ਮਾਨਸਿਕ ਪ੍ਰੇਸ਼ਾਨੀ ’ਚ 14416 ਨੰਬਰ ’ਤੇ ਲਵੋ ਮੁਫ਼ਤ ਸਲਾਹ : ਹਰਵਿੰਦਰ ਸਿੰਘ
ਮਾਨਸਿਕ ਪ੍ਰੇਸ਼ਾਨੀ ਸਮੇਂ 14416 ਨੰਬਰ ’ਤੇ 24 ਘੰਟੇ ਲਈ ਜਾ ਸਕਦੀ ਹੈ ਮੁਫ਼ਤ ਸਲਾ
Publish Date: Thu, 26 Feb 2026 03:58 PM (IST)
Updated Date: Thu, 26 Feb 2026 04:01 PM (IST)

ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ ਸ਼੍ਰੀ ਚਮਕੌਰ ਸਾਹਿਬ : ਸਬ-ਡਿਵੀਜ਼ਨਲ ਹਸਪਤਾਲ ਸ਼੍ਰੀ ਚਮਕੌਰ ਸਾਹਿਬ ਵਿਖੇ ਐੱਸਐੱਮਓ ਡਾ.ਗੋਬਿੰਦ ਟੰਡਨ ਦੀ ਅਗਵਾਈ ਹੇਠ ਆਮ ਲੋਕਾਂ ਨੂੰ ਮਾਨਸਿਕ ਸਿਹਤ ਸਬੰਧੀ ਟੈਲੀ ਮਾਨਸ ਸੇਵਾ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਬੀਈਈ ਹਰਵਿੰਦਰ ਸਿੰਘ ਨੇ ਕਿਹਾ ਕਿ ਟੈਲੀ ਮਾਨਸ ਇੱਕ ਮਹੱਤਵਪੂਰਨ ਪਹਿਲ ਹੈ। ਇਸ ਦਾ ਉਦੇਸ਼ ਮਾਨਸਿਕ ਤਣਾਅ, ਡਿਪ੍ਰੈਸ਼ਨ, ਚਿੰਤਾ ਜਾਂ ਹੋਰ ਮਾਨਸਿਕ ਸਮੱਸਿਆਵਾਂ ਨਾਲ ਜੂਝ ਰਹੇ ਲੋਕਾਂ ਨੂੰ ਤੁਰੰਤ ਅਤੇ ਮੁਫ਼ਤ ਸਲਾਹ ਸੇਵਾ ਪ੍ਰਦਾਨ ਕਰਨਾ ਹੈ। ਇਸ ਸੇਵਾ ਰਾਹੀਂ ਕੌਂਸਲਰਾਂ ਅਤੇ ਮਨੋਵਿਗਿਆਨੀਆਂ ਨਾਲ ਫੋਨ ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ। ਪੰਜਾਬ ਵਿਚ ਇਸ ਸੇਵਾ ਲਈ ਟੋਲ ਫ੍ਰੀ ਨੰਬਰ:14416 ਅਤੇ 1800-891-4416 ਜਾਰੀ ਕੀਤੇ ਗਏ ਹਨ, ਜਿਸ ‘ਤੇ ਕੋਈ ਵੀ ਵਿਅਕਤੀ 24 ਘੰਟੇ ਸੰਪਰਕ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਤੇਜ਼ ਰਫ਼ਤਾਰ ਜੀਵਨ ਵਿਚ ਮਾਨਸਿਕ ਸਿਹਤ ਦੀ ਸੰਭਾਲ ਬਹੁਤ ਜ਼ਰੂਰੀ ਹੈ। ਅਕਸਰ ਲੋਕ ਜਾਣਕਾਰੀ ਦੀ ਘਾਟ ਜਾਂ ਸਮਾਜਕ ਝਿਜਕ ਕਾਰਨ ਆਪਣੀ ਸਮੱਸਿਆ ਸਾਂਝੀ ਨਹੀਂ ਕਰਦੇ, ਜਿਸ ਨਾਲ ਹਾਲਾਤ ਗੰਭੀਰ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਟੈਲੀ ਮਾਨਸ ਸੇਵਾ ਪੂਰੀ ਤਰ੍ਹਾਂ ਗੁਪਤ ਅਤੇ ਸੁਰੱਖਿਅਤ ਹੈ ਅਤੇ ਕਿਸੇ ਵੀ ਉਮਰ ਦਾ ਵਿਅਕਤੀ ਇਸ ਦਾ ਲਾਭ ਲੈ ਸਕਦਾ ਹੈ। ਉਨ੍ਹਾਂ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਐਪ ਡਾਊਨਲੋਡ ਕਰਨ ਅਤੇ ਹੈਲਪਲਾਈਨ ਨੰਬਰ ਨੋਟ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਜੇ ਕਿਸੇ ਨੂੰ ਘਬਰਾਹਟ, ਨੀਂਦ ਨਾ ਆਉਣ, ਉਦਾਸੀ ਜਾਂ ਤਣਾਅ ਮਹਿਸੂਸ ਹੋਵੇ ਤਾਂ ਤੁਰੰਤ ਟੈਲੀ ਮਾਨਸ ਹੈਲਪਲਾਈਨ :ਤੇ ਸੰਪਰਕ ਕੀਤਾ ਜਾਵੇ। ਇਸ ਮੌਕੇ ਨਰਸਿੰਗ ਸਿਸਟਰ ਚਰਨਜੀਤ ਕੌਰ, ਹੈੱਲਥ ਸੁਪਰਵਾਈਜ਼ਰ ਨਾਗਰ ਸਿੰਘ, ਸਟਾਫ਼ ਨਰਸ ਅਜੇ, ਆਈਏ ਰੁਪਿੰਦਰ ਕੌਰ, ਹੈੱਲਥ ਵਰਕਰ ਪਰਮਜੀਤ ਸਿੰਘ ਅਤੇ ਪਤਵੰਤੇ ਸੱਜਣ ਹਾਜ਼ਰ ਸਨ।