ਮੌਜੂਦਾ ਹਲਾਤ ਤੋਂ ਪੰਜਾਬ ਦੇ ਲੋਕ ਚਿੰਤਤ : ਪ੍ਰਤਾਪ ਬਾਜਵਾ
ਸੂਬੇ ਦੇ ਮੌਜੂਦਾ ਹਲਾਤ ਤੋਂ ਪੰਜਾਬ ਦੇ ਲੋਕ ਗੰਭੀਰ ਚਿੰਤਤ:ਪ੍ਰਤਾਪ ਬਾਜਵਾ
Publish Date: Tue, 03 Mar 2026 06:10 PM (IST)
Updated Date: Tue, 03 Mar 2026 06:11 PM (IST)

ਲਖਵੀਰ ਖਾਬੜਾ, ਪੰਜਾਬੀ ਜਾਗਰਣ ਰੂਪਨਗਰ : ਪੰਜਾਬ ਦੇ ਆਰਥਿਕ ਤੇ ਸੁਰੱਖਿਆ ਪੱਖੋ ਹਲਾਤ ਕਾਫੀ ਗੰਭੀਰ ਬਣੇ ਹੋਏ ਹਨ, ਹਰ ਰੋਜ ਗੋਲੀਆ ਚੱਲਣੀਆ ਤੇ ਨਸ਼ੇ ਨਾਲ ਮਰ ਰਹੇ ਨੌਜਵਾਨ ਚਿੰਤਾਂ ਦਾ ਵਿਸ਼ਾ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਦੇ ਨਿਵਾਸ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ।ਉਨ੍ਹਾਂ ਕਿਹਾਕਿ ਪੰਜਾਬ ਦਾ ਹਰ ਵਰਗ ਭਾਵੇਂ ਉਹ ਮੁਲਾਜ਼ਮ,ਕਿਸਾਨ, ਮਜਦੂਰ ,ਵਪਾਰੀ ਹੋਵੇ ਸਾਰੇ ਦੁਖੀ ਹਨ, ਕਿਉਕਿ ਉਨ੍ਹਾਂ ਨੂੰ ਆਪ ਦੇ ਆਗੂਆ ਤੋਂ ਜਿੰਨੀਆ ਉਮੀਦਾਂ ਸਨ ਉਨ੍ਹਾਂ ‘ਤੇ ਸਾਢੇ ਚਾਰ ਸਾਲ ਦੀ ਸੱਤਾ ਵਿਚ ਪੂਰਾ ਨਹੀ ਉਤਰ ਸਕੇ। ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿਚ ਕਿਹਾਕਿ ਆਪ ਸਰਕਾਰ ਕੇਂਦਰ ਦੀ ਭਾਜਪਾ ਸਰਕਾਰ ਦੀ ਬੀ ਟੀਮ ਹੈ ਕਿਉਕਿ ਤੁਸੀ ਪਿਛਲੇ ਸਮੇਂ ਵਿਚ ਦੇਖਿਆ ਹੈ ਕਿਵੇ ਆਪ ਸਪਰੀਮੋਂ ਤੇ ਸਾਬਕਾ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜ਼ਰੀਵਾਲ ਅਤੇ ਉਨ੍ਹਾਂ ਦੇ ਸਾਥੀਆ ਨੂੰ ਜਮਾਨਤਾ ਦਿੱਤੀਆ ਗਈਆ ਅਤੇ ਹੁਣ 2027 ਦੀ ਇਲੈਕਸ਼ਨ ਤੋਂ ਪਹਿਲਾ ਸਾਰੇ ਆਗੂਆ ਨੂੰ ਏਨੇ ਵੱਡੇ ਆਬਕਾਰੀ ਘੁਟਾਲੇ ਵਿਚੋਂ ਅਦਾਲਤ ਵੱਲੋਂ ਬਰੀ ਕਰ ਦੇਣਾ ਇੱਕ ਸਵਾਲ ਹੈ। ਉਨ੍ਹਾਂ ਕਿਹਾਕਿ ਪੰਜਾਬ ਦੇ ਲੋਕ ਹੁਣ ਕਾਂਗਰਸ ਪਾਰਟੀ ਨੂੰ ਪੰਜਾਬ ਦੀ ਸੱਤਾ ਦੀ ਚਾਬੀ 2027 ਵਿਚ ਦੇਣਾ ਚਾਹੁੰਦੇ ਹਨ ਕਿਉਕਿ ਪੰਜਾਬ ਦੇ ਸੂਝਵਾਨ ਲੋਕਾਂ ਨੂੰ ਲੱਗਦਾ ਹੈ ਕਿ ਪੰਜਾਬ ਨੂੰ ਹਰੇਕ ਪੱਖ ਤੋਂ ਸੁਰੱਖਿਅਤ ਰੱਖਣ ਲਈ ਕਾਂਗਰਸ ਹੀ ਸਹੀ ਪਾਰਟੀ ਹੈ। ਉਨ੍ਹਾਂ ਕਿਹਾਕਿ ਭਾਜਪਾ ਵੱਲੋਂ 14 ਮਾਰਚ ਨੂੰ ਮੋਗਾ ਵਿਖੇ ਕੀਤੀ ਜਾ ਰਹੀ ਰੈਲੀ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਆ ਰਹੇ ਹਨ, ਮੇਰੀ ਹਰਿਆਣਾ ਦੇ ਮੁਖੀ ਮੰਤਰੀ ਨਾਇਬ ਸਿੰਘ ਸੈਣੀ ਨੂੰ ਅਪੀਲ ਹੈ ਕਿ ਜੇਕਰ ਉਨ੍ਹਾਂ ਅਤੇ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੂੰ ਪੰਜਾਬ ਦੇ ਲੋਕਾਂ ਨਾਲ ਪਿਆਰ ਹੈ ਤਾਂ ਪੰਜਾਬ ਦੇ ਹੱਕੀ ਮਸਲਿਆ ਦੇ ਹੱਲ ਲਈ ਐਲਾਨ ਕਰਵਾਏ।ਉਨ੍ਹਾਂ ਕਿਹਾਕਿ ਭਾਰਤ ਅਮਰੀਕਾ ਵਿਚਕਾਰੇ ਹੋਏ ਵਪਾਰਿਕ ਸਮਝੋਤੇ ਨੂੰ ਰੋਕਣ ਲਈ ਪੰਜਾਬ ਨੂੰ ਇੱਕਠੇ ਹੋਣ ਦੀ ਲੋੜ ਹੈ ਨਹੀ ਤਾਂ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਜਾਵੇਗਾ ਕਿਉਕਿ ਅਮਰੀਕਾ ਤੋਂ ਏਨਾ ਸਸਤਾ ਸਮਾਨ ਜਾ ਖਾਦ ਪਦਾਰਥ ਆਉਣਗੇ ਕਿ ਕਿਸਾਨ ਤੇ ਵਪਾਰੀ, ਛੋਟਾ ਦੁਕਾਨਦਾਰ ਸੜਕਾ ‘ਤੇ ਆ ਜਾਵੇਗਾ । ਇਸ ਮੌਕੇ ਤੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਸੁਖਵਿੰਦਰ ਸਿੰਘ ਵਿਸਕੀ, ਕਮਲਜੀਤ ਸਿੰਘ ਚਾਵਲਾ, ਰਾਜੇਸ਼ਵਰ ਲਾਲੀ, ਰਾਣਾ ਹਰਿੰਦਰ ਸੋਢੀ, ਯੂਥ ਆਗੂ ਜਗਮੋਹਣ ਸਿੰਘ, ਰਾਣਾ ਰੰਗੀਲਪੁਰ, ਅਮਰਜੀਤ ਸਿੰਘ ਭੁੱਲਰ, ਜਰਨੈਲ ਸਿੰਘ ਕਾਬੜਵਾਲ, ਮਿੰਟੂ ਸ਼ਰਾਫ਼ ਆਦਿ ਹਾਜਰ ਸਨ।