੋਰਿੰਡਾ : ਮੋਰਿੰਡਾ ਮੁੱਖ ਮਾਰਗ ਤੇ ਇੱਕ ਕਾਰ ਅਤੇ ਸਕੂਟਰ ਵਿਚਕਾਰ ਹੋਏ ਸੜਕ ਹਾਦਸੇ ਵਿਚ ਸਕੂਟਰ ਚਾਲਕ ਦਿਲਬਾਗ ਸਿੰਘ ਵਾਸੀ ਪਿੰਡ ਰੰਗੀਆ ਦੀ ਮੌਤ ਹੋ ਗਈ। ਮੋਰਿੰਡਾ ਪੁਲਿਸ ਨੇ ਕਾਰ ਚਾਲਕ ਦੀਦਾਰ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਸਿਟੀ ਮੋਰਿੰਡਾ ਦੇ ਐਸਐਚਓ ਗੁਰਮੁਖ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਵਾਸੀ ਪਿੰਡ ਰੰਗੀਆ ਨੇ ਬਿਆਨ ਦਰਜ ਕਰਵਾਏ ਕਿ ਉਹ ਅਤੇ ਉਸ ਦਾ ਭਰਾ ਮੋਰਿੰਡਾ ਵਿਖੇ ਦੁੱਧ ਪਾਉਣ ਜਾ ਰਿਹਾ ਸੀ ਤਾਂ ਉਸ ਦੇ ਅੱਗੇ ਉਸਦਾ ਭਰਾ ਦਿਲਬਾਗ ਸਿੰਘ ਆਪਣੇ ਸਕੂਟਰ ਤੇ ਉਸਦੇ ਅੱਗੇ ਜਾ ਰਿਹਾ ਸੀ। ਸੁਖਵਿੰਦਰ ਸਿੰਘ ਨੇ ਦੱਸਿਆ ਕਿ ਵਿਸ਼ਵਕਰਮਾ ਚੌਕ ਤੋਂ ਚਮਕੌਰ ਸਾਹਿਬ ਚੌਂਕ ਦੇ ਵਿਚਕਾਰ ਸਾਹਮਣੇ ਤੋਂ ਆ ਰਹੀ ਇੱਕ ਕਾਰ ਨੰਬਰ ਐਚ ਆਰ 01- 8877 ਉਸ ਦੇ ਭਰਾ ਦੇ ਸਕੂਟਰ ਨਾਲ ਟਕਰਾ ਗਈ ਜਿਸ ਨਾਲ ਉਹ ਸੜਕ ਤੇ ਡਿੱਗ ਪਿਆ ਤੇ ਬੇਹੋਸ਼ ਹੋ ਗਿਆ। ਕਾਰ ਚਾਲਕ ਕਾਰ ਤੋਂ ਬਾਹਰ ਆਇਆ ਆਪਣਾ ਨਾਮ ਦੀਦਾਰ ਸਿੰਘ ਵਾਸੀ ਨਕਟਾ, ਜ਼ਿਲ੍ਹਾ ਸੰਗਰੂਰ ਦੱਸਿਆ ਜੋ ਬਾਅਦ ’ਚ ਫਰਾਰ ਹੋ ਗਿਆ। ਉਸ ਨੇ ਦੱਸਿਆ ਕਿ ਦਿਲਬਾਗ ਸਿੰਘ ਨੂੰ ਸਰਕਾਰੀ ਹਸਪਤਾਲ ਮੋਰਿੰਡਾ ਵਿਖੇ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲਿਸ ਨੇ ਕਾਰ ਚਾਲਕ ਦੀਦਾਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ।