ਪਰਮਜੀਤ ਰਾਏ ਦੀ ਯਾਦ ’ਚ ਲਾਇਆ ਖ਼ੂਨਦਾਨ ਕੈਂਪ
ਸਵਰਗੀ ਪਰਮਜੀਤ ਕੌਰ ਰਾਏ ਦੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ
Publish Date: Thu, 26 Feb 2026 03:47 PM (IST)
Updated Date: Thu, 26 Feb 2026 03:49 PM (IST)

ਅਮਰਜੀਤ ਧੀਮਾਨ, ਪੰਜਾਬੀ ਜਾਗਰਣ ਮੋਰਿੰਡਾ : ਖਾਲਸਾ ਕਾਲਜ ਮੋਰਿੰਡਾ ਵਿਖੇ ਰੋਟਰੀ ਕਲੱਬ ਮੋਰਿੰਡਾ ਵੱਲੋਂ ਰੋਟਰੀ ਦੇ 125 ਵਰੇ ਪੂਰੇ ਹੋਣ ’ਤੇ ਅਤੇ ਸਵਰਗੀ ਪਰਮਜੀਤ ਕੌਰ ਰਾਏ ਪਤਨੀ ਹਰਨੇਕ ਸਿੰਘ ਸਹੇੜੀ ਦੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਡਾ.ਨਿਰਮਲ ਧੀਮਾਨ ਨੇ ਦੱਸਿਆ ਕਿ ਇਸ ਖੂਨਦਾਨ ਕੈਂਪ ਦੌਰਾਨ ਰੋਟਰੀ ਬਲੱਡ ਬੈਂਕ ਸੈਕਟਰ 37-ਡੀ, ਚੰਡੀਗੜ੍ਹ ਦੇ ਡਾਕਟਰਾਂ ਦੀ ਟੀਮ ਵੱਲੋਂ 45 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਮੌਕੇ ਸਵਰਗੀ ਪਰਮਜੀਤ ਕੌਰ ਰਾਏ ਦੇ ਸਪੁੱਤਰ ਐੱਨਆਰਆਈ ਜਤਿੰਦਰ ਸਿੰਘ ਸਹੇੜੀ ਵੱਲੋਂ ਉਨ੍ਹਾਂ ਦੀ ਮਾਤਾ ਦੀ ਯਾਦ ਵਿਚ ਖੂਨਦਾਨ ਕੈਂਪ ਲਗਾਉਣ ਲਈ ਰੋਟਰੀ ਕਲੱਬ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਰੋਟਰੀ ਭਵਨ ਦੇ ਵਿਕਾਸ ਲਈ 21,000 ਰੁਪਏ ਦੀ ਮਾਲੀ ਸਹਾਇਤਾ ਦਿੱਤੀ ਗਈ। ਇਸ ਮੌਕੇ ਰੋਟੇਰੀਅਨ ਹਰਨੇਕ ਸਿੰਘ ਸਹੇੜੀ ਵੱਲੋਂ ਖੂਨਦਾਨੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਨੂੰ ਤੋਹਫੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਪ੍ਰੋਜੈਕਟ ਚੇਅਰਮੈਨ ਮਨਜੀਤ ਸਿੰਘ ਭਾਟੀਆ, ਡਾ.ਗੁਰਪ੍ਰੀਤ ਸਿੰਘ ਮਾਵੀ, ਹਰਨੇਕ ਸਿੰਘ ਰਾਏ, ਕਰਨਲ ਮਲਕੀਤ ਸਿੰਘ, ਐੱਸਡੀਓ ਜਗਤਾਰ ਸਿੰਘ, ਨਿਤਿਨ ਗੁਪਤਾ, ਸੰਦੀਪ ਸਿੰਗਲਾ, ਮਾ.ਹਾਕਮ ਸਿੰਘ, ਜਗਦੀਸ਼ ਵਰਮਾ, ਰਜਿੰਦਰ ਸਚਦੇਵਾ, ਤੇਜਿੰਦਰ ਸਿੰਘ, ਗੁਰਵਿੰਦਰ ਸਿੰਘ, ਅਮਰਜੀਤ ਸਿੰਘ ਕੰਗ, ਗੁਰਦੇਵ ਸਿੰਘ ਤੂਰ, ਜਤਿੰਦਰ ਸਿੰਘ ਰਾਏ, ਜਸਪਾਲ ਸਿੰਘ ਰਾਏ, ਜਸਪਾਲ ਸਿੰਘ ਮਾਨ, ਦਵਿੰਦਰ ਸਿੰਘ, ਹਰਪਾਲ ਸਿੰਘ ਦਤਾਰਪੁਰ, ਸੁਖਵਿੰਦਰ ਬਾਂਸਲ, ਪਰਮਾਤਮਾ ਸਿੰਘ ਢੀਂਡਸਾ, ਰਜਿੰਦਰ ਗੁੰਬਰ ਆਦਿ ਵੱਲੋਂ ਖੂਨਦਾਨੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ।