3 ਨੂੰ ਹੋਵੇਗੀ ਪਾਰਟੀ ਦੀ ਸਿਅਸੀ ਕਾਨਫਰੰਸ
ਬਰਗਾੜੀ ਤੇ ਹੋਰ ਸਿੱਖ ਮਸਲਿਆਂ ‘ਤੇ ਕੌਮ ਨੂੰ ਨਹੀ ਮਿਲਿਆ ਇਨਸਾਫ਼:ਇਮਾਨ ਸਿੰਘ ਮਾਨ
Publish Date: Wed, 25 Feb 2026 05:58 PM (IST)
Updated Date: Wed, 25 Feb 2026 06:01 PM (IST)

ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਪੰਥ ਦੀ ਚੜ੍ਹਦੀ ਕਲਾਂ ਲਈ ਪੰਥਕ ਏਕਤਾਂ ਹੋਣੀ ਚਾਹੀਦੀ ਹੈ ਪਰ ਸਿਧਾਂਤਾਂ ਦੇ ਅਧਾਰ ‘ਤੇ ਤਾਂ ਹੀ ਅਸੀ ਪੰਥ ਵਿਰੋਧੀ ਤਾਕਤਾਂ ਦਾ ਟਾਕਰਾ ਕਰ ਸਕਦੇ ਹਾਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਨੇ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ।ਉਨ੍ਹਾਂ ਕਿਹਾਕਿ ਸਿੱਖ ਕੌਮ ਦੇ ਮਸਲੇ ਬੜੇ ਉਲਝੇ ਹੋਏ ਹਨ ਕਿਉਕਿ ਸ੍ਰੋਮਣੀ ਅਕਾਲੀ ਦਲ,ਕਾਂਗਰਸ ਤੇ ਹੁਣ ਆਪ ਦੀ ਸਰਕਾਰ ਦੌਰਾਨ ਵੀ ਸਾਨੂੰ ਬਰਗਾੜੀ ਕਾਂਡ ਤੇ ਹੋਰ ਸਿੱਖ ਮਸਲਿਆਂ ‘ਤੇ ਇਨਸਾਫ਼ ਨਹੀ ਮਿਲਿਆ । ਉਨ੍ਹਾਂ ਕਿਹਾਕਿ ਰਾਸ਼ਟਰੀ ਤਿਉਹਾਰ ਹੋਲਾ ਮਹੱਲਾ ‘ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਾਰਟੀ ਦੀ ਸਿਆਸੀ ਕਾਨਫਰੰਸ 3 ਮਾਰਚ ਨੂੰ ਹੋਵੇਗੀ ਤੇ 2 ਮਾਰਚ ਨੂੰ ਵਿਰਾਸਤੀ ਖੇਡਾਂ ਵੀ ਕਰਵਾਈਆ ਜਾਣਗੀਆ। ਉਨ੍ਹਾਂ ਕਿਹਾਕਿ ਕਾਨਫਰੰਸ ਵਿਚ ਦੇਸ਼ ਦੇ ਹਿੱਤ ਵਾਲੇ ਅਤੇ ਸਿੱਖ ਕੌਮ ਦੇ ਮਸਲਿਆ ‘ਤੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸਮੇਤ ਸੀਨੀਅਰ ਆਗੂ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ਜਾਣਗੇ । ਉਨ੍ਹਾਂ ਕਿਹਾਕਿ ਅਸੀ ਮੰਗਾਂ ਕਰਾਂਗੇ ਕਿ ਭਾਰਤ ਦਾ ਨਾਮ ਬੇਗਮਪੁਰਾਂ ਰੱਖਿਆ ਜਾਵੇ ਕਿਉਕਿ ਜਦੋਂ ਅਸੀ ਖਾਲਿਸਤਾਨ ਦੀ ਗੱਲ ਕਰਦੇ ਹਾਂ ਉਹ ਕਿਸੇ ਨਾਲ ਵੈਰ ਨਹੀ ਸਗੋਂ ਇੱਜਤ ਤੇ ਬਰਾਬਰੀ ਦਾ ਸੁਪਨਾ ਹੈ ਇਹੀ ਸੁਪਨਾ ਬੇਗਮਪੁਰਾ ਹੈ ਜਿਸ ਦੀ ਕਲਪਨਾ ਭਗਤ ਰਵਿਦਾਸ ਜੀ ਨੇ ਕੀਤੀ ਸੀ। ਉਨ੍ਹਾਂ ਕਿਹਾਕਿ ਕੇਂਦਰ ਸਰਕਾਰ ਵੱਲੋ ਵੰਦੇ ਮਾਤਰਮ ਦਾ ਗਾਇਨ ਲਾਜ਼ਮੀ ਗਾਉਣ ਲਈ ਆਦੇਸ਼ ਦਿੱਤਾ ਹੈ ਜਿਸ ਦਾ ਸਿੱਖ ਮੱਤ ਨਾਲ ਕੋਈ ਮੇਲ ਨਹੀ ਹੈ।ਉਨ੍ਹਾਂ ਕਿਹਾਕਿ ਪੰਜਾਬ ਦੇ ਵਿੱਤੀ ਤੇ ਸੁਰੱਖਿਅਤ ਹਲਾਤ ਕਾਫੀ ਖਰਾਬ ਹਨ ਜਿਸ ਦੇ ਲਈ ਹਰੇਕ ਵਿਅਕਤੀ ਚਿੰਤਤ ਹੈ। ਇਸ ਮੌਕੇ ਤੇ ਪਾਰਟੀ ਦੇ ਜਰਨਲ ਸਕੱਤਰ ਕੁਸ਼ਲਪਾਲ ਸਿੰਘ ਮਾਨ, ਮੁੱਖ ਬੁਲਾਰਾ ਹਰਜਿੰਦਰ ਸਿੰਘ ਜੱਖੂ, ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸੰਤੋਖਗੜ੍ਹ, ਜ਼ਿਲ੍ਹਾਾ ਪ੍ਰਧਾਨ ਇਸਤਰੀ ਵਿੰਗ ਬੀਬੀ ਤੇਜ ਕੌਰ, ਬੀਬੀ ਪ੍ਰੀਤੀ, ਸਰਕਲ ਪ੍ਰਧਾਨ ਦਿਲਬਾਗ ਸਿੰਘ ਬੁਰਜਵਾਲਾ, ਸਰਕਲ ਪ੍ਰਧਾਨ ਸ੍ਰੀ ਚਮਕੌਰ ਸਾਹਿਬ ਬਲਵਿੰਦਰ ਸਿੰਘ ਗਰੇਵਾਲ, ਜਰਨਲ ਸਕੱਤਰ ਪ੍ਰਿੰਸੀਪਲ ਹਰਿੰਦਰ ਸਿੰਘ, ਜ਼ਿਲ੍ਹਾ ਪ੍ਰਧਾਨ ਟਰਾਸਪੋਰਟ ਵਿੰਗ ਮਾਸਟਰ ਸੁਰਿੰਦਰ ਸਿੰਘ, ਪਰਮਜੀਤ ਸਿੰਘ, ਦੀਪੂ ਯੂਥ ਆਗੂ ਆਦਿ ਹਾਜਰ ਸਨ।