ਕੌਮੀ ਮੰਗ ਦਿਵਸ ਮਨਾਉਣ ਮੌਕੇ ਦਿੱਤਾ ਮੰਗ ਪੱਤਰ
ਪਸਸਫ ਰੂਪਨਗਰ ਵਲੋਂ 26 ਫਰਵਰੀ ਨੂੰ ਕੌਮੀ ਮੰਗ ਦਿਵਸ ਮਨਾਉਣ ਮੌਕੇ ਮੰਗ ਪੱਤਰ ਦਿੱਤਾ
Publish Date: Thu, 26 Feb 2026 05:53 PM (IST)
Updated Date: Thu, 26 Feb 2026 05:55 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਆਲ ਇੰਡੀਆ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਵੱਲੋਂ 23 ਤੋਂ 26 ਜਨਵਰੀ ਤੱਕ ਸ਼ਿਰਡੀ (ਮਹਾਂ ਰਾਸ਼ਟਰ) ਵਿਖੇ ਹੋਈ 18ਵੀਂ ਕੌਮੀ ਕਾਨਫਰੰਸ ਦੌਰਾਨ 26 ਫਰਵਰੀ ਨੂੰ ਕੌਮੀ ਮੰਗ ਦਿਵਸ ਮਨਾਉਣ ਦੇ ਕੀਤੇ ਗਿਆ। ਇਸ ਐਲਾਨ ਅਨੁਸਾਰ ਪਸਸਫ ਪੰਜਾਬ ਵਲੋਂ ਵੀ ਪੂਰੇ ਪੰਜਾਬ ਵਿਚ ਕੌਮੀ ਮੰਗ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ ਅਤੇ ਸੂਬਾ ਫੈਡਰੇਸ਼ਨ ਦੇ ਆਦੇਸ਼ਾਂ ਅਨੁਸਾਰ ਪਸਸਫ ਰੂਪਨਗਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਬਾਗ ਵਿਖੇ ਕੌਮੀ ਮੰਗ ਦਿਵਸ ਮਨਾਇਆ ਗਿਆ। ਇਸ ਮੌਕੇ ਰਾਜਾਂ ਦੇ ਮੁੱਖ ਸਕੱਤਰਾਂ ਦੇ ਨਾਮ ਤਹਿਸੀਲਦਾਰ ਰੂਪਨਗਰ ਹਰਸਿਮਰਨ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫੈਡਰੇਸ਼ਨ ਦੇ ਆਗੂਆਂ ਨੇ ਦੱਸਿਆ ਕਿ ਇਸ ਮੰਗ ਪੱਤਰ ਵਿਚ ਪੀਐੱਫਆਰਡੀਏ ਬਿੱਲ ਰੱਦ ਕਰਨ, ਐੱਨਪੀਐੱਸ/ਯੂਪੀਐੱਸ ਨੂੰ ਤੁਰੰਤ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਫਾਈਨਾਂਸ ਬਿੱਲ 2025 ਵਿਚ ਪੈਨਸ਼ਨ ਅਧਿਨਿਯਮ ਤੇ ਨਵੀਂ ਸਿੱਖਿਆ ਨੀਤੀ 2020 ਅਤੇ ਟੈੱਟ ਪਾਸ ਕਰਨ ਦੀ ਜ਼ਬਰੀ ਠੋਸੀ ਗਈ ਸ਼ਰਤ ਨੂੰ ਰੱਦ ਕਰਨ, ਅੱਠਵਾਂ ਪੇ-ਕਮਿਸ਼ਨ ਨੂੰ ਸਮੂਹ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਇੱਕ ਸਾਰ ਲਾਗੂ ਕਰਨ, ਵੱਖ ਵੱਖ ਰਾਜਾਂ ਵਿਚ ਡੀਏ/ਡੀਆਰ ਦੀ ਕਿਸ਼ਤਾਂ ਦਾ ਬਕਾਇਆ ਤੁਰੰਤ ਦੇਣ, ਵੱਖ ਵੱਖ ਸਕੀਮਾਂ ਅਧੀਨ ਵੱਖ ਵੱਖ ਵਿਭਾਗਾਂ ਵਿਚ ਸਮੂਹ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ, ਸਮੂਹ ਵਿਭਾਗਾਂ ਵਿਚ ਖਾਲੀ ਪੋਸਟਾਂ ਨੂੰ ਪੂਰੇ ਪੂਰੇ ਗ੍ਰੇਡਾਂ ’ਤੇ ਤੁਰੰਤ ਭਰਨ, ਚਾਰ ਲੇਬਰ ਕੋਡ ਤੇ ਸੰਵਿਧਾਨ ਦੀ ਧਾਰਾ 310,311(2)(ਏ,ਬੀ,ਸੀ) ਨੂੰ ਰੱਦ ਕਰਨ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਕੈਸ਼ਲੈੱਸ ਹੈੱਲਥ ਸਕੀਮ ਲਾਗੂ ਕਰਨ, ਸੰਵਿਧਾਨ ਅਨੁਸਾਰ ਧਰਮ ਨਿਰਪੱਖਤਾ ਬਣਾ ਕੇ ਰੱਖਣ ਅਤੇ ਫਿਰਕਾਪ੍ਰਸਤੀ ਦੇ ਵਿਰੁੱਧ ਸੰਘਰਸ਼ ਕਰਨੇ ਆਦਿ ਮੰਗਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਪ੍ਰਧਾਨ ਪਸਸਫ ਰੂਪਨਗਰ ਜਸਵਿੰਦਰਪਾਲ ਕਾਂਗੜ, ਪਸਸਫ ਰੂਪਨਗਰ ਰਾਮਦਾਸ ਸਸਕੌਰ, ਦਿਨੇਸ਼ ਕੁਮਾਰ ਸੈਣੀ, ਕਰਮ ਸਿੰਘ ਜੇਤੇਵਾਲ, ਇੰਦਰਜੀਤ ਰੋਪੜ, ਰਾਜ ਕੁਮਾਰ ਪਾਬਲਾ ਪਸਸਫ ਰੂਪਨਗਰ, ਸੁਰਿੰਦਰ ਸਿੰਘ ਚੱਕ ਢੇਰਾਂ, ਦਵਿੰਦਰ ਸਿੰਘ ਚਨੌਲੀ, ਗੁਰਪ੍ਰੀਤ ਸਿੰਘ ਗਿੱਲ, ਰਾਮ ਲੁਭਾਇਆ ਦਿਵੇਦੀ, ਰਣਜੀਤ ਸਿੰਘ ਵਿਰਕ, ਮਹੇਸ਼ ਕੁਮਾਰ, ਰਵੀਕਾਂਤ ਵਣ ਵਿਭਾਗ ਆਦਿ ਸ਼ਾਮਲ ਸਨ।