ਗੁਰੁਦੁਆਰਾ ਸਾਹਿਬ ਵਿਖੇ ਨਵੇਂ ਜੱਥੇ ਦਾ ਸੁਆਗਤ
ਗੁਰੁਦੁਆਰਾ ਸਾਹਿਬ ਵਿਖੇ ਕੀਤਾ ਗਿਆ ਨਵੇਂ ਜੱਥੇ ਦਾ ਸੁਆਗਤ
Publish Date: Tue, 03 Mar 2026 03:41 PM (IST)
Updated Date: Tue, 03 Mar 2026 03:44 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਗੁਰਦੁਅਰਾ ਸ਼੍ਰੀ ਗੁਰੂ ਅਰਜਨ ਦੇਵ ਜੀ ਸਿੰਘ ਸਭਾ ਸੰਨੀ ਇਨਕਲੇਵ ਵਿਖੇ ਹਜ਼ੂਰੀ ਰਾਗੀ ਜੱਥਾ ਭਾਈ ਜਸਪ੍ਰੀਤ ਸਿੰਘ ਦੀ ਵਿਦਾਇਗੀ ਉਪਰੰਤ ਉਨ੍ਹਾਂ ਦੀ ਥਾਂ ’ਤੇ ਭਾਈ ਸਿਮਰਨਜੀਤ ਸਿੰਘ ਦੇ ਜੱਥੇ ਨਿਉਜਲੈਂਡ ਵਾਲਾ ਗੁਰੁਦੁਆਰਾ ਸਾਹਿਬ ਵਿਖੇ ਰੋਜ਼ਾਨਾ ਹਾਜਰੀ ਭਰੇਗਾ। ਇਹ ਜੱਥਾ ਪਹਿਲਾਂ ਗੁਰੁਦੁਅਰਾ ਸ਼੍ਰੀ ਨਾਢਾ ਸਹਿਬ ਵਿਖੇ ਸੇਵਾ ਨਿਭਾਉਂਦੇ, ਜਿਸ ਤੋਂ ਉਪਰੰਤ ਇਹ ਜੱਥਾ ਨਿਉਜੀਲੈਂਡ ਚਲਾ ਗਿਆ ਸੀ ਅਤੇ ਉੱਥ ਕਾਫੀ ਸਮਾਂ ਬਿਤਾਉਣ ਤੋਂ ਬਾਅਦ ਮੁੜ ਪੰਜਾਬ ਵਾਪਸ ਆਏ ਹਨ। ਉਨ੍ਹਾਂ ਨੇ 1 ਮਾਰਚ ਤੋਂ ਗੁਰਦੁਆਰਾ ਸ਼੍ਰੀ ਗੁਰੂ ਅਰਜਨ ਦੇਵ ਜੀ ਸਿੰਘ ਸਭਾ ਸੰਨੀ ਇਨਕਲੇਵ ਵਿਖੇ ਰੋਜ਼ਾਨਾ ਹਾਜਰੀ ਭਰਨਗੇ। ਇਸ ਮੌਕੇ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਜਿੰਦਰ ਸਿੰਘ ਬੱਬੂ ਅਤੇ ਕਮੇਟੀ ਮੈਂਬਰਾਂ ਨੇ ਉਨ੍ਹਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਹਰਮੇਸ਼ ਸਿੰਘ, ਜਨਰਲ ਸਕੱਤਰ ਪ੍ਰੇਮ ਸਿੰਘ ਮਲੋਆ, ਭਗਵੰਤ ਸਿੰਘ ਖਜ਼ਾਨਚੀ, ਹਰਮਿੰਦਰ ਸਿੰਘ, ਗੋਪਾਲ ਸਿੰਘ, ਕੁਲਦੀਪ ਸਿੰਘ, ਹਰਭਜਨ ਸਿੰਘ ਹੈੱਡ ਗ੍ਰੰਥੀ, ਗੁਰਚਰਨ ਸਿੰਘ ਆਦਿ ਹਾਜ਼ਰ ਸਨ।