ਸੂਚਨਾ ਤੇ ਸਹਾਇਤਾ ਕੇਂਦਰ ਹੋਣਗੇ ਸਥਾਪਿਤ : ਡੀਸੀ
ਹੋਲਾ ਮਹੱਲਾ 2026 ਮੌਕੇ ਸੂਚਨਾ ਤੇ ਸਹਾਇਤਾ ਕੇਂਦਰ ਹੋਣਗੇ ਸਥਾਪਿਤ:ਡੀਸੀ ਡੇਚਲਵਾਲ
Publish Date: Thu, 26 Feb 2026 03:42 PM (IST)
Updated Date: Thu, 26 Feb 2026 03:46 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਸ਼੍ਰੀ ਕੀਰਤਪੁਰ ਸਾਹਿਬ ਵਿਖੇ 27, 28 ਫਰਵਰੀ ਤੇ 1 ਮਾਰਚ ਅਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ 2 ਮਾਰਚ ਤੋਂ 4 ਮਾਰਚ ਤੱਕ ਹੋਲਾ ਮਹੱਲਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਰੂਪਨਗਰ ਅਦਿੱਤਿਆ ਡੇਚਲਵਾਲ ਨੇ ਦੱਸਿਆ ਕਿ ਹੋਲਾ ਮਹੱਲਾ ਦੇ ਤਿਉਹਾਰ ਨੂੰ ਸੁਚੱਜੇ ਅਤੇ ਸੁਰੱਖਿਅਤ ਢੰਗ ਨਾਲ ਮਨਾਉਣ ਲਈ ਪ੍ਰਸ਼ਾਸਨ ਵੱਲੋਂ ਸ਼ਰਧਾਲੂਆਂ ਅਤੇ ਸੰਗਤ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਇੱਕ ਵਿਸ਼ੇਸ਼ ਸੂਚਨਾ ਅਤੇ ਸਹਾਇਤਾ ਕੇਂਦਰ ਸਥਾਪਿਤ ਕੀਤਾ ਗਿਆ ਹੈ। ਇਹ ਸਹਾਇਤਾ ਕੇਂਦਰ 26 ਫਰਵਰੀ ਤੋਂ 5 ਮਾਰਚ ਤੱਕ 24 ਘੰਟੇ ਕਿਰਿਆਸ਼ੀਲ ਰਹੇਗਾ ਤਾਂ ਜੋ ਦੇਸ਼-ਵਿਦੇਸ਼ ਤੋਂ ਆਉਣ ਵਾਲੀ ਸੰਗਤ ਨੂੰ ਲੋੜੀਂਦੀ ਜਾਣਕਾਰੀ ਅਤੇ ਤੁਰੰਤ ਸਹਾਇਤਾ ਉਪਲੱਬਧ ਕਰਵਾਈ ਜਾ ਸਕੇ।ਇਸ ਮੌਕੇ ਨੋਡਲ ਅਫ਼ਸਰ ਕੰਟਰੋਲ ਰੂਮ ਜ਼ਿਲ੍ਹਾ ਮਾਲ ਅਫ਼ਸਰ ਬਾਦਲਦੀਨ ਨੇ ਕਿਹਾ ਕਿ ਇਹ ਸੂਚਨਾ ਅਤੇ ਸਹਾਇਤਾ ਕੇਂਦਰ ਹੋਲਾ ਮਹੱਲਾ ਦੌਰਾਨ ਹਰ ਜਾਣਕਾਰੀ ਦੇਣ ਲਈ ਸਹਾਈ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਕਿਸੇ ਵੀ ਕਿਸਮ ਦੀ ਸਮੱਸਿਆ ਆਉਣ ਅਤੇ ਜ਼ਰੂਰੀ ਜਾਣਕਾਰੀ ਲਈ ਸ਼ਰਧਾਲੂ ਟੈਲੀਫ਼ੋਨ ਨੰਬਰ:01887-230350 ‘ਤੇ 24 ਘੰਟੇ ਸੰਪਰਕ ਕਰ ਸਕਦੇ ਹਨ।