ਰੋਡਵੇਜ਼ ਦੇ ਤਿੰਨ ਡਿਪੂਆਂ ਦੇ ਮੁਲਾਜ਼ਮਾ ਨੇ ਆਪਣੀਆ ਮੰਗਾਂ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ
ਰੋਡਵੇਜ਼ ਦੇ ਤਿੰਨ ਡਿੱਪੂਆਂ ਦੇ ਮੁਲਾਜ਼ਮਾ ਨੇ ਆਪਣੀਆ ਮੰਗਾਂ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ
Publish Date: Tue, 24 Feb 2026 05:57 PM (IST)
Updated Date: Tue, 24 Feb 2026 05:58 PM (IST)

7 ਮਾਰਚ ਨੂੰ ਟਰਾਸਪੋਰਟ ਮੰਤਰੀ ਦੇ ਜੱਦੀ ਸ਼ਹਿਰ ਪੱਟੀ ਵਿਖੇ ਕੀਤੀ ਜਾਵੇਗੀ ਸੂਬਾ ਪੱਧਰੀ ਰੋਸ ਰੈਲੀ : ਆਗੂ ਲਖਵੀਰ ਖਾਬੜਾ, ਪੰਜਾਬੀ ਜਾਗਰਣ ਰੂਪਨਗਰ : ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਦੀ ਇਕਾਈ ਰੂਪਨਗਰ ਨੇ ਪੰਜਾਬ ਰੋਡਵੇਜ ਦੇ ਚੰਡੀਗੜ੍ਹ ਅਤੇ ਨੰਗਲ ਡਿੱਪੂ ਦੇ ਸਹਿਯੋਗ ਨਾਲ ਰੂਪਨਗਰ ਡਿੱਪੂ ਦੇ ਗੇਟ ‘ਤੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਰੈਲੀ ਕਰਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।ਰੂਪਨਗਰ ਜ਼ਿਲ੍ਹੇ ਦੇ ਪ੍ਰਧਾਨ ਜਗਤਾਰ ਸਿੰਘ ਨੇ ਕਿਹਾ ਕਿ ਸਰਕਾਰ ਪੰਜਾਬ ਰੋਡਵੇਜ਼ ਕਰਮਚਾਰੀਆਂ ਦੀਆਂ ਮੰਗਾਂ ਨੂੰ ਹੱਲ ਕਰਨ ਦੀ ਬਜਾਏ ਅਧਿਕਾਰੀ ਜਾਣਬੁੱਝ ਕੇ ਲਮਕਾ ਰਹੇ ਹਨ।ਉਨ੍ਹਾਂ ਕਿਹਾਕਿ ਮੀਟਿੰਗਾਂ ਕਰਨਾ ਅਤੇ ਫਿਰ ਉਨ੍ਹਾਂ ਨੂੰ ਮੌਕੇ ਤੇ ਰੱਦ ਕਰਨਾ ਸਰਕਾਰ ਦੀ ਨੀਤੀ ਹੈ। ਇਸ ਨੀਤੀ ਦਾ ਵਿਰੋਧ ਕਰਨ ਲਈ, 7 ਮਾਰਚ ਨੂੰ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਜੱਦੀ ਸ਼ਹਿਰ ਪੱਟੀ ਵਿਚ ਇੱਕ ਰਾਜ ਪੱਧਰੀ ਰੋਸ ਰੈਲੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚਾਰ ਸਾਲ ਸੱਤਾ ਵਿਚ ਰਹਿਣ ਦੇ ਬਾਵਜੂਦ, ਪੰਜਾਬ ਸਰਕਾਰ ਨੇ ਵਿਭਾਗ ਵਿਚ ਇੱਕ ਵੀ ਨਵੀਂ ਬੱਸ ਸ਼ਾਮਲ ਨਹੀਂ ਕੀਤੀ ਹੈ। ਹਾਲਾਂਕਿ, ਹੋਰ ਬੱਸਾਂ ਜੋੜਨ ਦੀ ਯੋਜਨਾ ਬਣਾਈ ਜਾ ਰਹੀ ਹੈ, ਜੋ ਕਿ ਡਰਾਈਵਰਾਂ ਅਤੇ ਵਰਕਸ਼ਾਪਾਂ ਲਈ ਨੁਕਸਾਨਦੇਹ ਨੀਤੀ ਹੈ।ਉਨ੍ਹਾਂ ਕਿਹਾਕਿ ਸਰਕਾਰ 2004 ਤੋਂ ਬਾਅਦ ਨਿਯੁਕਤ ਕਰਮਚਾਰੀਆਂ ਨਾਲ ਵਾਅਦਾ ਕੀਤੀ ਗਈ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਵਿਚ ਦੇਰੀ ਕਰ ਰਹੀ ਹੈ। ਵਿਭਾਗ ਵਿਚ ਵੱਖ-ਵੱਖ ਸ਼੍ਰੇਣੀਆਂ ਵਿਚ ਹਜ਼ਾਰਾਂ ਅਸਾਮੀਆਂ ਖਾਲੀ ਹਨ। ਨਾ ਤਾਂ ਇਨ੍ਹਾਂ ਖਾਲੀ ਅਸਾਮੀਆਂ ਲਈ ਸਥਾਈ ਭਰਤੀ ਕੀਤੀ ਜਾ ਰਹੀ ਹੈ, ਨਾ ਹੀ ਆਊਟਸੋਰਸ ਅਤੇ ਠੇਕੇ ਤੇ ਰੱਖੇ ਕਰਮਚਾਰੀਆਂ ਨੂੰ ਸਥਾਈ ਕੀਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਮ੍ਰਿਤਕ ਸਾਥੀਆਂ ਦੇ ਵਾਰਸਾਂ ਨੂੰ ਵੀ ਨੌਕਰੀਆਂ ਲੱਭਣ ਲਈ ਦਫ਼ਤਰਾਂ ਵਿਚ ਭਟਕਣਾ ਪੈ ਰਿਹਾ ਹੈ। ਉਨ੍ਹਾਂ ਕਿਹਾਕਿ ਵਿਭਾਗ ਦੀ ਹਾਲਤ ਇੰਨੀ ਵਿਗੜ ਗਈ ਹੈ ਕਿ ਛੋਟੇ-ਛੋਟੇ ਸਪੇਅਰ ਪਾਰਟਸ ਦੀ ਘਾਟ ਕਾਰਨ ਬੱਸਾਂ ਕਈ ਦਿਨਾਂ ਤੱਕ ਵਰਕਸ਼ਾਪ ਵਿਚ ਖੜ੍ਹੀਆਂ ਰਹਿੰਦੀਆਂ ਹਨ। ਲੰਬੇ ਰੂਟਾਂ ਤੇ ਚੱਲਣ ਵਾਲੀਆਂ ਬੱਸਾਂ ਦੇ ਟਾਇਰ ਇੰਨੇ ਖਰਾਬ ਹੋ ਗਏ ਹਨ ਕਿ ਉਨ੍ਹਾਂ ਦੇ ਕਿਸੇ ਵੀ ਸਮੇਂ ਫਟਣ ਦਾ ਖ਼ਤਰਾ ਹੈ।ਉਨ੍ਹਾਂ ਕਿਹਾ ਕਿ ਕਈ ਬੱਸਾ ਵਿਚ ਸੈਂਸਰ ਸਿਸਟਮ ਲੱਗੇ ਹੋਏ ਹਨ ਵਰਕਸ਼ਾਪਾਂ ਵਿਚ ਮਕੈਨਿਕਾਂ ਨੂੰ ਉਸ ਪੱਧਰ ਦੀ ਸਿਖਲਾਈ ਜਾ ਸਾਜੋ ਸਮਾਾਨ ਨਹੀ ਦਿੱਤਾ ਗਿਆ ਜਿਸ ਨਾਲ ਉਹ ਬੱਸਾ ਦੀ ਰਿਪੇਅਰ ਕਰ ਸਕਣ। ਉਨ੍ਹਾਂ ਕਿਹਾਕਿ ਪੰਜਾਬ ਦੇ ਮੁੱਖ ਮੰਮਤਰੀ ਭਗਵੰਤ ਮਾਨ ਨਵੀਆਂ ਬੱਸਾ ਪਾਉਣ ਦੀ ਗੱਲ ਕਰ ਰਹੇ ਹਨ ਜੋ ਨਵੀ ਤਕਨੌਲਜ਼ੀ ਵਾਲੀਆ ਹੋਣਗੀਆ ਪ੍ਰੰਤੂ ਪੰਜਾਬ ਰੋਡਵੇਜ ਦੀਆਂ ਵਰਕਸ਼ਾਪਾਂ ਵਿਚ ਉਨ੍ਹਾਂ ਬੱਸਾ ਦੀ ਰਿਪੇਅਰ ਲਈ ਮਕੈਨਿਕਾਂ ਨੂੰ ਪਹਿਲਾ ਟਰੇਨਿਗ ਦਿੱਤੀ ਜਾਵੇ ਤਾਂ ਕਿ ਯਾਤਰੀਆ ਨੂੰ ਲਗਾਤਾਰ ਸਹੂਲਤਾਂ ਮਿਲ ਮਿਲ ਸਕੇ। ਉਨ੍ਹਾਂ ਕਿਹਾਕਿ ਹੁਣ ਸਰਕਾਰ ਦੀ ਰੋਡਵੇਜ ਕਾਮਿਆਂ ਦੀਆਂ ਮੰਗਾਂ ਦੇ ਹੱਲ ਲਈ ਕੀਤਾ ਜਾ ਰਿਹਾ ਅਵੇਸਲਾਂਪਣ ਬਰਦਾਸ਼ਿਤ ਨਹੀ ਕੀਤਾ ਜਾਵੇਗਾ। ਇਸ ਮੌਕੇ ਜਨਰਲ ਸਕੱਤਰ ਰਜਿੰਦਰ ਸਿੰਘ ਗੋਨੀ, ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਾਲਨ, ਕੈਸ਼ੀਅਰ ਸਤਵਿੰਦਰ ਸਿੰਘ, ਹਰਮਨਜੀਤ ਸਿੰਘ, ਸਿਮਰਨਜੀਤ ਸਿੰਘ, ਗੁਰਿੰਦਰ ਸਿੰਘ, ਪੰਜਾਬ ਪ੍ਰਧਾਨ ਦੀਦਾਰ ਸਿੰਘ, ਚੇਅਰਮੈਨ ਜਗਦੀਸ਼ ਸਿੰਘ ਚਾਹਲ, ਸੁਰਿੰਦਰ ਸਿੰਘ, ਪੈਨਸ਼ਨਰ ਯੂਨੀਅਨ ਦੇ ਪ੍ਰਧਾਨ ਨਸੀਬ ਸਿੰਘ, ਹਰਬੰਸ ਸਿੰਘ ਸੈਣੀ, ਗੁਰਮੀਤ ਸਿੰਘ, ਕੀਰਤ ਸਿੰਘ ਚੰਡੀਗੜ੍ਹ, ਸੇਵਾ ਸਿੰਘ ਨੰਗਲ, ਕੁਲਵਿੰਦਰ ਸਿੰਘ ਅਤੇ ਹੋਰ ਮੌਜੂਦ ਸਨ।