ਮਾਤਾ ਪਿਤਾ ਦੀ ਯਾਦ ’ਚ ਧਾਰਮਿਕ ਸਮਾਗਮ
ਧਾਰਮਿਕ ਸਭਿਆਚਾਰਿਕ ਅਤੇ ਸਮਾਜ ਦੀ ਸੇਵਾ ’ਚ ਵੱਡਾ ਯੋਗਦਾਨ ਹੈ ਸੁਰਜੀਤ ਸਿੰਘ ਕੈਨੇਡੀਅਨ ਪਰਿਵਾਰ ਦਾ: ਸਮਸ਼ੇਰ ਸੰਧੂ
Publish Date: Fri, 27 Feb 2026 03:44 PM (IST)
Updated Date: Fri, 27 Feb 2026 03:46 PM (IST)

ਮਾਤਾ ਪਿਤਾ ਦੀ ਦਿੱਤੀ ਸਿੱਖਿਆ ਹੀ ਇਨਸਾਨ ਦਾ ਹੁੰਦੀ ਹੈ ਮਾਰਗਦਰਸ਼ਨ : ਬਿੱਟੂ, ਤਿਵਾੜੀ ਲਖਵੀਰ ਖਾਬੜਾ, ਪੰਜਾਬੀ ਜਾਗਰਣ ਰੂਪਨਗਰ : ਪਿੰਡ ਮਾਧੋਪੁਰ ਵਿਖੇ ਉੱਘੇ ਸਮਾਜਸੇਵੀ ਸੁਰਜੀਤ ਸਿੰਘ ਕੈਨੇਡੀਅਨ ਵੱਲੋਂ ਆਪਣੇ ਮਾਤਾ ਪਿਤਾ ਤੇ ਭੂਆ ਦੀ ਯਾਦ ਵਿਚ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਸ਼ੁੱਕਰਵਾਰ ਨੂੰ ਸਵੇਰੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹਜੂਰੀ ਰਾਗੀ ਜਥੇ ਨੇ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ।ਉਪਰੰਤ ਸੁਰਜੀਤ ਸਿੰਘ ਕੈਨੇਡੀਅਨ ਨੇ ਆਈਆਂ ਸੰਗਤਾਂ ਨੂੰ ਜੀਆਇਆ ਨੂੰ ਕਿਹਾ ਅਤੇ ਆਪਣੇ ਮਾਤਾ ਪਿਤਾ ਅਤੇ ਭੂਆਂ ਜੀ ਦੇ ਜੀਵਨ ਬਾਰੇ ਵਿਚਾਰ ਸਾਂਝੇ ਕੀਤੇ।ਇਸ ਮੌਕੇ ਤੇ ਪ੍ਰਸਿੱਧ ਗੀਤਕਾਰ ਸਮਸ਼ੇਰ ਸੰਧੂ ਨੇ ਕਿਹਾਕਿ ਜਿਹੜੇ ਮਾਪੇ ਆਪਣੇ ਬੱਚਿਆ ਨੂੰ ਧਾਰਮਿਕ, ਸਭਿਆਚਾਰਕ ਸਿੱਖਿਆ ਦਿੰਦੇ ਅਤੇ ਸਮਾਜ ਦੀ ਸੇਵਾ ਲਈ ਪ੍ਰੇਰਿਤ ਕਰਦੇ ਹਨ ਉਹ ਬੱਚੇ ਭਾਵੇਂ ਆਪਣੇ ਦੇਸ਼ ਵਿਚ ਹੋਣ ਭਾਵੇਂ ਵਿਦੇਸ਼ ਵਿਚ ਹੋਣ ਉਹ ਹਮੇਸ਼ ਆਪਣੇ ਧਰਮ,ਆਪਣੇ ਸਭਿਆਚਾਰ ਦੀ ਗੱਲ ਕਰਦੇ ਹਨ ਅਤੇ ਸਮਾਜ ਲਈ ਉਹ ਕੀ ਕਰ ਸਕਦੇ ਹਨ ਹਮੇਸ਼ਾ ਉਨ੍ਹਾਂ ਦੇ ਮਨ ਦੀ ਚਿੰਤਾਂ ਹੁੰਦੀ ਹੈ ਉਨ੍ਹਾਂ ਵਿਚੋਂ ਇੱਕ ਸਖਸ਼ੀਅਤ ਸੁਰਜੀਤ ਸਿੰਘ ਹੈ ਅਤੇ ਪੁੱਤਰ ਸੁਖਵਿੰਦਰ ਸਿੰਘ ਬਿੱਲਾ ਤੇ ਨੂੰਹ ਰਾਵਿੰਦਰ ਕੌਰ ਵੀ ਸੇਵਾ ਲਈ ਹਮੇਸ਼ ਤੱਤਪਰ ਰਹਿੰਦੇ ਹਨ। ਗਾਇਕ ਬਿੱਟੂ ਖੰਨੇ ਵਾਲਾ ਤੇ ਅੰਤਰਰਾਸ਼ਟਰੀ ਗਾਇਕ ਰਾਜ ਤਿਵਾੜੀ ਨੇ ਕਿਹਾਕਿ ਅਸੀ ਆਪਣੇ ਮਾਪਿਆਂ ਦੀ ਦੇਣ ਨਹੀ ਦੇ ਸਕਦੇ ਅੱਜ ਜੇਕਰ ਸੁਰਜੀਤ ਸਿੰਘ ਕੈਨੇਡੀਅਨ ਕੈਨੇਡਾ ਦੀ ਧਰਤੀ ‘ਤੇ ਨਾਮ ਚਮਕਾ ਰਿਹਾ ਹੈ ਉਹ ਮਾਤਾ ਪਿਤਾ ਦੀ ਬਦੌਲਤ ਹੈ ਅਸੀ ਜੇਕਰ ਗਾਇਕੀ ਵਿਚ ਮਾਂ ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਹਾਂ ਆਪਣੇ ਮਾਤਾ ਪਿਤਾ ਦੇ ਅਸ਼ੀਰਵਾਦ ਸਦਕਾ ਹਾਂ। ਉਨ੍ਹਾਂ ਕਿਹਾਕਿ ਪੁੱਤ ਜਦੋਂ ਜਵਾਨ ਹੋ ਕੇ ਕੰਮ ਕਰਦਾ ਹੈ ਤਾਂ ਮਾਂ ਘਰ ਆਏ ਨੂੰ ਇਹ ਗੱਲ ਜਰੂਰ ਪੁੱਛਦੀ ਹੈ ਕਿ ਪੁੱਤ ਰੋਟੀ ਵੀ ਖਾ ਲਈ ਸੀ ਕਿ ਨਹੀ ਸ਼ਾਇਦ ਘਰ ਦਾ ਹੋਰ ਮੈਂਬਰ ਨਹੀ ਪੁੱਛਦਾ ਅੱਜ ਦੇ ਸਮੇਂ ਵਿਚ। ਉਨ੍ਹਾਂ ਨੇ ਆਪਣੀ ਸੁਰੀਲੀ ਅਵਾਜ਼ ਵਿਚ ਧਾਰਮਿਕ ਤੇ ਸਭਿਆਚਾਰਕ ਗੀਤ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਪ੍ਰਸਿੱਧ ਢਾਡੀ ਜਵਾਲਾ ਸਿੰਘ ਪਤੰਗਾ ਨੇ ਸੰਗਤਾਂ ਨੂੰ ਪਰਿਵਾਰ ਦੇ ਪਿਛੋਕੜ ਬਾਰੇ ਜਾਣਕਰੀ ਦਿੱਤੀ ਅਤੇ ਸੁਰਜੀਤ ਸਿੰਘ ਕੈਨੇਡੀਅਨ ਦੇ ਪਰਿਵਾਰ ਵੱਲੋਂ ਕੀਤੀ ਜਾ ਰਹੀ ਸਮਾਜ ਸੇਵਾ ‘ਤੇ ਚਾਨਣ ਪਾਇਆ। ਪੰਜਾਬ ਹਰਿਆਣਾ ਦੇ ਵਧੀਕ ਐਡਵੋਕੇਟ ਜਰਨਲ ਗੁਰਪ੍ਰਤਾਪ ਸਿੰਘ ਗਿੱਲ ਨੇ ਕਿਹਾਕਿ ਆਪਣੇ ਸਭਿਆਚਾਰ ਤੇ ਇਤਿਹਾਸ ਦੇ ਪੰਨਿਆ ਨੂੰ ਆਉਣ ਵਾਲੀਆਂ ਪੀੜ੍ਹੀਆ ਨੂੰ ਸੰਭਾਲਣ ਦਾ ਕੰਮ ਸੁਰਜੀਤ ਸਿੰਘ ਤੇ ਉਨ੍ਹਾਂ ਦਾ ਪਰਿਵਾਰ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾਕਿ ਸਤਲੁੱਜ ਦਰਿਆ ਦੇ ਕਿਨਾਰੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ ਜਰਨਲ ਵਿਲੀਅਮ ਬੈਂਟਿਕ ਨਾਲ ਹੋਈ ਸ਼ਾਹੀ ਮੁਲਾਕਾਤ ਵਾਲੇ ਸਥਾਨ ਦਾ ਨਵੀਨੀਕਰਨ ਇਸ ਪਰਿਵਾਰ ਵੱਲੋਂ ਕਰਵਾਇਆ ਗਿਆ ਹੈ। ਇਸ ਮੌਕੇ ਤੇ ਪਰਿਵਾਰ ਵੱਲੋਂ ਗੀਤਕਾਰ ਸਮਸ਼ੇਰ ਸੰਧੂ, ਅੰਤਰਰਾਸ਼ਟਰੀ ਗਾਇਕ ਰਾਜ ਤਿਵਾੜੀ, ਗਾਇਕ ਬਿੱਟੂ ਖੰਨੇ ਵਾਲਾ, ਸੁਖਵਿੰਦਰ ਸਿੰਘ ਸੰਧੂ ਐਨਆਈ ਕਮਿਸ਼ਨਰ, ਲਖਮੇਰ ਸਿੰਘ ਕਲਾਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਭਰਾ ਗਿਆਨ ਸਿੰਘ ਮਾਨ, ਦਰਸ਼ਨ ਸਿੰਘ ਥਿੰਦ ਕੈਨੇਡਾ, ਹਰਭੂਪਿੰਦਰ ਸਿੰਘ ਬੈਂਸ ਕੈਨੇਡਾ, ਰਾਜਿੰਦਰ ਸਿੰਘ ਬੀਨੇਵਾਲ ਅਤੇ ਗੁਰਪ੍ਰਤਾਪ ਗਿੱਲ ਨੂੰ ਦੌਸ਼ਾਲੇ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।