ਹੋਲੇ ਮਹੱਲੇ ਦੇ ਸਮਾਗਮ ’ਤੇ ਵਿਸ਼ੇਸ਼ ਯੋਗਦਾਨ ਦੀ ਲੋੜ : ਸਤਨਾਮ ਸਿੰਘ
ਹੋਲੇ ਮਹੱਲੇ ਦੇ ਕੌਮੀ ਸਮਾਗਮ ’ਤੇ ਵਿਸ਼ੇਸ਼ ਯੋਗਦਾਨ ਦੇਣ ਦੀ ਲੋੜ:ਸਤਨਾਮ ਸਿੰਘ
Publish Date: Mon, 02 Mar 2026 05:09 PM (IST)
Updated Date: Mon, 02 Mar 2026 05:10 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੇਲਾ : ਸ਼੍ਰੋਮਣੀ ਨਿਸ਼ਕਾਮ ਗੁਰਸਿੱਖੀ ਪ੍ਰਚਾਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਗਿਆਨੀ ਸਤਨਾਮ ਸਿੰਘ ਵਜੀਦਪੁਰ ਜ਼ਿਲ੍ਹਾ ਰੂਪਨਗਰ ਵਲੋਂ ਅਤੇ ਨੌਂ ਲੱਖਾ ਬਾਗ ਆਯੂਰਵੈਦਿਕ ਦਵਾਖਾਨਾ ਸ਼੍ਰੀ ਚਮਕੌਰ ਸਾਹਿਬ ਦੇ ਸਮੂਹ ਸਹਿਯੋਗੀਆਂ ਵਲੋਂ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਸਾਨੂੰ ਖਾਣ ਪੀਣ ਦੇ ਲੰਗਰਾਂ ਦੇ ਨਾਲ ਨਾਲ ਪੰਜ ਕਰਾਰਾਂ, ਬੂਟਿਆਂ, ਸਟੇਸ਼ਨਰੀ, ਕਾਪੀਆਂ, ਕਿਤਾਬਾਂ ਆਦਿ ਦੇ ਲੰਗਰ ਲਗਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੰਗੀ ਸੇਧ ਮਿਲ ਸਕੇ ਤੇ ਸਮਾਜ ਦੀ ਪ੍ਰਗਤੀ ਹੋ ਸਕੇ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਸਮਾਜਿਕ ਭਲਾਈ ਤੇ ਗੁਰਸਿੱਖੀ ਪ੍ਰਚਾਰ ਅਤੇ ਪ੍ਰਸਾਰ ਹਿੱਤ ਕਾਰਜ ਕਰਕੇ ਨਿਵੇਕਲੇ ਲੰਗਰਾਂ ਦੀ ਪਿਰਤ ਪਾਉਣ ਲਈ ਅੱਗੇ ਆ ਕੇ ਵਧ ਤੋਂ ਵਧ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦਸਵੰਧ ਦੀ ਮਾਇਆ ਨੂੰ ਠੀਕ ਢੰਗ ਨਾਲ ਵਰਤਣਾ ਚਾਹਿਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਯੁਰਵੈਦਿਕ ਯੂਨਾਨੀ ਦਵਾਈਆਂ ਦੇ ਵੀ ਲੰਗਰ ਲਗਾਉਣੇ ਚਾਹੀਦੇ ਹਨ ਅਤੇ ਹੁੱਲੜਬਾਜ਼ੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।