ਕੇਂਦਰ ਨੇ ਨਰੇਗਾ ਮਜਦੂਰਾ ਨਾਲ ਕੀਤਾ ਧੱਕਾ : ਠਾਕੁਰ
ਕੇਂਦਰ ਸਰਕਾਰ ਨੇ ਨਰੇਗਾ ਮਜਦੂਰਾ ਨਾਲ ਕੀਤਾ ਧੱਕਾ :ਠਾਕੁਰ
Publish Date: Thu, 26 Feb 2026 07:31 PM (IST)
Updated Date: Thu, 26 Feb 2026 07:34 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਜ਼ਿਲ੍ਹਾ ਕਾਂਗਰਸ ਭਵਨ ਰੂਪਨਗਰ ਵਿਖੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਸਕੱਤਰ ਸੂਰਜ ਸਿੰਘ ਠਾਕੁਰ 28 ਫਰਵਰੀ ਨੂੰ ਬਰਨਾਲਾ ਵਿਖੇ ਹੋਣ ਵਾਲੀ ਰੈਲੀ ਦੀ ਤਿਆਰੀ ਦੇ ਸਬੰਧ ਵਿਚ ਸਮੀਖਿਆ ਕਰਨ ਪੁਹੰਚੇ ਅਤੇ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ ਅਜੇ ਮੰਗੂਪੁਰ ਅਤੇ ਸਾਬਕਾ ਵਿਧਾਇਕ ਅੰਗਦ ਸੈਣੀ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਤੇ ਸੂਰਜ ਸਿੰਘ ਠਾਕੁਰ ਨੇ ਜ਼ਿਲ੍ਹਾ ਕਾਂਗਰਸ ਦੇ ਵੱਖ ਵੱਖ ਸੰਗਠਨਾਂ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕੀ ਨਰੇਗਾ ਬਿਲ ਵਿਚ ਕੀਤੇ ਬਦਲਾਅ ਨਾਲ ਕੇਂਦਰ ਦੀ ਮੋਦੀ ਸਰਕਾਰ ਨੇ ਨਰੇਗਾ ਮਜ਼ਦੂਰ ਦਾ ਹੱਕ ਮਾਰ ਕੇ ਉਨ੍ਹਾਂ ਨਾਲ ਧੋਖਾ ਕੀਤਾ ਹੈ,ਜਿਸ ਨਾਲ ਪੇਂਡੂ ਮਜਦੂਰ ਵਰਗ ਦਾ ਲੱਕ ਤੋੜ ਦਿੱਤਾ ਪਰ ਕਾਂਗਰਸ ਪਾਰਟੀ ਹਮੇਸ਼ਾ ਦੇਸ਼ ਦੇ ਨਾਗਰਿਕਾਂ ਦੇ ਹੱਕ ਤੇ ਪਹਿਰਾ ਦਿੰਦੀ ਰਹੀ ਹੈ। ਉਨ੍ਹਾਂ ਕਿਹਾਕਿ ਕਾਂਗਰਸ ਵੱਲੋਂ 28ਫਰਬਰੀ ਨੂੰ ਬਰਨਾਲਾ ਵਿਖੇ ਕੀਤੀ ਜਾ ਰਹੀ ਰੈਲੀ ਵਿਚ ਕਾਂਗਰਸ ਦੇ ਹਰਮਨ ਪਿਆਰੇ ਨੇਤਾ ਰਾਹੁਲ ਗਾਂਧੀ ਨਰੇਗਾ ਕਾਮਿਆਂ ਦੇ ਹੱਕਾ ਦੀ ਰਾਖੀ ਲਈ ਵਿਸ਼ੇਸ਼ ਤੌਰ ਤੇ ਪੁੱਜ ਰਹੇ ਹਨ।ਉਨ੍ਹਾਂ ਕਿਹਾਕਿ ਸਮੂਹ ਕਾਂਗਰਸੀ ਵਰਕਰ , ਲੀਡਰ ਅਤੇ ਅਹੁਦੇਦਾਰਾਂ ਨੂੰ ਇਸ ਰੈਲੀ ਨੂੰ ਕਾਮਯਾਬ ਕਰਨ ਲਈ ਵੱਧ ਤੋਂ ਵੱਧ ਗਿਣਤੀ ਵਿਚ ਹਾਜਰੀ ਭਰਨ ਲਈ ਜਾਗਰੂਕ ਕੀਤਾ ਜਾਵੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੂਰਜ ਸਿੰਘ ਠਾਕੁਰ ਨੂੰ ਯਕੀਨ ਦਵਾਇਆ ਕੇ ਜ਼ਿਲ੍ਹਾ ਕਾਂਗਰਸ ਦੀ ਸਮੁੱਚੀ ਟੀਮ ਇੱਕ ਵੱਡੇ ਇਕੱਠ ਨਾਲ ਬਰਨਾਲਾ ਦੀ ਰੈਲੀ ਨੂੰ ਕਾਮਯਾਬ ਕਰਨ ਵਿਚ ਆਪਣਾ ਯੋਗਦਾਨ ਪਾਏਗੀ। ਇਸ ਮੌਕੇ ਸਟੇਜ ਸਕਤੱਰ ਰਾਜੇਸ਼ਵਰ ਲਾਲੀ ਨੇ ਇਸ ਮੀਟਿੰਗ ਵਿਚ ਪੁੱਜੇ ਸਮੂਹ ਜ਼ਿਲ੍ਹਾ ਅਹੁਦੇਦਾਰਾਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਵ੍ਹਿਸਕੀ, ਰਮੇਸ਼ ਗੋਇਲ, ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਬਰਿੰਦਰ ਢਿੱਲੋਂ, ਅਸ਼ੋਕ ਵਾਹੀ ਪ੍ਰਧਾਨ ਨਗਰ ਕੌਂਸਲ ,ਅਮਰਜੀਤ ਭੁੱਲਰ,ਸ਼ਿਵ ਦਿਆਲ ਪ੍ਰਧਾਨ ਓਬੀਸੀ ਸੈੱਲ, ਪ੍ਰੇਮ ਸਿੰਘ ਡੱਲਾ ਪ੍ਰਧਾਨ ਐਸਸੀ ਸੈੱਲ, ਆਸਿਫ਼ ਪ੍ਰਧਾਨ ਘੱਟ ਗਿਣਤੀ ਸੈੱਲ, ਬਲਾਕ ਪ੍ਰਧਾਨ ਸੰਜੇ ਸਾਹਨੀ,ਬਲਾਕ ਪ੍ਰਧਾਨ ਹਿਮਾਂਸ਼ੂ ਟੰਡਨ, ਬਲਾਕ ਪ੍ਰਧਾਨ ਅਵਤਾਰ ਚੌਧਰੀ, ਬਲਾਕ ਪ੍ਰਧਾਨ ਸਰਬਜੀਤ ਸਿੰਘ,ਬਲਾਕ ਪ੍ਰਧਾਨ ਦਰਸ਼ਨ ਸੰਧੂ,ਬੰਤ ਕਲਾਰਾਂ, ਰਾਜੇਸ਼ਵਰ ਲਾਲੀ,ਮੋਹਿਤ ਸ਼ਰਮਾ ਕੌਂਸਲਰ,ਅਵਨੀਸ਼ ਮੋਦਗਿਲ,ਮਿੰਟੂ ਸਰਾਫ ਸਿਟੀ ਪ੍ਰਧਾਨ,ਜਗਮੋਹਨ ਸਿੰਘ ਯੂਥ ਆਗੂ, ਰਾਣਾ ਰਵਨੀਤ ਕੰਗ,ਰਾਣਾ, ਸੂਰਜ ਧੀਮਾਨ,ਸ਼ਮਸ਼ੇਰ ਸੁਰਿੰਦਰ ਮਕਾਰੀ ,ਵਿਵੇਕ ਬੈਂਸ, ਰਹੀਸ ਬਾਬੁ, ਰਵਜੋਤ ਸਿੰਘ , ਮਨਪ੍ਰੀਤ ਸਿੰਘ, ਭੁਪਿੰਦਰ ਸਿੰਘ ਆਦਿ ਹਾਜਰ ਸਨ।