ਹੋਲੇ ਮਹੱਲੇ ਦੇ ਮੱਦੇਨਜ਼ਰ ਟ੍ਰੈਫਿਕ ਐਡਵਾਈਜ਼ਰੀ ਜਾਰੀ
ਹੋਲੇ ਮਹੱਲੇ ਦੇ ਮੱਦੇਨਜ਼ਰ ਆਵਾਜਾਈ ਨੂੰ ਲੈ ਕੇ ਟ੍ਰੈਫਿਕ ਅਡਵਾਈਜ਼ਰੀ ਜਾਰੀ
Publish Date: Sat, 28 Feb 2026 03:32 PM (IST)
Updated Date: Sat, 28 Feb 2026 03:34 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਐੱਸਐੱਸਪੀ ਰੂਪਨਗਰ ਮਨਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੀ ਅਨੰਦਪੁਰ ਸਾਹਿਬ ਅਤੇ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਪਵਿੱਤਰ ਤਿਉਹਾਰ ਹੋਲਾ ਮਹੱਲਾ 27 ਫਰਵਰੀ ਤੋਂ 4 ਮਾਰਚ 2026 ਤੱਕ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਆਉਣ ਵਾਲੀ ਸੰਗਤ ਦੀ ਵੱਡੀ ਤਾਦਾਦ ਦੇ ਮੱਦੇਨਜ਼ਰ ਆਵਾਜਾਈ ਨੂੰ ਨਿਰਵਿਘਨ ਜਾਰੀ ਰੱਖਣ ਸਬੰਧੀ ਬਦਲਵੇਂ ਰੂਟ ਪਲਾਨ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਹੋਲਾ ਮਹੱਲਾ ਦੌਰਾਨ ਜੋ ਵੀ ਯਾਤਰੂ ਹਿਮਾਚਲ ਪ੍ਰਦੇਸ਼ ਤੋਂ ਊਨਾ-ਧਰਮਸ਼ਾਲਾ ਤੋਂ ਚੰਡੀਗੜ੍ਹ ਜਾਣਾ ਚਾਹੁੰਦੇ ਹਨ, ਉਹ ਆਪਣਾ ਰੂਟ ਬਦਲ ਕੇ ਵਾਇਆ ਨੰਗਲ-ਨੂਰਪੁਰ ਬੇਦੀ-ਰੂਪਨਗਰ ਹੋ ਕੇ ਚੰਡੀਗੜ੍ਹ ਜਾ ਸਕਦੇ ਹਨ। ਇਸੇ ਤਰ੍ਹਾਂ ਜੋ ਯਾਤਰੀ ਕੁੱਲੂ ਮਨਾਲੀ ਤੋਂ ਚੰਡੀਗੜ੍ਹ-ਦਿੱਲੀ ਜਾਣਾ ਚਾਹੁੰਦੇ ਹਨ, ਉਹ ਆਪਣਾ ਰੂਟ ਬਦਲ ਕੇ ਵਾਇਆ ਨਾਲਾਗੜ੍ਹ-ਬੱਦੀ-ਚੰਡੀਗੜ੍ਹ ਜਾ ਸਕਦੇ ਹਨ। ਇਸ ਦੇ ਨਾਲ ਹੀ ਜੋ ਯਾਤਰੀ ਚੰਡੀਗੜ੍ਹ ਸਾਈਡ ਤੋਂ ਕੁੱਲੂ ਮਨਾਲੀ ਜਾਣਾ ਚਾਹੁੰਦੇ ਹਨ ਉਹ ਵਾਇਆ ਬੱਦੀ-ਨਾਲਗੜ ਹੋ ਕੇ ਕੁੱਲੂ ਮਨਾਲੀ ਜਾ ਸਕਦੇ ਹਨ ਅਤੇ ਜੋ ਯਾਤਰੀ ਚੰਡੀਗੜ੍ਹ ਤੋਂ ਊਨਾ-ਧਰਮਸ਼ਾਲਾ ਜਾਣਾ ਚਾਹੁੰਦੇ ਹਨ, ਉਹ ਵਾਇਆ ਰੂਪਨਗਰ ਤੋਂ ਨੂਰਪੁਰ ਬੇਦੀ-ਨੰਗਲ ਤੋਂ ਹੋ ਕੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਯਾਤਰੀ ਨੂੰ ਜਾਮ ਤੋਂ ਬਚਣ ਲਈ ਇਹ ਬਦਲਵੇਂ ਰੂਟ ਨੂੰ ਅਪਣਾਉਣ।