ਪੁਲਿਸ ਨੇ ਘਨੌਲੀ ਬੈਰੀਅਰ ’ਤੇ ਲਾਇਆ ਵਿਸ਼ੇਸ਼ ਨਾਕਾ
ਪੁਲਿਸ ਵੱਲੋਂ ਹੋਲੇ ਮਹੱਲੇ ਦੇ ਮੱਦੇਨਜ਼ਰ ਘਨੌਲੀ ਬੈਰੀਅਰ ’ਤੇ ਲਗਾਇਆ ਵਿਸ਼ੇਸ਼ ਨਾਕਾ
Publish Date: Sat, 28 Feb 2026 03:47 PM (IST)
Updated Date: Sat, 28 Feb 2026 03:49 PM (IST)
ਪੁਸ਼ਵਿੰਦਰ ਗੋਲੀਆ,ਪੰਜਾਬੀ ਜਾਗਰਣ ਘਨੌਲੀ : ਸ਼੍ਰੀ ਅਨੰਦਪੁਰ ਸਾਹਿਬ ਅਤੇ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਮਨਾਏ ਜਾ ਰਹੇ ਪਵਿੱਤਰ ਤਿਉਹਾਰ ਹੋਲਾ ਮਹੱਲਾ ਵਿਚ ਸ਼ਾਮਲ ਹੋਣ ਜਾ ਰਹੀ ਸੰਗਤ ਨੂੰ ਸਹੂਲਤ ਦੇਣ ਅਤੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਕੰਟਰੋਲ ਕਰਨ ਲਈ ਘਨੌਲੀ ਚੌਂਕੀ ਦੇ ਇੰਚਾਰਜ ਸੋਹਣ ਸਿੰਘ ਅਗਵਾਈ ਹੇਠ ਵਿਸ਼ੇਸ਼ ਨਾਕਾ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਸੰਗਤ ਦੀ ਸੁਰੱਖਿਆ ਨੂੰ ਲੈ ਕੇ ਭਾਰੀ ਵਾਹਨਾਂ ਦੀ ਆਵਾਜਾਈ ਦਾ ਰੂਟ ਵਾਇਆ ਨਾਲਾਗੜ੍ਹ ਕੀਤਾ ਗਿਆ ਹੈ। ਉਨ੍ਹਾਂ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਉਹ ਮੋਟਰਸਾਈਕਲਾਂ ਟਰੈਕਟਰਾਂ ’ਤੇ ਸਾਇਲੈਂਸਰ ਨਾ ਖੋਲੇ ਜਾਣ, ਪ੍ਰੈੱਸ਼ਰ ਹਾਰਨ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਹੁੱਲੜ੍ਹਬਾਜ਼ੀ ਨਾ ਕੀਤੀ ਜਾਵੇ ਤਾਂ ਜੋ ਕਿਸੇ ਨੂੰ ਵੀ ਕੋਈ ਪ੍ਰੇਸ਼ਾਨੀ ਨਾ ਹੋਵੇ ਅਤੇ ਹੋਲ ਮਹੱਲਾ ਤਿਉਹਾਰ ਦੀ ਪਵਿੱਤਰਤਾ ਤੇ ਮਰਿਆਦਾ ਬਰਕਰਾਰ ਰੱਖੀ ਜਾ ਸਕੇ। ਉਨ੍ਹਾਂ ਸੰਗਤ ਤੋਂ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਟਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਅਮਨਦੀਪ ਕੌਰ, ਕੁਲਵਿੰਦਰ ਸਿੰਘ ਰੂਪਨਗਰ, ਤਲਵਿੰਦਰ ਸਿੰਘ ਰੂਪਨਗਰ, ਐੱਸਆਈ ਅਜੇ ਕੁਮਾਰ, ਹਾਈਵੇ ਪੁਲਿਸ ਮੁਲਾਜ਼ਮ ਭੁਪਿੰਦਰ ਸਿੰਘ, ਮਨਿੰਦਰ ਸਿੰਘ, ਰਕੇਸ਼ ਕੁਮਾਰ, ਦੀਪਕ ਕੁਮਾਰ, ਸੋਨੀਆ, ਗੁਰਸੇਵਕ ਸਿੰਘ ਆਦਿ ਹਾਜ਼ਰ ਸਨ।