ਰੂਪਨਗਰ ਤੋਂ ਵਿਧਾਨ ਸਭਾ ਦੇ ਘਿਰਾਓ ਲਈ ਕਾਂਗਰਸੀ ਆਗੂ ਹੋਏ ਰਵਾਨਾ
ਰੂਪਨਗਰ ਤੋਂ ਵਿਧਾਨ ਸਭਾ ਦੇ ਘਿਰਾਓ ਲਈ ਕਾਂਗਰਸੀ ਆਗੂ ਹੋਏ ਰਵਾਨਾਂ
Publish Date: Fri, 06 Mar 2026 03:54 PM (IST)
Updated Date: Fri, 06 Mar 2026 03:57 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਪੰਜਾਬ ਕਾਂਗਰਸ ਦੇ ਸੱਦੇ ‘ਤੇ ਜ਼ਿਲ੍ਹਾ ਕਾਂਗਰਸ ਰੂਪਨਗਰ ਵੱਲੋ ਪੰਜਾਬ ਵਿਧਾਨ ਸਭਾ ਦੇ ਘਿਰਾਓ ਲਈ 500 ਵਰਕਰਾ ਦਾ ਇੱਕ ਜੱਥਾ ਚੰਡੀਗੜ੍ਹ ਲਈ ਸ਼ੁੱਕਰਵਾਰ ਨੂੰ ਰਵਾਨਾ ਹੋਇਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਸ ਤਰ੍ਹਾ ਦਾ ਮਹੌਲ ਸਿਰਜਿਆ ਹੋਇਆ ਹੈ ਉਸ ਨਾਲ ਪੰਜਾਬ ਦਾ ਹਰ ਨਾਗਰਿਕ ਦੁਖੀ ਹੈ ਪੰਜਾਬ ਦੇ ਅਮਨ ਕਾਨੂੰਨ ਦੀਆਂ ਗੈਂਗਸਟਰਾਂ ਵੱਲੋ ਜਿਸ ਤਰ੍ਹਾਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ,ਪੰਜਾਬ ਦਾ ਕੋਈ ਵੀ ਬੰਦਾ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਉਨ੍ਹਾਂ ਕਿਹਾਕਿ ਸਰਕਾਰ ਹਰ ਮੁੱਦੇ ਚਾਹੇ ਉਹ ਨਸ਼ਿਆਂ ਦਾ ਹੋਵੇ, ਨੌਕਰੀਆਂ ਦਾ ਹੋਵੇ ,ਚਾਹੇ ਉਹ ਉਨ੍ਹਾਂ ਵੱਲੋਂ ਕੀਤੇ ਝੂਠੇ ਵਾਅਦਿਆਂ ਜਿਸ ਵਿਚ ਆਪ ਸਰਕਾਰ ਵਲੋ ਔਰਤਾਂ ਨੂੰ ਮਿਲਣ ਵਾਲੇ 1000 ਰੁਪਏ ਜਿਸ ਦਾ ਕੀਂ ਹੁਣ ਤੱਕ ਦਾ ਕੁੱਲ ਬਕਾਇਆ 48000 ਬਣਦਾ ਦਾ ਹੋਵੇ ਜਿਸ ਨੂੰ ਉਹ ਦੇਣ ਵਿਚ ਫੇਲ੍ਹ ਰਹੀ ਹੈ ਅਤੇ ਇਸ ਬੋਲੀ ਸਰਕਾਰ ਨੂੰ ਜਗਾਉਣ ਲਈ ਅੱਜ ਅਸੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿਚ ਵਿਧਾਨ ਸਭਾ ਦਾ ਘਰਾਓ ਕਰਾਂਗੇ ਅਤੇ ਪੰਜਾਬ ਦੇ ਆਮ ਨਾਗਰਿਕ ਦੇ ਹੱਕਾ, ਕਾਨੂੰਨ ਵਿਵਸਥਾ,ਬੇਰੋਜ਼ਗਾਰੀ ਵਰਗੇ ਮੁੱਦਿਆਂ ਤੇ ਪੰਜਾਬ ਕਾਂਗਰਸ ਇਸੇ ਤਰਾ ਆਪਣੀ ਜੰਗ ਜਾਰੀ ਰੱਖੇਗੀ। ਇਸ ਮੋਕੇ ਰਾਣਾ ਵਿਸ਼ਵਪਾਲ ਸਿੰਘ ਨੇ ਸੰਬੋਧਨ ਕਰਦੇ ਕਿਹਾ ਕਿ ਅੱਜ ਜਿਸ ਤਰ੍ਹਾਂ ਦਾ ਬੇਮਿਸਾਲ ਇਕੱਠ ਚੰਡੀਗੜ੍ਹ ਲਈ ਰਵਾਨਾ ਹੋ ਰਿਹਾ ਹੈ ਇਸ ਵਿਚ ਬਹੁਗਿਣਤੀ ਭਾਵੇਂ ਨੌਜਵਾਨਾਂ ਦੀ ਹੈ ਪਰ ਨਾਲ ਹੀ ਸਾਡੇ ਬਜ਼ੁਰਗ ਲੀਡਰ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ ਤਾਂ ਜੋ ਅਸੀਂ ਸਭ ਇਕੱਠੇ ਹੋ ਕੇ ਇਸ ਸਰਕਾਰ ਦੀਆਂ ਨਾਕਾਮੀਆਂ ਦੇ ਵਿਰੁੱਧ ਲੜਾਈ ਲਈ ਆਪਣਾ ਯੋਗਦਾਨ ਪਾਂ ਸਕੀਏ ਅਤੇ ਇਸ ਨਾਲ ਹੀ ਰੈਲੀ ਨੂੰ ਕਾਮਯਾਬ ਬਣਾਉਣ ਪੁੱਜੇ ਜਥੇ ਦਾ ਧੰਨਵਾਦ ਵੀ ਕੀਤਾ ।ਇਸ ਮੌਕੇ ਅਵਨੀਸ਼ ਮੋਦਗਿਲ, ਜਗਮੋਹਨ ਸਿੰਘ ਯੂਥ ਆਗੂ,ਹਿਮਾਂਸ਼ੂ ਟੰਡਨ, ਸੂਰਜ ਧੀਮਾਨ, ਰਾਣਾ ਸੁਰਿੰਦਰ ਮਕਾਰੀ, ਰਜਿੰਦਰ ਸਰਪੰਚ,ਰਾਣਾ ਰਵਨੀਤ ਕੰਗ, ਨਿਖਿਲ, ਤੇਜਪਾਲ ਸਿੰਘ ਤੇਜੂ, ਬਬਲੂ ਬਰਦਾਰ, ਮਨੀ ਗਰਦਲਾ, ਇਸ਼ਪ੍ਰੀਤ ਡਾਕਟਰ ਬਿੰਦੂ , ਲਾਡੀ ਢੱਕੀ , ਦਿਲਬਾਗ ਸਿੰਘ, ਰਾਹੁਲ,ਗੁਰਦੀਪ ਸਿੰਘ,ਪ੍ਰਦੀਪ ਸਿੰਘ, ਨਵਦੀਪ ਸਹਿਜਪਾਲ, ਮਹੇਸ਼ ਸੈਣੀ, ਵਰਿੰਦਰ ਕੁਮਾਰ, ਸਰਵਜੀਤ ਸਿੰਘ, ਬਲਜਿੰਦਰ ਸਿੰਘ, ਦਵਿੰਦਰ ਸਿੰਘ ਸ਼ਮਾ, ਪਵਨ ਫੌਜੀ, ਵਿਪਨ ਟੰਡਨ, ਨਿਤਿਨ ਕਪੀਲ, ਭੁਪਿੰਦਰ ਸੈਣੀ, ਕਾਕੂ ਸਰਪੰਚ, ਆਤਿਸ਼ ਕਾਲੀਆ, ਰਣਦੀਪ ਸਿੰਘ, ਕਾਬਲ ਰਾਣਾ ਆਦਿ ਹਾਜਰ ਸਨ।